
ਸਿੱਖ ਸੰਸਥਾਵਾਂ ਵੱਲੋਂ ਬਣਵਾਈ ਗਈ ਐ ਯਾਦਗਾਰ
ਚੰਡੀਗੜ੍ਹ:12 ਸਤੰਬਰ 1897 ਨੂੰ ਲੜੀ ਗਈ ਸਾਰਾਗੜ੍ਹੀ ਦੀ ਲੜਾਈ ਦਾ ਸਿੱਖ ਇਤਿਹਾਸ ਵਿਚ ਵੱਖਰਾ ਤੇ ਮਾਣਮੱਤਾ ਸਥਾਨ ਹੈ। ਜਿੱਥੇ ਬ੍ਰਿਟਿਸ਼ ਫ਼ੌਜ ਦੀ 36 ਸਿੱਖ ਰੈਜੀਮੈਂਟ ਦੇ 21 ਜਾਂਬਾਜ਼ ਸਿੱਖ ਜਵਾਨਾਂ ਨੇ 10 ਹਜ਼ਾਰ ਪਠਾਣਾਂ ਦੀ ਫ਼ੌਜ ਨੂੰ ਮਾਤ ਦਿੱਤੀ ਸੀ। ਕੁੱਝ ਸਮਾਂ ਪਹਿਲਾਂ ਇਸ ਅਸਥਾਨ 'ਤੇ 122 ਸਾਲਾਂ ਬਾਅਦ ਵਿਚ ਖ਼ਾਲਸੇ ਦਾ ਝੰਡਾ ਲਹਿਰਾਇਆ ਗਿਆ।
Saragarhi
ਇਸ ਥਾਂ 'ਤੇ ਯਾਦਗਾਰ ਸਥਾਪਿਤ ਕਰਨ ਵਿਚ ਅਮਰੀਕਾ ਤੋਂ ਭਾਈ ਮਰਦਾਨਾ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸ਼ਨ ਨੇ ਅਹਿਮ ਭੂਮਿਕਾ ਨਿਭਾਈ। ਗੁਰਿੰਦਰਪਾਲ ਸਿੰਘ ਜੋਸ਼ਨ ਨੇ ਇਸ ਅਸਥਾਨ ਬਾਰੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਹੈ। ਦੱਸ ਦਈਏ ਕਿ ਸਾਰਾਗੜ੍ਹੀ ਸਮਾਨਾ ਘਾਟੀ ਵਿਚ ਕੋਹਾਟ ਜ਼ਿਲ੍ਹੇ ਦਾ ਇਕ ਪਿੰਡ ਹੈ।
Saragarhi Memorial Park
ਇੱਥੋਂ ਜਿੱਥੋਂ ਕੋਹਾਟ ਕਰੀਬ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ 'ਤੇ ਪੈਂਦਾ ਹੈ। ਇਸ ਚੌਂਕੀ ਦੀ ਅਹਿਮੀਅਤ ਇਸ ਕਰਕੇ ਵੀ ਹੈ ਕਿਉਂਕਿ ਲੋਕਹਾਰਟ ਕਿਲ੍ਹਾ ਤੇ ਗੁਲਿਸਤਾਨ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦਾ ਫ਼ਾਸਲਾ ਹੈ, ਇਨ੍ਹਾਂ ਦੋਵੇਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਂਕੀ ਦੀ ਸਥਾਪਨਾ ਕੀਤੀ ਗਈ ਸੀ।
Saragarhi Memorial Park
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।