ਉੱਤਰ ਪ੍ਰਦੇਸ਼: ਅਲੀਗੜ੍ਹ ਵਿਚ 200 ਰੁਪਏ ਲਈ ਵਿਅਕਤੀ ਦੇ ਸਿਰ 'ਚ ਮਾਰੀ ਗੋਲੀ
Published : Nov 29, 2020, 7:56 pm IST
Updated : Nov 29, 2020, 8:48 pm IST
SHARE ARTICLE
crime
crime

ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ

ਅਲੀਗੜ੍ਹ: ਅਲੀਗੜ ਸ਼ਹਿਰ ਦੇ ਸਿਵਲ ਲਾਈਨ ਬਾਜ਼ਾਰ ਦੇ ਇਲਾਕੇ ਵਿਚ ਇਕ ਭੀੜ ਭਰੀ ਬਾਜ਼ਾਰ ਵਿਚ ਦੋਸ਼ੀ ਨੂੰ 200 ਰੁਪਏ ਨਾ ਦੇਣ 'ਤੇ ਇਕ 30 ਸਾਲਾ ਨੌਜਵਾਨ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਤਿੰਨ ਬੱਚਿਆਂ ਦੇ ਪਿਤਾ ਅੰਸਾਰ ਅਹਿਮਦ ਸਿਵਲ ਲਾਈਨ ਥਾਣਾ ਖੇਤਰ ਦੇ ਸ਼ਮਸ਼ਾਦ ਬਾਜ਼ਾਰ ਵਿੱਚ ਪੈਚਰ ਲਗਾਉਣ ਦੀ ਦੁਕਾਨ ਚਲਾਉਂਦੇ ਸਨ ਅਤੇ ਸ਼ਨੀਵਾਰ ਨੂੰ ਆਸਿਫ ਨਾਮ ਦੇ ਇੱਕ ਮੁਲਜ਼ਮ ਨੇ ਉਸ ਦੀ ਹੱਤਿਆ ਕਰ ਦਿੱਤੀ।

CrimeCrimeਪੁਲਿਸ ਸੁਪਰਡੈਂਟ (ਸ਼ਹਿਰੀ) ਅਭਿਸ਼ੇਕ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਵਿੱਚ ਸਫਲ ਹੋ ਗਿਆ। ਪੁਲਿਸ ਦੇ ਅਨੁਸਾਰ ਆਸਿਫ ਸ਼ਨੀਵਾਰ ਨੂੰ ਅਹਿਮਦ ਦੀ ਦੁਕਾਨ ‘ਤੇ ਮੋਟਰਸਾਈਕਲ ਮੰਗਣ ਆਇਆ ਸੀ ਪਰ ਅਹਿਮਦ ਨੇ ਉਸਨੂੰ ਇਨਕਾਰ ਕਰ ਦਿੱਤਾ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement