
2018 ਵਿਚ ਇਨ੍ਹਾਂ ਅਪਰਾਧਾਂ ਵਿਚ ਲਗਭਗ 200 ਫ਼ੀ ਸਦੀ ਦਾ ਵਾਧਾ ਦੇਖਿਆ ਗਿਆ
ਵਾਸ਼ਿੰਗਟਨ : ਅਮਰੀਕਾ ਵਿਚ ਸਿੱਖਾਂ ਦੇ ਇਕ ਹਿਤਕਾਰੀ ਸੰਗਠਨ ਨੇ ਐਫ਼.ਬੀ.ਆਈ. ਰੀਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਵਿਚ ਸਿੱਖਾਂ ਪ੍ਰਤੀ ਨਫ਼ਰਤ ਵਾਲੇ ਅਪਰਾਧਾਂ ਵਿਚ ਥੋੜ੍ਹੀ ਕਮੀ ਮਹਿਸੂਸ ਕੀਤੀ ਗਈ ਹੈ। ਰੀਪੋਰਟ ਮੁਤਾਬਕ 1991 ਤੋਂ ਬਾਅਦ ਤੋਂ ਸਾਲ 2019 ਵਿਚ ਸਿੱਖਾਂ ਪ੍ਰਤੀ ਨਫ਼ਤਰ ਵਾਲੇ ਅਪਰਾਧਾਂ ਦੇ ਮਾਮਲੇ ਸੱਭ ਤੋਂ ਘੱਟ ਰਹੇ ਹਨ।
Sikhs
ਸਾਊਥ ਏਸ਼ੀਅਨ ਅਮਰੀਕਨਜ਼ ਲੀਡਿੰਗ ਟੂਗੇਦਰ (ਐਸ.ਏ.ਏ.ਐਲ. ਟੀ.) ਸੰਗਠਨ ਨੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਦੀ ਇਕ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਵਿਚ ਸਾਲ 2018 ਦੇ ਮੁਕਾਬਲੇ 2019 ਵਿਚ ਸਿੱਖਾਂ ਪ੍ਰਤੀ ਨਫ਼ਤਰ ਵਾਲੇ ਅਪਰਾਧਾਂ ਵਿਚ ਥੋੜ੍ਹੀ ਕਮੀ ਦੇਖੀ ਗਈ ਹੈ।
SIKH
2018 ਵਿਚ ਇਨ੍ਹਾਂ ਅਪਰਾਧਾਂ ਵਿਚ ਲਗਭਗ 200 ਫ਼ੀ ਸਦੀ ਦਾ ਵਾਧਾ ਦੇਖਿਆ ਗਿਆ ਸੀ। ਰੀਪੋਰਟ ਮੁਤਾਬਕ ਮੁਸਲਿਮ ਵਿਰੋਧੀ ਘਟਨਾਵਾਂ ਵਿਚ ਵੀ ਕਮੀ ਆਈ ਹੈ ਅਤੇ ਕੁਲ 176 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਂਕਿ 2015 ਤੋਂ ਬਾਅਦ ਤੋਂ ਹੀ ਮੁਸਲਮਾਨਾਂ ਵਿਰੁਧ ਅਪਰਾਧ ਵੱਧ ਗਏ ਸਨ।
Sikh
ਐਸ.ਏ.ਏ.ਐਲ.ਟੀ. ਅਤੇ ਇਸ ਦੇ ਸਹਿਯੋਗੀਆਂ ਨੇ 2015 ਦੇ ਬਾਅਦ ਤੋਂ ਹੀ ਮੁਸਲਿਮ ਵਿਰੋਧੀ ਅਤੇ ਨਫ਼ਰਤੀ ਬਿਆਨਬਾਜ਼ੀ ਦੇ 348 ਮਾਮਲਿਆਂ 'ਤੇ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਮੁਸਲਮਾਨਾਂ ਅਤੇ ਹੋਰ ਏਸ਼ੀਆਈ ਅਮਰੀਕੀ ਲੋਕਾਂ ਵਿਰੁਧ ਅਪਰਾਧਕ ਘਟਨਾਵਾਂ ਦੇ 733 ਮਾਮਲੇ ਸੰਗਠਨ ਦੀ ਨਜ਼ਰ ਵਿਚ ਆਏ ਹਨ।