ਲਾਕਡਊਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਲੋਕਾਂ ਦੀ ਮਾਨਸਿਕਤਾ 'ਤੇ ਪਿਆ
ਚੰਡੀਗੜ੍ਹ : ਕਰੋਨਾ ਮਹਾਮਾਰੀ ਦਾ ਪ੍ਰਕੋਪ ਭਾਵੇਂ ਲਗਾਤਾਰ ਘਟਦਾ ਜਾ ਰਿਹਾ ਹੈ, ਪਰ ਇਸ ਦੇ ਨਿਸ਼ਾਨ ਲੋਕਾਈ ਨੂੰ ਲੰਮੇ ਸਮੇਂ ਤਕ ਪ੍ਰੇਸ਼ਾਨ ਕਰਦੇ ਰਹਿਣਗੇ। ਲੰਮੇ ਲਾਕਡਾਊਨ ਤੋਂ ਬਾਅਦ ਜਿੱਥੇ ਜ਼ਿੰਦਗੀ ਆਮ ਵਾਂਗ ਹੋਣ ਲੱਗੀ ਹੈ ਉਥੇ ਹੀ ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆਉਣ ਲੱਗੇ ਹਨ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਲੋਕਾਂ ਦੀ ਮਾਨਸਿਕਤਾ 'ਤੇ ਪਿਆ ਹੈ ਜਿਸ ਦਾ ਅਸਰ ਵਾਪਰ ਰਹੀਆਂ ਲੁੱਟ-ਖੋਹ ਅਤੇ ਕਤਲ ਅਤੇ ਖੁਦਕੁਸ਼ੀ ਵਰਗੀਆਂ ਘਟਨਾਵਾਂ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਲਾਕਡਾਉਨ ਖੁੱਲਣ ਤੇ ਪੰਜਾਬ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ।
Pic
ਲੋਕਾਂ ਦੇ ਕਾਰੋਬਾਰ ਵੀ ਆਪਣੀ ਰਫਤਾਰ ਫੜ ਰਿਹਾ ਹੈ । ਉੱਥੇ ਨਾਲ ਹੀ ਲੁੱਟਖੋਹਾਂ ਅਤੇ ਕਤਲ ਵਰਗੀਆਂ ਘਟਨਾਵਾਂ ਵਿਚ ਕਈ ਗੁਣਾ ਵਾਧਾ ਹੋਇਆ ਹੈ । ਇਸੇ ਤਹਿਤ ਅੱਜ ਵਾਪਰੀਆਂ ਵੱਖ ਵੱਖ ਘਟਨਾਵਾਂ 'ਚ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਹੈ । ਅਜਿਹੀਆਂ ਕੁਝ ਘਟਨਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ । ਅੱਜ ਹੀ ਪੰਜਾਬ ਵਿਚ ਕਤਲ ਦੀਆਂ ਤਿੰਨ ਘਟਨਾਵਾਂ ਵਾਪਰ ਚੁੱਕੀਆਂ ਹਨ । ਉੱਪ ਮੰਡਲ ਦਸੂਹਾ ਦੇ ਪਿਡ ਦੋਲੋਵਾਲ ਵਿਖੇ ਬੀਤੀ ਸਾਮ ਇਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।
Crime pic
ਜਾਣਕਾਰੀ ਅਨੁਸਾਰ ਰਾਜਿੰਦਰ ਸਿੰਘ ਨੇ ਤੇਜ਼ ਹਥਿਆਰ ਦਾਤਰੀ ਅਤੇ ਘਰ 'ਚ ਪਈ ਕਰਦ ਨਾਲ ਅਪਣੀ ਪਤਨੀ ਕਾਂਤਾ ਦੇਵੀ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ । ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ । ਬਠਿੰਡਾ ਦੇ ਗ੍ਰੀਨ ਸਿਟੀ 'ਚ ਰਹਿਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਖੁਦਕੁਸ਼ੀ ਕੀਤੀ। ਦੱਸ ਦੇਈਏ ਕਿ ਪਹਿਲਾ ਪਰਿਵਾਰ ਦੇ ਮੁਖੀ ਦਵਿੰਦਰ ਸਿੰਘ ਨੇ ਪਹਿਲਾ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਆਪ ਗੋਲੀ ਮਾਰ ਖੁਦਕੁਸ਼ੀ ਕੀਤੀ ।ਇਹ ਪਰਿਵਾਰ ਕਿਰਾਏ 'ਤੇ ਰਹਿੰਦਾ ਸੀ ਤੇ ਵਪਾਰ ਕਰਦਾ ਸੀ । ਉਸ ਵਿਅਕਤੀ ਨੇ ਮੌਤ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ । ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ।
Crime pic
ਇਸੇ ਤਰ੍ਹਾਂ ਦੁਪਿਹਰ ਚਾਰ ਅਣਪਛਾਤੇ ਵਿਅਕਤੀਆਂ ਨੇ ਮਲੋਟ ਨੇੜੇ ਪਿੰਡ ਔਲਖ ਵਿਖੇ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇਕ 30 ਸਾਲਾ ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ । ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਇਕ ਨੌਜਵਾਨ ਜਿਸ ਨੇ ਪੀਲਾ ਪਟਕਾ ਬੰਨਿਆ ਹੋਇਆ ਸੀ, ਉਹ ਪਹਿਲਾਂ ਹੀ ਆ ਕੇ ਇੱਥੇ ਖੜ੍ਹਾ ਹੋਇਆ ਸੀ ਜਦ ਕਿ ਬਾਕੀ ਹਮਲਾਵਾਰ ਮੁਕਤਸਰ ਸਾਈਡ ਤੋਂ ਆ ਕੇ ਪਿੱਛੇ ਕਾਰ ਵਿਚ ਬੈਠੇ ਸਨ ਅਤੇ ਮ੍ਰਿਤਕ ਦੀ ਗੱਡੀ ਪੁੱਜਣ ਸਾਰ ਹੀ ਇਸ਼ਾਰਾ ਮਿਲਦਿਆਂ ਪੀਲੇ ਪਟਕੇ ਵਾਲਾ ਅਤੇ