
ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ 'ਤੇ ਹਮਲਾ ਹੈ। ਅਸੀਂ ਐਮਐਸਪੀ ਕਾਨੂੰਨ ਵੀ ਚਾਹੁੰਦੇ ਹਾਂ। ਕਾਨੂੰਨਾਂ ਦੀ ਵਾਪਸੀ ਕਿਸਾਨਾਂ-ਮਜ਼ਦੂਰਾਂ ਦੀ ਕਾਮਯਾਬੀ ਹੈ
ਨਵੀਂ ਦਿੱਲੀ: ਖੇਤੀ ਕਾਨੂੰਨ ਵਾਪਸੀ ਬਿੱਲ ਨੂੰ ਅੱਜ ਰਾਜ ਸਭਾ ਅਤੇ ਲੋਕ ਸਭਾ ਵਿਚ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕਿਸਾਨਾਂ ਦੀ ਜਿੱਤ ਹੈ, ਦੇਸ਼ ਦੀ ਜਿੱਤ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਤਿੰਨ ਖੇਤੀ ਕਾਨੂੰਨ ਕਿਸਾਨਾਂ 'ਤੇ ਹਮਲਾ ਹੈ। ਅਸੀਂ ਐਮਐਸਪੀ ਕਾਨੂੰਨ ਵੀ ਚਾਹੁੰਦੇ ਹਾਂ। ਕਾਨੂੰਨਾਂ ਦੀ ਵਾਪਸੀ ਕਿਸਾਨਾਂ-ਮਜ਼ਦੂਰਾਂ ਦੀ ਕਾਮਯਾਬੀ ਹੈ। ਸਰਕਾਰ ਨੇ ਕਾਨੂੰਨ ਵਾਪਸੀ 'ਤੇ ਚਰਚਾ ਨਹੀਂ ਕੀਤੀ। ਸਰਕਾਰ ਕਾਨੂੰਨ ਵਾਪਸ ਲੈਣ 'ਤੇ ਸੰਸਦ 'ਚ ਬਹਿਸ ਕਰਨ ਤੋਂ ਡਰਦੀ ਹੈ।
Rahul Gandhi targets government on Farm Laws Repeal Bill
ਹੋਰ ਪੜ੍ਹੋ: ਸਰਕਾਰ ਨੇ ਗਲਤ ਕੀਤਾ, ਖੇਤੀ ਕਾਨੂੰਨ ਵਾਪਸੀ ਬਿੱਲ 'ਤੇ ਪਹਿਲਾਂ ਚਰਚਾ ਹੋਣੀ ਚਾਹੀਦੀ ਸੀ- ਸ਼ਸ਼ੀ ਥਰੂਰ
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਤੋਂ ਮਾਫੀ ਮੰਗੀ, ਇਸ ਦਾ ਮਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਉਹਨਾਂ ਦੀ ਗਲਤੀ ਕਾਰਨ 700 ਲੋਕ ਮਾਰੇ ਗਏ, ਉਹਨਾਂ ਦੀ ਗਲਤੀ ਕਾਰਨ ਅੰਦੋਲਨ ਹੋਇਆ। ਜੇਕਰ ਉਹਨਾਂ ਨੇ ਗਲਤੀ ਮੰਨ ਲਈ ਹੈ ਤਾਂ ਨੁਕਸਾਨ ਦੀ ਭਰਪਾਈ ਵੀ ਕਰਨੀ ਪਵੇਗੀ।
Rahul Gandhi
ਹੋਰ ਪੜ੍ਹੋ: ਖੇਤੀ ਕਾਨੂੰਨ ਰੱਦ ਹੋਣ 'ਤੇ ਬੋਲੇ ਰਾਕੇਸ਼ ਟਿਕੈਤ- ਅੰਦੋਲਨ ਜਾਰੀ ਰਹੇਗਾ, ਸਾਡੇ ਨਾਲ ਗੱਲ ਕਰੇ ਸਰਕਾਰ
ਰਾਹੁਲ ਗਾਂਧੀ ਨੇ ਪੀਐਮ ਮੋਦੀ ਦੇ ਉਸ ਬਿਆਨ 'ਤੇ ਵੀ ਤੰਜ਼ ਕੱਸਿਆ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ। ਇਸ 'ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਕੁਝ ਕਿਸਾਨ ਨਹੀਂ ਸਗੋਂ ਪੂਰੇ ਦੇਸ਼ ਦੇ ਕਿਸਾਨ ਹਨ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਖਾਲਿਸਤਾਨੀ ਕਿਹਾ ਸੀ। ਉਹਨਾਂ ਕਿਸਾਨਾਂ ਦੀ ਮੌਤ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਰਾਹੁਲ ਨੇ ਆਰੋਪ ਲਾਇਆ ਕਿ ਸਰਕਾਰ ਦੀ ਬਦੌਲਤ ਹੀ ਕਿਸਾਨਾਂ ਨੂੰ ਇਕ ਸਾਲ ਤੱਕ ਅੰਦੋਲਨ ਕਰਨਾ ਪਿਆ।
Rahul Gandhi targets government on Farm Laws Repeal Bill
ਹੋਰ ਪੜ੍ਹੋ: ਹੋਰ ਪੜ੍ਹੋ: ਕੀ ਕੋਰੋਨਾ ਦਾ Omicron Variant ਵੀ ਲੋਕਾਂ ਨੂੰ ਪਹੁੰਚਾਏਗਾ ਹਸਪਤਾਲ? ਡਾਕਟਰ ਨੇ ਕੀਤਾ ਵੱਡਾ ਦਾਅਵਾ
ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਕਿਹਾ ਸੀ ਕਿ 3 ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਅਸੀਂ ਜਾਣਦੇ ਸੀ ਕਿ 3-4 ਵੱਡੇ ਪੂੰਜੀਪਤੀਆਂ ਦੀ ਤਾਕਤ ਭਾਰਤ ਦੀ ਕਿਸਾਨੀ ਦੇ ਸਾਹਮਣੇ ਟਿਕ ਨਹੀਂ ਸਕਦੀ। ਉਹੀ ਹੋਇਆ, ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਪਿਆ। ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਵਿਚ ਕਿਸਾਨਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਭਾਰਤੀ ਲੋਕਾਂ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕੀ। ਆਉਣ ਵਾਲੀਆਂ ਸੂਬਾਈ ਚੋਣਾਂ ਵੀ ਉਹਨਾਂ ਦੇ ਧਿਆਨ 'ਚ ਰਹਿਣਗੀਆਂ।
Rahul Gandhi targets government on Farm Laws Repeal Bill
ਹੋਰ ਪੜ੍ਹੋ: UPTET ਪੇਪਰ ਲੀਕ: ਵਰੁਣ ਗਾਂਧੀ ਨੇ ਘੇਰੀ ਯੋਗੀ ਸਰਕਾਰ, 'ਕਦੋਂ ਹੋਵੇਗੀ ਅਪਰਾਧੀਆਂ 'ਤੇ ਕਾਰਵਾਈ'
ਦਰਅਸਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਸਨ, ਜਿਸ ਨੂੰ ਵਿਰੋਧੀ ਪਾਰਟੀਆਂ ਦਾ ਵੀ ਸਮਰਥਨ ਹਾਸਲ ਸੀ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੱਜ ਦੋਵਾਂ ਸਦਨਾਂ ਵਿਚ ਵਾਪਸੀ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ।