
ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਤੋਂ ਅੱਗੇ MSP ਦਾ ਮੁੱਦਾ, ਫਸਲਾਂ ਦੇ ਵਾਜਬ ਮੁੱਲ ਦਾ ਮੁੱਦਾ, 10 ਸਾਲ ਪੁਰਾਣੇ ਟਰੈਕਟਰ ਦਾ ਮੁੱਦਾ ਅਤੇ ਬੀਜ ਬਿੱਲ ਦਾ ਮੁੱਦਾ ਹੈ।
ਨਵੀਂ ਦਿੱਲੀ: ਲੋਕ ਸਭਾ ਅਤੇ ਰਾਜ ਸਭਾ ਵਿਚ ਅੱਜ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਸਨ। ਬਿੱਲ ਵਾਪਸ ਲੈਣ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਪ੍ਰਤੀਕਿਰਿਆ ਆਈ ਹੈ। ਮੀਡੀਆ ਨਾਲ ਗੱਲ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹਨਾਂ ਦੇ ਹੋਰ ਵੀ ਕਈ ਮੁੱਦੇ ਹਨ। ਇਸ ਤੋਂ ਅੱਗੇ ਘੱਟੋ-ਘੱਟ ਸਮਰਥਨ ਮੁੱਲ ਦਾ ਮੁੱਦਾ, ਫਸਲਾਂ ਦੇ ਵਾਜਬ ਮੁੱਲ ਦਾ ਮੁੱਦਾ, 10 ਸਾਲ ਪੁਰਾਣੇ ਟਰੈਕਟਰ ਦਾ ਮੁੱਦਾ ਅਤੇ ਬੀਜ ਬਿੱਲ ਦਾ ਮੁੱਦਾ ਹੈ।
Rakesh Tikait
ਹੋਰ ਪੜ੍ਹੋ: ਯੂਪੀ 'ਚ ਰਾਮਗੰਗਾ ਨਦੀ 'ਤੇ ਬਣਿਆ ਪੁਲ ਅਚਾਨਕ ਹੋਇਆ ਢਹਿ-ਢੇਰੀ, ਆਵਾਜਾਈ ਪ੍ਰਭਾਵਿਤ
ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਨੂੰ ਉਹ ਸਰਕਾਰ ਨਹੀਂ ਮਿਲ ਰਹੀ, ਜਿਸ ਨਾਲ ਬੈਠ ਕੇ ਗੱਲ ਕੀਤੀ ਜਾਵੇ। ਸਰਕਾਰ ਨੇ ਸਾਡੇ ਨਾਲ ਗੱਲਬਾਤ ਲਈ ਪਹੁੰਚ ਨਹੀਂ ਕੀਤੀ। ਰਾਕੇਸ਼ ਟਿਕੈਤ ਨੇ ਕਿਹਾ ਕਿ ਫਿਲਹਾਲ ਮਾਮਲਾ ਹੱਲ ਨਹੀਂ ਹੋਇਆ ਹੈ। ਸਰਕਾਰ ਮੀਡੀਆ ਵਾਲਿਆਂ ਨਾਲ ਤਾਂ ਗੱਲ ਕਰ ਰਹੀ ਹੈ। ਸਰਕਾਰ ਨੇ ਸਾਨੂੰ ਕੁਝ ਵੀ ਨਹੀਂ ਕਿਹਾ ਹੈ। ਸਰਕਾਰ ਸਾਡੇ ਨਾਲ ਗੱਲਬਾਤ ਕਰੇ। ਅੰਦੋਲਨ ਦੌਰਾਨ ਜੋ ਮੁਕੱਦਮੇ ਦਰਜ ਹੋਏ, ਉਹਨਾਂ ਨੂੰ ਵਾਪਸ ਲੈਣ ਬਾਰੇ ਕੌਣ ਗੱਲ ਕਰੇਗਾ?
Rakesh Tikait
ਹੋਰ ਪੜ੍ਹੋ: ਫਿਰੋਜ਼ਪੁਰ 'ਚ ਵਿਆਹ ਦੀਆਂ ਖੁਸ਼ੀਆਂ ਗ਼ਮ 'ਚ ਬਦਲੀਆਂ, ਜਾਗੋ 'ਚ ਚੱਲੀ ਗੋਲੀ, ਇਕ ਦੀ ਮੌਤ
ਕਿਸਾਨ ਆਗੂ ਨੇ ਐਮਐਸਪੀ ਗਰੰਟੀ ਕਾਨੂੰਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰਕਾਰ ਇਹ ਕਾਨੂੰਨ ਲੈ ਕੇ ਆਵੇ। ਰਾਕੇਸ਼ ਟਿਕੈਤ ਨੇ ਸਰਕਾਰ ’ਤੇ ਮਾਮਲਿਆਂ ਨੂੰ ਉਲਝਾਉਣ ਦਾ ਆਰੋਪ ਵੀ ਲਗਾਇਆ ਹੈ।
Rakesh Tikait
ਹੋਰ ਪੜ੍ਹੋ: ਦਿੱਲੀ-NCR ਵਿਚ ਹਵਾ ਪ੍ਰਦੂਸ਼ਣ ਨੂੰ ਰੋਕਣ ਬਾਰੇ ਸੁਪਰੀਮ ਕੋਰਟ ਨੇ ਮੰਗਿਆ ਜਵਾਬ
ਉਹਨਾਂ ਕਿਹਾ ਕਿ ਅਸੀਂ ਕਾਨੂੰਨ ਰੱਦ ਹੋਣ ਦੀ ਖੁਸ਼ੀ ਕਿਸ ਤਰ੍ਹਾਂ ਮਨਾ ਸਕਦੇ ਹਾਂ ਜਦੋਂ ਸਾਡੇ 750 ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਗਏ। ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਬਿਮਾਰੀ ਦੱਸਦੇ ਹੋਏ ਕਿਹਾ ਕਿ ਅਜੇ ਅੰਦੋਲਨ ਖਤਮ ਨਹੀਂ ਹੋਵੇਗਾ ਅਤੇ ਕਿਸਾਨ ਹੋਰ ਸਮੱਸਿਆਵਾਂ ਦੇ ਹੱਲ ਤੱਕ ਬਾਰਡਰਾਂ ’ਤੇ ਡਟੇ ਰਹਿਣਗੇ।