ਨਕਲੀ ਨਾਂਅ 'ਤੇ ਨਕਲੀ ਪਛਾਣ ਪੱਤਰਾਂ ਵਾਲੇ ਕਥਿਤ ਪੱਤਰਕਾਰ ਆਏ ਪੁਲਿਸ ਅੜਿੱਕੇ
Published : Nov 29, 2022, 6:12 pm IST
Updated : Nov 29, 2022, 6:12 pm IST
SHARE ARTICLE
Image
Image

ਮੁਲਜ਼ਮਾਂ ਕੋਲੋਂ ਨਕਲੀ ਕਰੰਸੀ, ਦੇਸੀ ਪਿਸਤੌਲ ਤੇ ਕਾਰਤੂਸ ਹੋਏ ਬਰਾਮਦ

 

ਬਹਿਰਾਇਚ - ਭਾਰਤ-ਨੇਪਾਲ ਸਰਹੱਦ 'ਤੇ ਤਾਇਨਾਤ ਅੱਤਵਾਦ ਵਿਰੋਧੀ ਦਸਤੇ ਦੇ ਜਵਾਨਾਂ ਨੇ ਥਾਣਾ ਮੂਰਤੀਹਾ ਦੀ ਪੁਲਿਸ ਨਾਲ ਮਿਲ ਕੇ ਜਾਅਲੀ ਭਾਰਤੀ ਤੇ ਨੇਪਾਲੀ ਕਰੰਸੀ, 60 ਹਜ਼ਾਰ ਰੁਪਏ, ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ, ਅਤੇ ਇਸ ਮਾਮਲੇ 'ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮੀਡੀਆ ਪਛਾਣ ਪੱਤਰ ਧਾਰਕ ਹਨ। 

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਕਥਿਤ ਤੌਰ ’ਤੇ ਤਿੰਨ ਵੱਖ-ਵੱਖ ਨਾਵਾਂ ਹੇਠ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਮੁਲਜ਼ਮਾਂ ਦੇ ਆਪਣੇ ਨਾਵਾਂ ਦੇ ਨਾਲ-ਨਾਲ ਪਿਤਾ ਦੇ ਨਾਂਅ ਵੀ ਵੱਖਰੇ ਹਨ।

ਵਧੀਕ ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ-ਨੇਪਾਲ ਸਰਹੱਦ 'ਤੇ ਨਕਲੀ ਭਾਰਤੀ ਅਤੇ ਨੇਪਾਲੀ ਕਰੰਸੀ ਦੀ ਤਸਕਰੀ ਬਾਰੇ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਇਹ ਵੀ ਪਤਾ ਲੱਗਿਆ ਸੀ ਕਿ ਕਥਿਤ ਪੱਤਰਕਾਰੀ ਦੀ ਆੜ ਵਿੱਚ ਸਰਹੱਦ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਸੋਮਵਾਰ ਰਾਤ ਏਟੀਐਸ ਦੀ ਬਹਿਰਾਇਚ ਅਤੇ ਸ਼ਰਾਵਸਤੀ ਯੂਨਿਟਾਂ ਨੇ ਮੁਰਤਿਹਾ ਪੁਲਿਸ ਨਾਲ ਮਿਲ ਕੇ ਲਾਲਬੋਝਾ ਥਾਣੇ 'ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਫ਼ੜਿਆ ਤੇ ਤਲਾਸ਼ੀ ਲਈ।

ਤਲਾਸ਼ੀ ਦੇ ਨਤੀਜੇ ਵਜੋਂ ਮੁਲਜ਼ਮਾਂ ਪਾਸੋਂ 3.5 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ, 60 ਹਜ਼ਾਰ ਰੁਪਏ ਦੀ ਅਸਲ ਭਾਰਤੀ ਕਰੰਸੀ, 4.40 ਲੱਖ ਰੁਪਏ ਦੀ ਜਾਅਲੀ ਨੇਪਾਲੀ ਕਰੰਸੀ, ਦੇਸੀ ਪਿਸਤੌਲ, ਦੋ ਕਾਰਤੂਸ, ਤਿੰਨ ਮੀਡੀਆ ਸ਼ਨਾਖਤੀ ਕਾਰਡ, ਚਾਰ ਮੋਬਾਈਲ ਫ਼ੋਨ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ, ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ ਗਿਆ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਫ਼ੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰੀਤਮ ਸਿੰਘ ਉਰਫ ਸੋਨੂੰ ਉਰਫ ਡਾਕਟਰ ਸਿੰਘ ਪੁੱਤਰ ਅਰੁਣ ਸਿੰਘ ਉਰਫ ਰੋਡਾ ਸਿੰਘ ਉਰਫ ਗੁਰਬਖਸ਼ ਸਿੰਘ ਵਾਸੀ ਮਾਝਰਾ ਪੁਰਬ ਅਧਿਕਲਾ ਢਖਰਵਾ ਨਨਕੌਰ, ਥਾਣਾ ਤਿਕੋਨੀਆ, ਜ਼ਿਲਾ ਖੇੜੀ ਅਤੇ ਅਵਧੇਸ਼ ਤਿਵਾੜੀ ਪੁੱਤਰ ਰਾਜੇਂਦਰ ਤਿਵਾੜੀ ਵਾਸੀ ਪੁਰਖੇਮ ਪਾਰਸੀਆ, ਡੀਪੀ ਘਾਟ, ਪੁਲਿਸ ਸਟੇਸ਼ਨ- ਵਜ਼ੀਰਗੰਜ, ਜ਼ਿਲ੍ਹਾ- ਗੋਂਡਾ, ਵਜੋਂ ਹੋਈ ਹੈ।

ਪੁਲਿਸ ਅਧਿਕਾਰੀਆਂ ਵੱਲੋਂ ਦੋਵਾਂ ਦੀ ਉਮਰ ਕ੍ਰਮਵਾਰ 39 ਅਤੇ 40 ਸਾਲ ਦੱਸੀ ਗਈ ਹੈ।

ਏਟੀਐਸ ਅਤੇ ਪੁਲਿਸ ਦੀ ਇੱਕ ਸਾਂਝੀ ਟੀਮ ਗ੍ਰਿਫਤਾਰ ਮੁਲਜ਼ਮਾਂ ਦੇ ਬਹਿਰਾਇਚ, ਗੋਂਡਾ, ਲਖੀਮਪੁਰ ਅਤੇ ਗੁਆਂਢੀ ਦੇਸ਼ ਨੇਪਾਲ ਸਮੇਤ ਨੇੜਲੇ ਜ਼ਿਲ੍ਹਿਆਂ ਵਿੱਚ ਸੰਪਰਕਾਂ ਦੀ ਜਾਂਚ ਕਰ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement