
ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਭਾਰਤ, ਬੰਗਲਾਦੇਸ਼ ਅਤੇ ਭੂਟਾਨ ਦੇ ਲੱਖਾਂ ਬੱਚਿਆਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ।
ਨਵੀਂ ਦਿੱਲੀ: ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਚਲਦਿਆਂ ਭਾਰਤ, ਬੰਗਲਾਦੇਸ਼ ਅਤੇ ਭੂਟਾਨ ਦੇ ਲੱਖਾਂ ਬੱਚਿਆਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਯੂਨੀਸੈੱਫ ਅਨੁਸਾਰ ਕਰੀਬ 40 ਲੱਖ ਬੱਚਿਆਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ ਅਤੇ ਇਹਨਾਂ ਦੀ ਜ਼ਿੰਦਗੀ ਲਾਜ਼ਮੀ ਤੌਰ ‘ਤੇ ਬਚਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਇਹਨਾਂ ਬੱਚਿਆਂ ਤੋਂ ਇਲਾਵਾ ਲੱਖਾਂ ਬੱਚਿਆਂ ਦੀ ਜ਼ਿੰਦਗੀ ਖਤਰੇ ਵਿਚ ਹੈ।
Children Effected due to rain
ਯੂਨੀਸੈੱਫ ਦੇ ਦੱਖਣੀ ਏਸ਼ੀਆ ਦੀ ਖੇਤਰੀ ਡਾਇਰੈਕਟਰ ਜੀਨ ਗਾਗ ਨੇ ਕਿਹਾ ਕਿ ਇਹਨਾਂ ਇਲਾਕਿਆਂ ਵਿਚ ਲੋਕ ਮੌਸਮੀ ਬਰਬਾਦੀ ਤੋਂ ਜਾਣੂ ਹਰ ਪਰ ਇਸ ਦੇ ਬਾਵਜੂਦ ਭਾਰੀ ਮਾਨਸੂਨੀ ਬਰਸਾਤ, ਵਿਨਾਸ਼ਕਾਰੀ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਬੱਚੇ ਅਤੇ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਵਿਚ ਸੰਕਟ ਆ ਗਿਆ ਹੈ।
Children Effected due to rain
ਉਹਨਾਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਅਤੇ ਪ੍ਰਦੂਸ਼ਣ ਤੇ ਸੁਰੱਖਿਆ ਦੇ ਉਪਾਅ ਨੇ ਇਸ ਮੁਸ਼ਕਿਲ ਨੂੰ ਹੋਰ ਵਧਾ ਦਿੱਤਾ ਹੈ। ਇਸ ਸਮੇਂ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਕੋਵਿਡ-19 ਸੰਕਰਮਣ ਵਿਚ ਤੇਜ਼ੀ ਆ ਰਹੀ ਹੈ। ਯੂਨੀਸੈੱਫ ਨੇ ਨੇਪਾਲ ਵਿਚ ਇਕ ਪ੍ਰੈੱਸ ਰੀਲੀਜ਼ ਜਾਰੀ ਕਰ ਕੇ ਕਿਹਾ ਹੈ ਕਿ ਇਹਨਾਂ ਚਾਰ ਦੇਸ਼ਾਂ ਵਿਚ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕ ਲਾਪਤਾ ਹੋ ਗਏ ਹਨ।
Unicef
ਗਾਗ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਕਹਿਰ ਨੂੰ ਮੌਸਮ ਵਿਚ ਬਦਲਾਅ ਨੇ ਹੋਰ ਜ਼ਿਆਦਾ ਵਧਾ ਦਿੱਤਾ ਹੈ, ਜਿਸ ਦੇ ਚਲਦਿਆਂ ਦੱਖਣੀ ਏਸ਼ੀਆ ਵਿਚ ਬੱਚਿਆਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਇਸ ਤੋਂ ਉਭਾਰਣ ਲਈ ਤਤਕਾਲ ਮਦਦ, ਜ਼ਿਆਦਾ ਸਰੋਤ ਅਤੇ ਸਕਾਰਾਤਮਕ ਪ੍ਰੋਗਰਾਮ ਲਈ ਪਹਿਲ ਕਰਨ ਦੀ ਜ਼ਰੂਰਤ ਹੈ।
Children Effected due to rain
ਦੱਸ ਦਈਏ ਕਿ ਨੇਪਾਲ ਵਿਚ 9 ਜੁਲਾਈ ਤੋਂ ਸ਼ੁਰੂ ਹੋਈ ਬਾਰਿਸ਼ ਦੇ ਚਲਦਿਆਂ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਮੱਸਿਆ ਪੈਦਾ ਹੋ ਗਈ ਹੈ। ਨੇਪਾਲ ਦੇ 20 ਤੋਂ ਜ਼ਿਆਦਾ ਜ਼ਿਲ੍ਹੇ ਹੜ੍ਹ ਦੀ ਚਪੇਟ ਵਿਚ ਆ ਚੁੱਕੇ ਹਨ। ਇੱਥੇ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4 ਦਰਜਨ ਤੋਂ ਜ਼ਿਆਦਾ ਲੋਕ ਲਾਪਤਾ ਹੋ ਚੁੱਕੇ ਹਨ। ਕਰੀਬ 87 ਲੋਕ ਜ਼ਖਮੀ ਹੋਏ ਹਨ। ਹੜ੍ਹ ਦੇ ਚਲਦਿਆਂ 10 ਹਜ਼ਾਰ ਤੋਂ ਜ਼ਿਆਦਾ ਲੋਕ ਉਜੜ ਗਏ ਹਨ, ਇਹਨਾਂ ਵਿਚ 7500 ਬੱਚੇ ਸ਼ਾਮਲ ਹਨ।