
ਦੂਜੀ ਵਾਰ ਕੀਮਤਾ ਵਿਚ ਹੋਇਆ ਹੈ ਵਾਧਾ
ਨਵੀਂ ਦਿੱਲੀ : ਭਾਰਤੀ ਏਅਰਟੈਲ ਦੇ ਗ੍ਰਾਹਕਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਹੁਣ ਕਾਲ ਕਰਨ ਲਈ ਜਿਆਦਾ ਪੈਸੇ ਦੇਣੇ ਹੋਣਗੇ। ਏਅਰਟੈਲ ਨੇ ਦੂਜੀ ਵਾਰ ਆਪਣੀ ਕੀਮਤਾਂ ਵਿਚ ਵਾਧਾ ਕੀਤਾ ਹੈ। ਕੰਪਨੀ ਨੇ ਆਪਣੇ ਸਾਰੇ ਬੇਸ ਪੈਕ ਦੀ ਕੀਮਤਾਂ ਵਿਚ ਬਦਲਾਅ ਕੀਤਾ ਹੈ ਅਤੇ ਨਵੀਂ ਕੀਮਤਾਂ ਅੱਜ ਤੋਂ ਲਾਗੂ ਕਰ ਦਿੱਤੀਆ ਗਈਆ ਹਨ।
Photo
ਜੇਕਰ ਗੱਲ ਕਰੀਏ ਮਿਨੀਮਮ ਰਿਚਾਰਜ ਦੀ ਤਾਂ ਹੁਣ ਗ੍ਰਾਹਕਾਂ ਨੂੰ ਨੈੱਟਵਰਕ ਨਾਲ ਜੁੜੇ ਰਹਿਣਾਂ ਹੈ ਤਾਂ ਘੱਟ ਤੋਂ ਘੱਟ 45 ਰੁਪਏ ਦਾ ਰਿਚਾਰਜ ਕਰਵਾਉਣਾ ਹੋਵੇਗਾ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਇਸ ਤੋਂ ਪਹਿਲਾਂ ਗ੍ਰਾਹਕਾਂ ਨੂੰ ਘੱਟ ਤੋਂ ਘੱਟ 35 ਰੁਪਏ ਦਾ ਰਿਚਾਰਜ ਕਰਵਾਉਣਾ ਪੈਦਾ ਸੀ। ਭਾਵ ਹੁਣ ਗ੍ਰਾਹਕ ਨੂੰ ਪਹਿਲਾਂ ਦੇ ਮੁਕਾਬਲੇ 10 ਰੁਪਏ ਜਿਆਦਾ ਦੇਣੇ ਹੋਣਗੇ।
Photo
ਇਸ ਤੋਂ ਇਲਾਵਾ ਸਬ-ਬੇਸ ਦੀ ਕਾਲ ਦਰਾਂ ਨੂੰ ਵੀ ਵਧਾ ਦਿੱਤਾ ਗਿਆ ਹੈ। ਜੇਕਰ ਗ੍ਰਾਹਕਾਂ ਨੂੰ ਕਾਲ ਕਰਨੀ ਹੈ ਤਾਂ ਉਨ੍ਹਾਂ ਨੂੰ ਘੱਟ ਤੋਂ ਘੱਟ 1.50 ਰੁਪਏ ਪ੍ਰਤੀ ਮਿੰਟ ਦੇਣੇ ਹੋਣਗੇ। ਭਾਵ ਹੁਣ 2.5 ਪੈਸੇ ਪ੍ਰਤੀ ਸੈਕਿੰਡ ਜਿਆਦਾ ਦੇਣੇ ਪੈਣਗੇ। ਨਾਲ ਹੀ ਏਅਰਟੈਲ ਨੇ ਐਸਐਮਐਸ ਦੀ ਦਰਾਂ ਨੂੰ ਵੀ ਵਧਾਇਆ ਹੈ ਗ੍ਰਾਹਕਾਂ ਨੂੰ ਹੁਣ ਹਰ SMS ਲਈ 1 ਰੁਪਏ ਅਤੇ ਐਸਟੀਡੀ ਐਸਐਮਐਸ ਦੇ ਲਈ 1.50 ਰੁਪਏ ਦੇਣੇ ਹੋਣਗੇ।
Photo
ਇਸ ਤੋਂ ਪਹਿਲਾਂ 4 ਦਸੰਬਰ ਨੂੰ ਟੈਲੀਕੋਮ ਕੰਪਨੀਆਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਟੈਰੀਫ ਪਲੈਨ ਨੂੰ 40 ਫ਼ੀਸਦੀ ਤੱਕ ਵਧਾ ਦਿੱਤਾ ਹੈ। ਹੁਣ ਦੂਜੀ ਵਾਰ ਭਾਰਤ ਏਅਰਟੈਲ ਨੇ ਕੀਮਤਾਂ ਵਿਚ ਵਾਧਾ ਕੀਤਾ ਹੈ।