
ਵਿਭਾਗ ਮੁਤਾਬਕ ਦਿੱਲੀ ਵਿਚ ਅੱਜ ਤਾਪਮਾਨ 2 ਡਿਗਰੀ ਅਤੇ ਵਧ ਤੋਂ ਵਧ 14 ਡਿਗਰੀ ਸੈਲਸੀਅਸ ਵਿਚ ਰਹਿਣ ਵਾਲਾ ਹੈ।
ਨਵੀਂ ਦਿੱਲੀ: ਦਿੱਲੀ ਵਿਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਭਾਰਤੀ ਮੌਸਮ ਵਿਭਾਗ ਨੇ ਦਸਿਆ ਕਿ ਐਤਵਾਰ ਨੂੰ ਦਿੱਲੀ ਦੇ ਪਾਲਮ ਵਿਚ ਤਾਪਮਾਨ ਸਵੇਰੇ ਸਾਢੇ ਪੰਜ ਵਜੇ 5.4 ਡਿਗਰੀ ਅਤੇ ਸਫਦਰਜੰਗ ਵਿਚ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਮੁਤਾਬਕ ਦਿੱਲੀ ਵਿਚ ਅੱਜ ਤਾਪਮਾਨ 2 ਡਿਗਰੀ ਅਤੇ ਵਧ ਤੋਂ ਵਧ 14 ਡਿਗਰੀ ਸੈਲਸੀਅਸ ਵਿਚ ਰਹਿਣ ਵਾਲਾ ਹੈ।
punjab weatherਅਗਲੇ ਦਸ ਦਿਨਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਸੋਮਵਾਰ ਨੂੰ ਘਟ ਤੋਂ ਘਟ ਤਾਪਮਾਨ 3 ਡਿਗਰੀ ਅਤੇ ਵਧ ਤੋਂ ਵਧ 14 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਮੰਗਲਵਾਰ, ਬੁੱਧਵਾਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਘਟ ਤੋਂ ਘਟ ਤਾਪਮਾਨ 5,7,9 ਅਤੇ ਡਿਗਰੀ ਸੈਲਸੀਅਸ ਰਹੇਗਾ। ਵਧ ਤਾਪਮਾਨ ਦੀ ਗੱਲ ਕਰੀਏ ਤਾਂ 15,16,15 ਅਤੇ 15 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।
punjab weather ਇਸ ਵਿਚ ਮੰਗਲਵਾਰ ਨੂੰ ਹਲਕੀ ਬਾਰਿਸ਼ ਦਾ ਅਨੁਮਾਨ ਹੈ ਤੇ ਉੱਥੇ ਹੀ ਸ਼ੁਕਰਵਾਰ ਨੂੰ ਸ਼ਹਿਰ ਵਿਚ ਸੰਘਣਾ ਕੋਹਰਾ ਪੈਣ ਦਾ ਅਨੁਮਾਨ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਸ਼ਨੀਵਾਰ ਤੋਂ ਬੁੱਧਵਾਰ ਤਕ ਦਿੱਲੀ ਸਮੇਤ ਉੱਤਰ ਅਤੇ ਮੱਧ ਭਾਰਤ ਦੇ ਵਧ ਹਿੱਸਿਆਂ ਵਿਚ ਵਧ ਤਾਪਮਾਨ 3 ਤੋਂ 7 ਡਿਗਰੀ ਘਟ ਰਹੇਗਾ। ਦੇਸ਼ ਦੇ ਉੱਤਰੀ ਰਾਜਾਂ ਵਿਚ ਸ਼ੀਤ ਲਹਿਰ ਜਾਰੀ ਹੈ ਜਦਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਦੋਵੇਂ ਸਭ ਤੋਂ ਠੰਡੇ ਸਥਾਨ ਹਨ।
Weatherਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਗਲੇ ਦੋ ਦਿਨਾਂ ਤਕ ਠੰਡ ਦੇ ਗੰਭੀਰ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਖੇਤਰੀ ਸਮਾਚਾਰ ਇਕਾਈ ਕਾਰਗਿਲ, ਆਲ ਇੰਡੀਆ ਰੇਡੀਓ ਨੇ ਅਪਣੇ ਟਵਿਟਰ ਅਕਾਉਂਟ ਤੇ ਦ੍ਰਾਸ ਅਤੇ ਕਾਰਗਿਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਪੂਰਾ ਇਲਾਕਾ ਬਰਫ਼ ਦੀ ਸਫ਼ੇਦ ਚਾਦਰ ਵਿਚ ਢੱਕਿਆ ਹੋਇਆ ਦਿਖਾਈ ਦੇ ਰਿਹਾ ਹੈ।
Photoਸ਼ੀਤ ਲਹਿਰ ਦੇ ਕਾਰਨ ਇਸ ਸਮੇਂ ਦੇਸ਼ ਵਿਚ ਸਭ ਤੋਂ ਘਟ ਤਾਪਮਾਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਕਾਰਗਿਲ ਅਤੇ ਲੱਦਾਖ ਵਿਚ ਹੈ। ਇੱਥੇ ਨਿਊਨਤਮ ਤਾਪਮਾਨ-29 ਡਿਗਰੀ ਸੈਲਸੀਅਸ ਅਤੇ ਵਧ ਤੋਂ ਵਧ-12.3 ਹੈ। ਇਸ ਸਮੇਂ ਜੰਮੂ ਕਸ਼ਮੀਰ ਅਤੇ ਲੱਦਾਖ ਦੋਵਾਂ ਦੇਸ਼ ਵਿਚ ਸਭ ਤੋਂ ਠੰਡੇ ਸਥਾਨ ਹਨ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿਚ ਤਾਪਮਾਨ ਜ਼ੀਰੋ ਤੋਂ 11.4 ਡਿਗਰੀ ਘਟ ਦਰਜ ਕੀਤਾ ਗਿਆ ਹੈ।
Photo ਸ਼੍ਰੀਨਗਰ ਸ਼ਹਿਰ ਵਿਚ ਨਿਊਨਤਮ ਤਾਪਮਾਨ ਜ਼ੀਰੋ ਤੋਂ 4.3 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ ਹੈ। ਸ਼੍ਰੀਨਗਰ ਦੇ ਲੇਹ ਅਤੇ ਰਾਜਮਾਰਗ ਅਤੇ ਮੁਗਲ ਰੋਡ ਵਾਹਨਾਂ ਆਵਾਜਾਈ ਲਈ ਬੰਦ ਹਨ। ਸ਼੍ਰੀਨਗਰ ਹਵਾਈ ਅੱਡੇ ਤੇ ਉਡਾਨਾਂ ਦਾ ਕੰਮ ਵੀ ਸਮੇਂ ਅਨੁਸਾਰ ਹੀ ਚਲ ਰਿਹਾ ਹੈ।
ਸ਼੍ਰੀਨਗਰ ਤੋਂ ਜੰਮੂ ਕਸ਼ਮੀਰ ਰਾਜਮਾਰਗ ਤੇ ਯਾਤਾਯਾਤ ਦੀ ਆਗਿਆ ਦਿੱਤੀ ਗਈ ਹੈ। ਕਾਜੀਗੁੰਡ ਦੱਖਣੀ ਕਸ਼ਮੀਰ ਵਿਚ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ ਤਾਂ ਕਿ ਪਹਿਲਾਂ ਬਨਿਹਾਲ ਅਤੇ ਚੰਦੇਰਕੋਟ ਰਾਮਬਨ ਵਿਚਕਾਰ ਜਵਾਹਰ ਸੁਰੰਗ ਵਿਚ ਫਸੇ ਵਾਹਨਾਂ ਨੂੰ ਕੱਢਿਆ ਜਾ ਸਕੇ। ਹਰਿਆਣਾ ਅਤੇ ਪੰਜਾਬ ਵਿਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ।
ਹਰਿਆਣਾ ਦੇ ਨਾਰਨੌਲ ਦੇ ਨਿਊਨਤਮ ਤਾਪਮਾਨ 3.2 ਡਿਗਰੀ ਸੈਲੀਸੀਅਸ ਦਰਜ ਕੀਤਾ ਗਿਆ ਹੈ। ਹਿਸਾਰ ਵਿਚ ਵੀ ਤਾਪਮਾਨ 4.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦਸ ਦਈਏ ਕਿ ਲੱਦਾਖ ਵਿਚ ਇੰਨੀ ਜ਼ਿਆਦਾ ਠੰਡ ਪੈਣ ਕਾਰਨ ਸਾਰੇ ਸਕੂਲ ਬੰਦ ਪਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।