ਮਹਿਬੂਬਾ ਨੇ ਕੇਂਦਰ ’ਤੇ ਸੰਵਿਧਾਨ ਦਾ ਸਨਮਾਨ ਨਹੀਂ ਕਰਨ ਦਾ ਦੋਸ਼ ਲਗਾਇਆ
Published : Dec 29, 2020, 9:52 pm IST
Updated : Dec 29, 2020, 9:52 pm IST
SHARE ARTICLE
 Mehbooba Mufti
Mehbooba Mufti

ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ

ਸ਼੍ਰੀਨਗਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਮੰਗਲਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਪਕਰ ਗਠਜੋੜ ‘‘ਦੇਸ਼ ’ਚ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ’’ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਭਾਜਪਾ ਦੀ ਕੇਂਦਰ ਸਰਕਾਰ ਦੀ ਆਲੋਚਨਾ ਵੀ ਕੀਤੀ, ਜਿਸ ਦੇ ਖ਼ਿਲਾਫ਼ ਕਿਸਾਨ ਅੰਦੋਲਨ ਕਰ ਰਹੇ ਹਨ। 

Mehbooba MuftiMehbooba Mufti

ਸ਼੍ਰੀਨਗਰ ’ਚ ਇਕ ਪਾਰਟੀ ਪ੍ਰੋਗਰਾਮ ਦੌਰਾਨ ਮਹਿਬੂਬਾ ਨੇ ਕਿਹਾ, ‘‘ਸਰਕਾਰ ਖੇਤੀ ਕਾਨੂੰਨਾ ਲਿਆਈ ਅਤੇ ਕਿਸਾਨ ਇਸ ਦੇ ਵਿਰੋਧ ’ਚ ਕੜਾਕੇ ਦੀ ਠੰਢ ’ਚ ਵੀ ਸੜਕਾਂ ’ਤੇ ਉਤਰੇ ਹੋਏ ਹਨ।

Mehbooba MuftiMehbooba Mufti

ਜੇਕਰ ਕਾਨੂੰਨ ਕਿਸਾਨਾਂ ਨੂੰ ਸਵੀਕਾਰ ਨਹੀਂ ਹੈ ਤਾਂ ਫਿਰ ਕੀ ਇਹ ਉਨ੍ਹਾਂ ਦੇ ਫਾਇਦੇ ਲਈ ਹੋ ਸਕਦੇ ਹਨ ? ਜੇਕਰ ਤੁਸੀਂ ਅਜਿਹੇ ਕਾਨੂੰਨ ਲਿਆਂਦੇ ਹੋ ਜੋਕਿ ਲੋਕਾਂ ਨੂੰ ਵੀ ਸਵੀਕਾਰ ਨਹੀਂ ਹੈ ਤਾਂ ਤੁਸੀਂ ਦੇਸ਼ ਦੇ ਸੰਵਿਧਾਨ ਦਾ ਅਪਮਾਨ ਕਰ ਰਹੇ ਹੋ।’’ ਉਨ੍ਹਾਂ ਦੋਸ਼ ਲਗਾਇਆ ਕਿ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਸਰਕਾਰ ਨੇ ਸੰਵਿਧਾਨ ਦਾ ਅਪਮਾਨ ਕੀਤਾ ਹੈ। 

Mehbooba MuftiMehbooba Mufti

ਸਾਬਕਾ ਮੁੱਖ ਮੰਤਰੀ ਨੇ ਪੁਛਿਆ, ‘‘ਨੇਸ਼ਨਲ ਕਾਨਫਰੰਸ ਖੁਦਮੁਖਤਿਆਰੀ ਦੀ ਗੱਲ ਕਰਦੀ ਹੈ ਅਤੇ ਇਹ ਸੰਵਿਧਾਨ ਦੇ ਦਾਇਰੇ ’ਚ ਹੈ। ਅਸੀਂ ਸਵੈਸ਼ਾਸ਼ਨ, ਖੁਲ੍ਹੀਆਂ ਸਰਹੱਦਾਂ ਅਤੇ ਮੇਲ-ਜੋਲ ਦੀ ਗੱਲ ਕਰਦੇ ਹਾਂ, ਤੁਸੀਂ ਬੰਦੂਕ ਦੇ ਜ਼ੋਰ ’ਤੇ ਕਦੋਂ ਤਕ ਸ਼ਾਂਤੀ ਬਣਾਏ ਰੱਖ ਸਕਦੇ ਹੋ?’’    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement