
ਪੰਜਾਬੀ ਇੱਥੋਂ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਮੁੜਨਗੇ
ਨਵੀਂ ਦਿੱਲੀ' ਵਿਸ਼ਾਲ ਕਪੂਰ : ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸੇਵਾ ਕਰ ਰਹੇ ਨੌਜਵਾਨਾਂ ਨੇ ਮੋਦੀ ਸਰਕਾਰ ‘ਤੇ ਵਰਦਿਆਂ ਕਿਹਾ ਕਿ ਪੰਜਾਬੀ ਅੜਨਾ ਜਾਣਦੇ ਹਨ ਝੜ੍ਹਨਾ ਨਹੀਂ ਜਾਣਦੇ, ਇਸ ਲਈ ਕੇਂਦਰ ਸਰਕਾਰ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਇੱਥੋਂ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਮੋੜਨਗੇ ।
photoਲੁਧਿਆਣਾ ਸ਼ਹਿਰ ਤੋਂ ਪਹੁੰਚੇ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਦੁੱਧ ਵਿੱਚ ਕੇਸਰ ਪਾ ਕੇ ਸੰਘਰਸ਼ ਵਿੱਚ ਪਹੁੰਚੇ ਕਿਸਾਨਾਂ ਖਾਸ ਕਰਕੇ ਬਜ਼ੁਰਗਾਂ ਦੀ ਸੇਵਾ ਕਰਨ ਆਏ ਹਾਂ , ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਠ਼ੰਡ ਪੈ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਚੰਗੀ ਖੁਰਾਕ ਦੀ ਲੋੜ ਹੈ ਇਸ ਦੇ ਮੱਦੇਨਜ਼ਰ ਅਸੀਂ ਦੁੱਧ ਵਿਚ ਕੇਸਰ ਪਾ ਕੇ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ । ਨੌਜਵਾਨਾਂ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਜ਼ਾਰਾਂ ਕਿਸਾਨਾਂ ਲਈ ਮੋਦੀ ਸਰਕਾਰ ਕੋਲ ਵਕਤ ਨਹੀਂ ਹੈ , ਦੂਸਰੇ ਪਾਸੇ ਅਬਾਨੀ ਦੇ ਪੋਤੇ ਨੂੰ ਦੇਖਣ ਦਾ ਮੋਦੀ ਕੋਲ ਖੁੱਲਾ ਵਕਤ ਹੈ,
Farmer protestਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਨੌਜਵਾਨਾਂ ਨੇ ਕਿਹਾ ਕਿ ਪੰਜਾਬੀਆਂ ਦਾ ਕਿਰਦਾਰ ਜੰਗ ਵਿੱਚੋਂ ਭੱਜਣਾ ਨਹੀਂ ਹੁੰਦਾ ਜੰਗ ਵਿੱਚ ਅੜ ਕੇ ਲੜਨਾ ਹੁੰਦਾ ਹੈ, ਇਸ ਲਈ ਪੰਜਾਬੀ ਦਿੱਲੀ ਦੇ ਬਾਰਡਰਾਂ ‘ਤੇ ਡਟ ਚੁੱਕੇ ਹਨ। ਨੌਜਵਾਨਾਂ ਨੇ ਕਿਹਾ ਕਿ ਜਦੋਂ ਦੇਸ਼ ਨੂੰ ਕਿਸਾਨਾਂ ਦੀ ਲੋੜ ਸੀ ਉਦੋਂ ਕਿਸਾਨ ਦੇਸ਼ ਦਾ ਅੰਨਦਾਤਾ ਸੀ ਤੇ ਹੁਣ ਸਰਕਾਰਾਂ ਲਈ ਅਤਿਵਾਦੀ ਬਣ ਗਿਆ ਹੈ ।
Narinder modiਉਨ੍ਹਾਂ ਕਿਹਾ ਕਿ ਇਹ ਕਿਸਾਨੀ ਸੰਘਰਸ਼ ਹੁਣ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਪੂਰੇ ਦੇਸ਼ ਦੇ ਲੋਕਾਂ ਦਾ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਬਿੱਲ ਜੇਕਰ ਕਿਸਾਨਾਂ ਨੂੰ ਪਸੰਦ ਹੀ ਨਹੀਂ ਹਨ ਤਾਂ ਮੋਦੀ ਸਰਕਾਰ ਨੂੰ ਪਾਸ ਕੀਤੇ ਬਿੱਲਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ।