ਦਿੱਲੀ ਪੁਲਿਸ ਵਲੋਂ ਦੋ ਬਦਮਦਿੱਲੀ ਪੁਲਿਸ ਵਲੋਂ ਦੋ ਅਪਰਾਧੀਆਂ ਦਾ ਐਨਕਾਉਂਟਰ

By : JUJHAR

Published : Dec 29, 2024, 11:32 am IST
Updated : Dec 29, 2024, 11:42 am IST
SHARE ARTICLE
An encounter between two criminals by the Delhi Police
An encounter between two criminals by the Delhi Police

ਅਪਰਾਧੀਆਂ ਦੇ ਨਾਂ ਰਿੰਕੂ ਤੇ ਰੋਹਿਤ ਹਨ, ਦੋਹਾਂ ਦੀਆਂ ਲੱਤਾਂ ’ਚ ਲੱਗੀਆਂ ਗੋਲੀਆਂ

ਦਿੱਲੀ ਪੁਲਿਸ ਤੇ ਦੋ ਅਪਰਾਧੀਆਂ ਵਿਚ ਅੱਜ ਤੜਕੇ ਮੁਕਾਬਲਾ ਹੋਇਆ ਜਿਸ ਦੌਰਾਨ ਦੋ ਬਦਮਾਸ਼ ਫੜੇ ਗਏ ਹਨ, ਦੋਹਾਂ ਦੀਆਂ ਲੱਤਾਂ ’ਚ ਇਕ-ਇਕ ਗੋਲੀ ਲੱਗੀ ਹੈ। ਪੁਲਿਸ ਨੂੰ ਅਪਰਾਧੀਆਂ ਬਾਰੇ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਦਿੱਲੀ ਪੁਲਿਸ ਦਾ ਸਪੈਸ਼ਲ ਸਟਾਫ਼ ਨੇ ਪੂਰੀ ਤਿਆਰੀ ਨਾਲ ਅਪਰਾਧੀਆਂ ਦਾ ਪਿੱਛਾ ਕੀਤਾ। ਅਪਰਾਧੀਆਂ ਦੇ ਨਾਂ ਰਿੰਕੂ ਤੇ ਰੋਹਿਤ ਹਨ, ਜਿਨ੍ਹਾਂ ਵਿਰੁਧ ਕਈ ਮਾਮਲੇ ਦਰਜ ਹਨ। ਇਨ੍ਹਾਂ ਦੋਹਾਂ ਬਦਮਾਸਾਂ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਸੀ।

ਦੋਨਾਂ ਅਪਰਾਧੀਆਂ ਨੇ ਦਿੱਲੀ ਦੇ ਹਰੀਨਗਰ ਇਲਾਕੇ ’ਚ ਹਥਿਆਰਬੰਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ। ਇਸ ਦੇ ਨਾਲ ਹੀ ਦੋਵਾਂ ਨੇ ਦਿੱਲੀ ’ਚ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਸੀ। ਰਿੰਕੂ ਅਤੇ ਰੋਹਿਤ ’ਤੇ ਮੱਧ ਪ੍ਰਦੇਸ਼ ਦੇ ਇੰਦੌਰ ’ਚ ਹਥਿਆਰਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਵੀ ਦੋਸ਼ ਹੈ।

ਦਿੱਲੀ ਪੁਲਿਸ ਦੇ ਸਪੈਸ਼ਲ ਸਟਾਫ਼ ਤੇ ਏਏਟੀਐਸ ਯੂਨਿਟ ਨੂੰ ਸੂਚਨਾ ਮਿਲੀ ਸੀ ਕਿ ਦੋ ਲੋੜੀਂਦੇ ਅਪਰਾਧੀ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ਤੋਂ ਨਿਕਲਣ ਵਾਲੇ ਹਨ। ਪੁਲਿਸ ਟੀਮ ਨੇ ਅੱਜ ਤੜਕੇ 4:30 ਵਜੇ ਦੇ ਕਰੀਬ ਇਲਾਕੇ ’ਚ ਜਾਲ ਵਿਛਾ ਦਿਤਾ ਅਤੇ ਦੋਹਾਂ ਅਪਰਾਧੀਆਂ  ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਅਪਰਾਧੀਆਂ ਨੇ ਅਪਣੀ ਪਿਸਤੌਲ ਕੱਢ ਲਈ ਤੇ ਪੁਲਿਸ ਟੀਮ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।

ਜਵਾਬ ’ਚ ਦਿੱਲੀ ਪੁਲਿਸ ਨੇ ਵੀ ਕਈ ਰਾਊਂਡ ਫ਼ਾਇਰ ਕੀਤੇ, ਜਿਸ ’ਚ ਦੋ ਗੋਲੀਆਂ ਦੋਵਾਂ ਦੋਸ਼ੀਆਂ ਦੀਆਂ ਲੱਤਾਂ ’ਚ ਲੱਗੀਆਂ। ਇਸ ਤੋਂ ਬਾਅਦ ਦੋਵਾਂ ਨੂੰ ਪਿਸਤੌਲ ਸਮੇਤ ਕਾਬੂ ਕਰ ਲਿਆ ਗਿਆ। ਹੁਣ ਦਿੱਲੀ ਪੁਲਿਸ ਇਨ੍ਹਾਂ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਕੇ ਇਨ੍ਹਾਂ ਵਲੋਂ ਕੀਤੇ ਗਏ ਅਪਰਾਧਾਂ ਦਾ ਪਤਾ ਲਗਾਏਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement