
ਬਚਾਅ ਕਾਰਜਾਂ ’ਚ ਜੁਟੀ ਟੀਮ ਦੀ ਮਿਹਨਤ ਨੂੰ ਨਾ ਪਿਆ ਬੂਰ
Madhya Pradesh News : Child dies after falling into borewell Latest News in Punjabi : 28 ਦਸੰਬਰ ਦੀ ਸ਼ਾਮ ਨੂੰ ਬੋਰਵੈੱਲ ਵਿਚ ਡਿੱਗੇ ਬੱਚੇ ਨੂੰ 29 ਦਸੰਬਰ ਦੀ ਸਵੇਰ ਨੂੰ 16 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਉਸ ਨੂੰ ਤੁਰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਇਸ ਘਟਨਾ ਵਿਚ ਉਸ ਦੀ ਮੌਤ ਹੋ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਕਾਫੀ ਮੁਸ਼ੱਕਤ ਤੋਂ ਬਾਅਦ ਕਢਿਆ ਬਾਹਰ:
ਮੱਧ ਪ੍ਰਦੇਸ਼ ਦੇ ਗੁਨਾ 'ਚ ਸ਼ਨੀਵਾਰ ਸ਼ਾਮ 5 ਵਜੇ 10 ਸਾਲਾ ਸੁਮਿਤ ਬੋਰਵੈੱਲ 'ਚ ਡਿੱਗ ਗਿਆ ਸੀ। ਉਸ ਨੂੰ ਬਾਹਰ ਕੱਢਣ ਲਈ SDRF, NDRF ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਬਲ ਰਾਤ ਤੋਂ ਹੀ ਕੰਮ ਕਰ ਰਹੇ ਸਨ। ਉਸ ਨੂੰ ਐਤਵਾਰ ਸਵੇਰੇ 9:30 ਵਜੇ ਕਰੀਬ 16 ਘੰਟਿਆਂ ਬਾਅਦ ਬਾਹਰ ਕਢਿਆ ਗਿਆ ਪਰ ਮੰਦਭਾਗਾ ਬੱਚੇ ਨੂੰ ਜ਼ਿੰਦਾ ਨਾ ਬਚਾਇਆ ਜਾ ਸਕਿਆ। ਇਸ ਤੋਂ ਬਾਅਦ ਬੱਚੇ ਨੂੰ ਤੁਰਤ ਵੈਂਟੀਲੇਟਰ 'ਤੇ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ।
ਡਾਕਟਰ ਨੇ ਦਿਤੀ ਜਾਣਕਾਰੀ ਤੇ ਦਸਿਆ ਮੌਤ ਦਾ ਕਾਰਨ:
ਗੁਨਾ ਜ਼ਿਲ੍ਹਾ ਹਸਪਤਾਲ ਦੇ ਜ਼ਿਲ੍ਹਾ ਹਸਪਤਾਲ ਦੇ ਡਾਕਟਰ ਰਾਹੁਲ ਰਘੂਵੰਸ਼ੀ, ਜਿਥੇ 10 ਸਾਲਾ ਬੱਚੇ ਸੁਮਿਤ ਨੂੰ ਦਾਖ਼ਲ ਕਰਵਾਇਆ ਗਿਆ ਸੀ, ਦਾ ਕਹਿਣਾ ਹੈ ਕਿ “ਬੱਚੇ ਨੂੰ ਇਥੇ ਮ੍ਰਿਤਕ ਲਿਆਂਦਾ ਗਿਆ ਸੀ। ਜਿਸ ਦੀ ਅਸੀਂ ਪੁਸ਼ਟੀ ਕਰ ਦਿਤੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ..।” ਡਾਕਟਰ ਮੁਤਾਬਕ ਮਾਸੂਮ ਸੁਮਿਤ ਦੇ ਅੰਗਾਂ ਨੇ ਅੱਤ ਦੀ ਠੰਢ ਕਾਰਨ ਕੰਮ ਕਰਨਾ ਬੰਦ ਕਰ ਦਿਤਾ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ।
(For more Punjabi news apart from Madhya Pradesh News : Child dies after falling into borewell Latest News in Punjabi stay tuned to Rozana Spokesman)