‘ਖਾਨ ਸਾਬ੍ਹ’ ਆਇਆ ਪੁਲਿਸ ਅੜਿੱਕੇ! ਕੱਟਿਆ ਗਿਆ ਵੱਡਾ ਚਲਾਨ
Published : Jan 30, 2020, 4:48 pm IST
Updated : Jan 30, 2020, 5:00 pm IST
SHARE ARTICLE
Helmet pune tweet invoice social media
Helmet pune tweet invoice social media

ਹਾਲਾਂਕਿ ਇਸ ਕਾਰਵਾਈ ਤੋਂ ਪਹਿਲਾਂ ਕੀਤਾ ਗਿਆ ਪੁਨੇ ਸਿਟੀ...

ਪੁਨੇ: ਆਪਣੇ ਮਜ਼ਾਕੀਆ ਟਵੀਟਸ ਲਈ ਮਸ਼ਹੂਰ ਪੁਨੇ ਪੁਲਿਸ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤੀ ਹੈ। ਬੁੱਧਵਾਰ ਨੂੰ ਪੁਨੇ ਪੁਲਿਸ ਨੇ ਫਿਰ ਇਕ ਅਜਿਹਾ ਟਵੀਟ ਕੀਤਾ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਫੈਂਸੀ ਨੰਬਰ ਪਲੇਟ ਲਗਾਏ ਅਤੇ ਬਿਨਾਂ ਹੈੱਲਮੇਟ ਧੂਮ ਰਹੇ ਇਕ ਸ਼ਖਸ 'ਤੇ ਕਾਰਵਾਈ ਕੀਤੀ ਹੈ।

PhotoPhoto

ਹਾਲਾਂਕਿ ਇਸ ਕਾਰਵਾਈ ਤੋਂ ਪਹਿਲਾਂ ਕੀਤਾ ਗਿਆ ਪੁਨੇ ਸਿਟੀ ਪੁਲਿਸ ਦੇ ਟਵੀਟ ਨੇ ਲੋਕਾਂ ਨੂੰ ਲੋਟਪੋਟ ਕਰ ਦਿੱਤਾ। ਇਕ ਯੂਜ਼ਰ ਨੇ ਪੁਨੇ ਪੁਲਿਸ ਨੂੰ ਇਕ ਫੋਟੋ ਟਵੀਟ ਕਰਦੇ ਹੋਏ ਲਿਖਿਆ,''ਖਾਨ  ਸਾਹਿਬ ਬਿਨਾਂ ਹੈੱਲਮੇਟ ਦੇ ਅਤੇ ਫੈਂਸੀ ਨੰਬਰ ਪਲੇਟ ਲਗਾ ਕੇ ਘੁੰਮ ਰਹੇ ਹਨ। ਕ੍ਰਿਪਾ ਇਨ੍ਹਾਂ ਵਿਰੁੱਧ ਕਾਰਵਾਈ ਕਰੋ।'' ਦਰਅਸਲ ਯੂਜ਼ਰ ਨੇ ਜਿਸ ਸ਼ਖਸ ਦੀ ਫੋਟੋ ਟਵੀਟ ਕੀਤੀ ਸੀ, ਉਸ ਦੀ ਨੰਬਰ ਪਲੇਟ 'ਤੇ 'ਖਾਨ ਸਾਹਿਬ' ਲਿਖਿਆ ਸੀ ਅਤੇ ਉਸ ਨੇ ਹੈੱਲਮੇਟ ਵੀ ਨਹੀਂ ਲਗਾਇਆ ਸੀ।

PhotoPhoto

ਇਸ 'ਤੇ ਪੁਨੇ ਪੁਲਿਸ ਨੇ ਲਿਖਿਆ,''ਖਾਨ ਸਾਹਿਬ ਨੇ ਕੂਲ ਵੀ ਬਣਨਾ ਹੈ। ਖਾਨ ਸਾਹਿਬ ਨੇ  ਹੇਅਰਸਟਾਈਲ ਵੀ ਦਿਖਾਉਣਾ ਹੈ। ਖਾਨ ਸਾਹਿਬ ਨੇ ਹੀਰੋ ਵਾਲੀ ਬਾਈਕ ਵੀ ਚਲਾਉਣੀ ਹੈ ਪਰ ਖਾਨ ਸਾਹਿਬ ਨੇ ਟਰੈਫਿਕ ਰੂਲਜ਼ ਫੋਲੋਅ ਨਹੀਂ ਕਰਨੇ, ਇਸ ਤਰ੍ਹਾਂ ਕਿਵੇਂ ਚੱਲੇਗਾ ਖਾਨ ਸਾਹਿਬ?'' ਲੋਕਾਂ ਨੂੰ ਪੁਲਿਸ ਦਾ ਇਹੀ ਅੰਦਾਜ਼ ਕਾਫ਼ੀ ਪਸੰਦ ਆਇਆ। ਕੁਝ ਹੀ  ਦੇਰ 'ਚ ਪੁਲਿਸ ਨੇ 'ਖਾਨ ਸਾਹਿਬ' ਦਾ ਚਲਾਨ ਵੀ ਕਰ ਦਿੱਤਾ।

PhotoPhoto

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਨੇ ਪੁਲਿਸ ਦਾ ਇਕ ਹੋਰ   ਟਵੀਟ ਵੀ ਖੂਬ ਵਾਇਰਲ ਹੋਇਆ ਸੀ। ਪੁਨੇ ਪੁਲਿਸ ਵਲੋਂ ਇਕ ਔਰਤ ਦੇ ਟਵੀਟ ਦਾ ਜਵਾਬ ਦੇਣ ਤੋਂ ਬਾਅਦ ਇਕ ਯੂਜ਼ਰ ਨੇ ਪੁਲਿਸ ਨੂੰ ਰਿਪਲਾਈ ਕਰ ਕੇ ਔਰਤ ਦਾ ਫੋਨ ਨੰਬਰ ਮੰਗ ਲਿਆ। .. ਨਾਂ ਦੇ ਟਵਿੱਟਰ ਹੈਂਡਲ ਤੋਂ ਕੀਤੇ ਗਏ ਟਵੀਟ 'ਤੇ ਸ਼ਖਸ ਨੇ ਪੁੱਛਿਆ,''ਕੀ ਮੈਨੂੰ ਔਰਤ ਦਾ ਨੰਬਰ ਮਿਲ ਸਕਦਾ ਹੈ?''

PhotoPhoto

ਇਸ ਤੋਂ ਬਾਅਦ ਕਈ ਯੂਜ਼ਰਸ ਨੇ ਸ਼ਖਸ ਦੀ ਆਲੋਚਨਾ ਕੀਤੀ ਪਰ ਇਸ ਵਿਚ ਪੁਨੇ ਪੁਲਿਸ ਦੇ ਜਵਾਬ ਨੇ ਦਿਲ ਜਿੱਤ ਲਿਆ। ਪੁਲਸ ਨੇ ਲਿਖਿਆ,''ਸਰ ਫਿਲਹਾਲ ਸਾਨੂੰ ਤੁਹਾਡਾ ਨੰਬਰ ਜਾਣਨ 'ਚ ਕਾਫੀ ਰੁਚੀ ਹੈ ਤਾਂ ਇਕ ਇਹ ਸਮਝਿਆ ਜਾ ਸਕੇ ਕਿ ਔਰਤ ਦੇ ਨੰਬਰ 'ਚ ਤੁਹਾਨੂੰ ਕੀ ਰੁਚੀ ਹੈ?''   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।                                       

Location: India, Maharashtra, Pune

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement