
ਕਿਹਾ, ਜਿੱਥੇ ਬਿਨਾਂ ਇਜ਼ਾਜ਼ਤ ਕੋਈ ਨਹੀਂ ਪਹੁੰਚ ਸਕਦਾ, ਉਥੇ ਝੰਡਾ ਝੜਾਉਣ ਵਾਲੇ ਕਿਵੇਂ ਪਹੁੰਚ ਗਏ
ਨਵੀਂ ਦਿੱਲੀ : 26/1 ਨੂੁੰ ਲਾਲ ਕਿਲ੍ਹੇ ’ਤੇ ਵਾਪਰੀ ਘਟਨਾ ਨੂੰ ਸਾਜ਼ਸ਼ ਕਰਾਰ ਦਿੰਦਿਆਂ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਸਰਕਾਰ ਇਹ ਸਭ ਕੁੱਝ ਕਿਸਾਨੀ ਅੰਦੋਲਨ ਨੂੰ ਤੋੜਣ ਦੀ ਮਨਸ਼ਾ ਨਾਲ ਕਰ ਰਹੀ ਹੈ। ਉਨ੍ਹਾਂ ਕਿਹਾ ਇਸ ਘਟਨਾ ਦਾ ਸਮਾਂ ਅਤੇ ਇਸ ਤੋਂ ਬਾਅਦ ਬਣੇ ਹਲਾਤ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਇੰਨਾ ਵੱਡਾ ਕਾਡ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ।
Kapil Sibal
ਕਾਂਗਰਸ ਆਗੂ ਨੇ ਕਿਹਾ, ‘ਬਿਨਾਂ ਮਨਜ਼ੂਰੀ ਤੋਂ ਕੋਈ ਵੀ ਲਾਲ ਕਿਲ੍ਹੇ ਵਿਚ ਨਹੀਂ ਪਹੁੰਚ ਸਕਦਾ। ਉਹ ਲੋਕ ਸਿੱਧਾ ਲਾਲ ਕਿਲ੍ਹੇ ਵਿਚ ਚਲੇ ਗਏ ਅਤੇ ਉਹ ਖੁਦ ਵੀ ਬੋਲ ਰਹੇ ਹਨ ਕਿ ਉਹਨਾਂ ਨੂੰ ਕਿਸੇ ਨੇ ਨਹੀਂ ਰੋਕਿਆ’।
farmers protest
ਬੀਤੇ ਦਿਨੀਂ ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਸੀ ਕਿ ਇਸ ਘਟਨਾ ਲਈ ਸਿੱਧੇ ਤੌਰ ’ਤੇ ਅਮਿਤ ਸ਼ਾਹ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਲਾਲ ਕਿਲ੍ਹੇ ਵਿਚ ਦਾਖ਼ਲ ਹੋਏ ਪ੍ਰਦਰਸ਼ਨਕਾਰੀ ਭਾਜਪਾ ਦੇ ਏਜੰਟ ਸਨ। ਇਸ ਲਈ ਹਿੰਸਾ ਲਈ ਅਮਿਤ ਸ਼ਾਹ ਜ਼ਿੰਮੇਵਾਰ ਹੈ।
Kapil Sibal, PM Narendra Modi
ਇਸ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਦਿੱਲੀ ਹਿੰਸਾ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਹਨਾਂ ਕਿਹਾ ਕਿ ਲਾਲ ਕਿਲ੍ਹੇ ’ਤੇ ਵਾਪਰੀ ਘਟਨਾ ਲਈ ਪੀਐਮ ਮੋਦੀ ਨੂੰ ਅਮਿਤ ਸ਼ਾਹ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ।