ਮੋਹਾਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਧਰਨਾ ਤੇ ਭੁੱਖ ਹੜਤਾਲ
Published : Jan 30, 2021, 7:12 pm IST
Updated : Jan 30, 2021, 7:12 pm IST
SHARE ARTICLE
Farmer protest
Farmer protest

ਕਿਹਾ ਕਿ ਕਾਰਪੋਰੇਟ ਘਰਾਣਿਆਂ ਕੋਲ਼ ਵਿਕ ਚੁੱਕੀ ਦੇਸ਼ ਦੇ ਭਾਜਪਾ ਸਰਕਾਰ ਨੇ ਪੰਜਾਬ ਨਾਲ਼ ਭਿੜ ਕੇ ਬੜ੍ਹੀ ਭਾਰੀ ਗ਼ਲਤੀ ਕਰ ਦਿੱਤੀ‌ ਹੈ ।

ਚੰਡੀਗੜ੍ਹ :ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ,ਮੋਹਾਲੀ ਦੇ ਮੁੱਖ ਗੇਟ 'ਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਅਤੇ ਬਿਜਲੀ ਸੋਧ ਐਕਟ 2020 ਰੱਦ ਕਰਵਾਉਣ ਲਈ ਅੱਜ ਧਰਨੇ ਦੌਰਾਨ ਭੁੱਖ ਹੜਤਾਲ ਕੀਤੀ ਗਈ । ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ,ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ,‌ਇਪਟਾ ,ਪੀਪਲ ਮੰਚ,ਪੱਤਰਕਾਰ ਭਾਈਚਾਰਾ,ਮੁਲਾਜ਼ਮ ਭਾਈਚਾਰਾ,ਔਰਤਾਂ,ਵਿਦਿਆਰਥੀਆਂ ਤੇ ਹੋਰਨਾਂ ਸ਼ਹਿਰੀਆਂ ਵਲੋਂ ਭੁੱਖ ਹੜਤਾਲ ਦੌਰਾਨ ਕਿਰਤੀ-ਕਿਸਾਨੀ ਸੰਘਰਸ਼ ਵਿਚ ਮੁੜ ਰੂਹ‌ ਫੂਕਣ ਲਈ,ਤਕਰੀਰਾਂ ਕੀਤੀਆਂ ਗਈਆਂ । 

Farmer protest Farmer protestਵੱਖ-ਵੱਖ ਬੁਲਾਰਿਆਂ ਵਲੋਂ ਬਾਬਾ ਰਾਕੇਸ਼ ਟਕੈਤ ਦੇ‌ ਹੰਝੂਆਂ ਦਾ ਮੁੱਲ ਪਾਉਣ ਲਈ ਅਤੇ ਸੰਯੁਕਤ ਕਿਸਾਨ ਮੋਰਚਾ ਜੱਥੇਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਦਾ ਅਹਿਦ ਦਹੁਰਾਇਆ ਗਿਆ । ਭੁੱਖ ਹੜਤਾਲ ਦੌਰਾਨ ਨੌਜਵਾਨ ਕਵੀ ਏਕਮ ਮਾਣੂੰਕੇ ਵਲੋਂ 'ਆ ਜਾਓ ਸਾਰੇ ਇਕ ਥਾਂ 'ਤੇ ਹੋ ਜਾਈਏ 'ਕੱਠੇ, ਕਿਰਸਾਨ ਦੇ ਲਈ ।' ਗੀਤਾਂ ਰਾਹੀਂ ਕਿਰਤੀ-ਕਿਸਾਨ ਏਕੇ ਦਾ ਨਾਅਰਾ ਬੁਲੰਦ ਕੀਤਾ । ਪੰਜਾਬੀ ਲੋਕ ਗਾਇਕ ਹਰਿੰਦਰ ਹਰ ਨੇ ਆਪਣੇ ਗੀਤ, 'ਆ ਹੋਸ਼ ਵਿਚ ਸਰਕਾਰੇ, ਹੱਕ ਅਸੀਂ ਲੈ ਕੇ ਜਾਵਾਂਗੇ ।' ਨਾਲ ਮਾਹੌਲ ਅੰਦਰ ਜੋਸ਼ ਭਰਿਆ । 

farmer protest farmer protestਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਦੇ ਬੋਲਦਿਆਂ ਸਾਂਝਾ ਕਿਹਾ ਕਿ ਕਾਰਪੋਰੇਟ ਘਰਾਣਿਆਂ ਕੋਲ਼ ਵਿਕ ਚੁੱਕੀ ਦੇਸ਼ ਦੇ ਭਾਜਪਾ ਸਰਕਾਰ ਨੇ ਪੰਜਾਬ ਨਾਲ਼ ਭਿੜ ਕੇ ਬੜ੍ਹੀ ਭਾਰੀ ਗ਼ਲਤੀ ਕਰ ਦਿੱਤੀ‌ ਹੈ । ਪੰਜਾਬ ਦਾ ਕਿਸਾਨ ਅੱਜ ਪੂਰੇ ਭਾਰਤ ਵਾਸੀਆਂ ਨੂੰ ਨਵੀਂ ਸੇਧ ਦੇ ਰਿਹਾ ਹੈ । ਲੋਕਾਂ ਦਾ ਭਰੋਸਾ ਰਾਜਨੀਤਕ ਪਾਰਟੀਆਂ ਤੋਂ ਟੁੱਟ ਚੁੱਕਾ ਹੈ ਤੇ‌ ਲੋਕ ਆਪਣੇ ਅਧਿਕਾਰਾਂ ਲਈ ਦੇਸ਼ ਭਰ‌ 'ਚ ਲਾਮਬੰਦ ਹੋ ਰਹੇ ਹਨ । ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ,ਪੰਜਾਬ ਦੇ ਬੁਲਾਰੇ ਕਰਮ ਸੇਖਾ ਨੇ ਆਖਿਆ ਕਿ

bku leader  Rakesh Tikait bku leader Rakesh Tikaitਭਾਜਪਾ ਦੇਸ਼ ਨੂੰ ਜਾਤ-ਪਾਤ,ਧਰਮ,ਮੰਦਰ-ਮਸਜਿਦ ਦੇ ਨਾਂ 'ਤੇ ਵੰਡੀਆਂ ਪਾਉਂਦੀ ਰਹੀ ਹੈ ਪਰ ਦੇਸ਼ ਦੇ ਕਿਰਤੀ-ਕਿਸਾਨਾਂ ਦੇ ਸੰਘਰਸ਼  ਨੇ ਇਸ ਸਰਕਾਰ ਦੀ‌ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ । ਗੁਰਮੀਤ ਸਿੰਘ, ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ , ਡਾ.ਹਰਦੇਵ ਸਿੰਘ (ਰਿਟਾ.ਐੱਸਐੱਮਓ), ਪ੍ਰਰੋ.ਕਿਰਪਾਲ ਸਿੰਘ ਹੀਰਾ, ਗੁਰਨਾਮ ਬਿੰਦਰਾ, ਬਲਜੀਤ ਕੌਰ, ਹਰਪ੍ਰਰੀਤ ਕੌਰ, ਸਤਵਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਇੰਦਰਾ ਸਿੰਘ ਨੇ ਧਰਨੇ ਦੌਰਾਨ ਸੰਬੋਧਨ ਕੀਤਾ। ਜਸਵਿੰਦਰ ਰੁਪਾਲ ਨੇ ਧਰਨੇ ਦੌਰਾਨ ਮੰਚ ਦਾ ਸੰਚਾਲਨ ਕੀਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement