ਹਰਿਆਣਾ ਵਿੱਚ ਖਾਪ ਪੰਚਾਇਤਾਂ ਨੇ ਕਿਸਾਨਾਂ ਦੇ ਹੱਕ ਵਿੱਚ ਲਿਆ ਵੱਡਾ ਫੈਸਲਾ
Published : Jan 30, 2021, 7:27 pm IST
Updated : Jan 30, 2021, 7:31 pm IST
SHARE ARTICLE
farmer protest
farmer protest

,ਸੰਸਦ ਮੈਂਬਰ ਧਰਮਬੀਰ ਸਿੰਘ ਅਤੇ ਚੇਅਰਮੈਨ ਰਾਜਦੀਪ ਫੌਗਟ ਦੇ ਪਾਣੀ ਦੇ ਬਾਈਕਾਟ ਦੀ ਮੰਗ ਕਰਦਿਆਂ ਬਾਈਕਾਟ ਬਾਰੇ ਗੱਲ ਕੀਤੀ ।

ਰੋਹਤਕ: ਪਿਛਲੇ ਦਿਨੀਂ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ 65 ਦਿਨਾਂ ਤੋਂ ਕਿਸਾਨਾਂ ਦਾ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ। ਪਰ ਇਸ ਤੋਂ ਪਹਿਲਾਂ 26 ਜਨਵਰੀ  ਦੀ ਟਰੈਕਟਰ ਪਰੇਡ ‘ਤੇ ਕੁਝ ਸ਼ਰਾਰਤੀ ਅਨਸਰਾਂ ਨੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਿੰਸਾ ਦਾ ਸਹਾਰਾ ਲਿਆ। ਜਿਸ ਤੋਂ ਬਾਅਦ ਇਹ ਅੰਦੋਲਨ ਨੇ ਉਤਰਾਅ ਚੜਾਅ ਵੇਖੇ, ਇਸ ਤੋਂ ਬਾਅਦ ਹਰਿਆਣਾ ‘ਖਾਪ ਪੰਚਾਇਤ’ਵੀ ਕਿਸਾਨ ਪਰੇਡ ਵਿੱਚ ਹੋਈ ਸੀ ।

Rakesh TikaitRakesh Tikaitਹਰਿਆਣਾ ਦੇ ਚਰਖੀ ਦਾਦਰੀ ਵਿਚ ਫੋਗਾਟ ਖਾਪ ਦੀ ਸਰਵਜਨਕ ਪੰਚਾਇਤ ਕੀਤੀ ਗਈ ,ਜਿਸ ਵਿਚ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਚਰਚਾ ਕੀਤੀ । ਜਿਸ ਤੋਂ ਬਆਦ ਆਗੂਆਂ ਨੇ ਐਲਾਨ ਕੀਤਾ ਕਿ ਕੱਲ੍ਹ ਸਵੇਰੇ 10 ਵਜੇ ਹਜ਼ਾਰਾਂ ਕਿਸਾਨ ਗਾਜੀਪੁਰ ਸਰਹੱਦ 'ਤੇ ਜਮ੍ਹਾ ਹੋਏ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿਚ ਗਾਜੀਪੁਰ ਸਰਹੱਦ ਵੱਲ ਮਾਰਚ ਕਰਨਗੇ । ਅਤੇ ਜਿਹੜੇ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ ਉਨ੍ਹਾਂ ਦੇ ਹੁੱਕਾ ਪਾਣੀ ਨੂੰ ਵੀ ਬੰਦ ਕਰ ਦੇਣਗੇ । ਖਾਪ ਦੇ ਪੰਚਾਂ ਨੇ ਸਿੱਧੇ ਤੌਰ 'ਤੇ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ,ਸੰਸਦ ਮੈਂਬਰ ਧਰਮਬੀਰ ਸਿੰਘ ਅਤੇ ਚੇਅਰਮੈਨ ਰਾਜਦੀਪ ਫੌਗਟ ਦੇ ਪਾਣੀ ਦੇ ਬਾਈਕਾਟ ਦੀ ਮੰਗ ਕਰਦਿਆਂ ਬਾਈਕਾਟ ਕਰਨ ਬਾਰੇ ਗੱਲ ਕੀਤੀ ।

farmer protest farmer protestਸੈਂਕੜੇ ਖਾਪ-ਮੈਂਬਰ ਨੇ ਕਿਹਾ ਕਿ ਕਿਸਾਨ ਉਨ੍ਹਾਂ ਵਿਰੁੱਧ ਲੜਾਈ ਲੜ ਰਹੇ ਸਨ,ਜਿਨ੍ਹਾਂ ਨੇ ਕਿਸਾਨੀ ਨਾਲ ਬੇਇਨਸਾਫੀ ਕੀਤੀ ਸੀ । ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਜਿਹੀਆਂ ਸਥਿਤੀਆਂ ਵਿੱਚ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ , ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਅੰਨਾਦਾਤਾ ਨਾਲ ਬੇਇਨਸਾਫੀ ਹੋ ਰਹੀ ਹੈ । ਜਿਸ ਦੇ ਖਿਲਾਫ ਲੋਕਾਂ ਵਿਚ ਰੋਹ ਪਾਇਆ ਜਾ ਰਿਹਾ ਹੈ । ਫੋਗਾਟ ਖਾਪ ਦੀ ਸਰਵਜਨਕ ਪੰਚਾਇਤ ਦੀ ਤਰਫੋਂ ਕਿਹਾ ਗਿਆ ਕਿ ਸ਼ਨੀਵਾਰ ਸਵੇਰੇ 10 ਵਜੇ ਹਜ਼ਾਰਾਂ ਕਿਸਾਨ ਗਾਜੀਪੁਰ ਸਰਹੱਦ ਲਈ ਰਵਾਨਾ ਹੋਣਗੇ । ਜ਼ਿਲ੍ਹੇ ਦੇ ਹੋਰ ਖਾਪਾਂ ਮੈਂਬਰਾਂ ਨੂੰ ਸਲਾਹ ਦਿੰਦੇ ਹੋਏ ਪੰਚਾਂ ਨੇ ਸਖਤ ਫੈਸਲੇ ਲੈਣ ਦੀ ਗੱਲ ਕੀਤੀ । 

Farmer protest Farmer protestਦੱਸਣਯੋਗ ਹੈ ਕਿ ਖਾਪ ਦੀ ਸਰਬ ਜਾਤੀ ਪੰਚਾਇਤ ਦਾਦਰੀ ਦੇ ਮਾਸਟਰ ਦਿਆਲ ਧਾਮ ਵਿਖੇ ਖਾਪ ਪ੍ਰਧਾਨ ਬਲਵੰਤ ਫੌਗਟ ਦੀ ਪ੍ਰਧਾਨਗੀ ਹੇਠ ਕੀਤੀ ਗਈ । ਸਾਰੇ ਭਾਈਚਾਰੇ ਦੇ ਲੋਕ ਅਤੇ ਸਮਾਜਿਕ ਸੰਗਠਨਾਂ ਦੇ ਆਗੂ ਵੀ ਇਸ ਪੰਚਾਇਤ ਵਿੱਚ ਪਹੁੰਚੇ । ਕਿਸਾਨੀ ਲਹਿਰ ਨਾਲ ਜੁੜੀ ਇਕ ਖ਼ਬਰ ਪੱਲਵਾਲ ਵਿਚ ਤੋਂ ਵੀ ਹੈ । ਉਥੇ ਵੀ ਕੇਯਮਪੀ-ਕੇਜੀਪੀ ਇੰਟਰਚੇਂਜ ਚੌਕ ਨੇੜੇ ਨੈਸ਼ਨਲ ਹਾਈਵੇਅ -19 'ਤੇ ਅੰਦੋਲਨ 57 ਵੇਂ ਦਿਨ ਵਿਚ ਚੱਲ ਰਿਹਾ ਹੈ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement