ਗੁਜਰਾਤ ਦੀ ਅਦਾਲਤ ਵੱਲੋਂ 2013 ਦੇ ਬਲਾਤਕਾਰ ਮਾਮਲੇ 'ਚ ਆਸਾਰਾਮ ਦੋਸ਼ੀ ਕਰਾਰ 
Published : Jan 30, 2023, 7:24 pm IST
Updated : Jan 30, 2023, 7:24 pm IST
SHARE ARTICLE
Image
Image

ਆਸਾਰਾਮ ਅਤੇ 7 ਹੋਰਾਂ 'ਤੇ ਲੱਗੇ ਸੀ ਇਲਜ਼ਾਮ, 2014 'ਚ ਦਰਜ ਹੋਈ ਸੀ ਚਾਰਜਸ਼ੀਟ

 

ਗਾਂਧੀਨਗਰ - ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਆਸਾਰਾਮ ਬਾਪੂ ਨੂੰ ਇੱਕ ਮਹਿਲਾ ਸ਼ਗਿਰਦ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਇਆ। ਆਸਾਰਾਮ ਖ਼ਿਲਾਫ਼ ਇਹ ਮਾਮਲਾ 2013 ਵਿੱਚ ਦਰਜ ਹੋਇਆ ਸੀ।

ਸੈਸ਼ਨ ਜੱਜ ਡੀ.ਕੇ. ਸੋਨੀ ਮੰਗਲਵਾਰ 31 ਜਨਵਰੀ ਨੂੰ ਸਜ਼ਾ ਸੁਣਾਉਣਗੇ।

ਅਦਾਲਤ ਨੇ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।

ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ 'ਚ ਦਰਜ ਐੱਫ.ਆਈ.ਆਰ. ਮੁਤਾਬਕ ਆਸਾਰਾਮ ਨੇ 2001 ਤੋਂ 2006 ਦਰਮਿਆਨ ਔਰਤ ਨਾਲ ਕਈ ਵਾਰ ਬਲਾਤਕਾਰ ਕੀਤਾ, ਜਦੋਂ ਉਹ ਸ਼ਹਿਰ ਦੇ ਬਾਹਰਵਾਰ ਉਸ ਦੇ ਆਸ਼ਰਮ 'ਚ ਰਹਿੰਦੀ ਸੀ।

ਸਰਕਾਰੀ ਵਕੀਲ ਆਰ.ਸੀ. ਕੋਡੇਕਰ ਨੇ ਸੋਮਵਾਰ ਨੂੰ ਕਿਹਾ, "ਅਦਾਲਤ ਨੇ ਇਸਤਗਾਸਾ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਅਤੇ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 (ਗ਼ੈਰ-ਕੁਦਰਤੀ ਜਿਨਸੀ ਸੰਬੰਧ) ਅਤੇ ਗ਼ੈਰ-ਕਨੂੰਨੀ ਢੰਗ ਨਾਲ ਬੰਦੀ ਬਣਾਉਣ ਨਾਲਮ ਜੁੜੀ ਧਾਰਾ 'ਚ ਦੋਸ਼ੀ ਠਹਿਰਾਇਆ।"

ਇਸ ਸਮੇਂ ਆਸਾਰਾਮ ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਬੰਦ ਹੈ।

ਅਕਤੂਬਰ 2013 'ਚ ਸੂਰਤ ਦੀ ਇੱਕ ਔਰਤ ਨੇ ਆਸਾਰਾਮ ਅਤੇ ਸੱਤ ਹੋਰਾਂ 'ਤੇ ਬਲਾਤਕਾਰ ਅਤੇ ਗ਼ੈਰ-ਕਨੂੰਨੀ ਤੌਰ 'ਤੇ ਕੈਦ 'ਚ ਰੱਖਣ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ। ਮੁਕੱਦਮੇ ਦੀ ਸੁਣਵਾਈ ਦੌਰਾਨ ਇੱਕ ਦੋਸ਼ੀ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਜੁਲਾਈ 2014 ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

Location: India, Gujarat, Gandhinagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement