ਆਸਾਰਾਮ ਦਾ ਪੱਕਾ ਭਗਤ ਹੈ ਇਹ ਭਾਰਤੀ ਕ੍ਰਿਕਟ ਖਿਡਾਰੀ
Published : Oct 29, 2019, 4:53 pm IST
Updated : Oct 29, 2019, 4:53 pm IST
SHARE ARTICLE
Ishant Sharma troll on social media after Asaram Bapu photo found in house
Ishant Sharma troll on social media after Asaram Bapu photo found in house

ਲੋਕਾਂ ਨੇ ਸੋਸ਼ਲ ਮੀਡੀਆ 'ਤੇ ਲਗਾਈ ਕਲਾਸ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਨੇ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਖਿਡਾਰੀਆਂ ਦੇ ਫੈਨਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਕਾਫ਼ੀ ਪਸੰਦ ਵੀ ਕੀਤਾ, ਪਰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਪਣੀ ਇਕ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਏ।

Ishant Sharma troll on social media after Asaram Bapu photo found in houseIshant Sharma troll on social media after Asaram Bapu photo found in house

ਦਰਅਸਲ ਇਸ਼ਾਂਤ ਸ਼ਰਮਾ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਆਪਣੇ ਪਰਵਾਰ ਨਾਲ ਨਜ਼ਰ ਆ ਰਹੇ ਹਨ। ਲੋਕਾਂ ਨੇ ਬਾਰੀਕੀ ਨਾਲ ਇਸ ਤਸਵੀਰ ਨੂੰ ਵੇਖਿਆ ਅਤੇ ਫਿਰ ਇਸ ਤਸਵੀਰ 'ਚ ਕੁਝ ਅਜਿਹਾ ਵਿਖਾਈ ਦਿੱਤਾ, ਜਿਸ ਕਾਰਨ ਇਸ਼ਾਂਤ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਦਰਅਸਲ ਇਸ਼ਾਂਤ ਦੀ ਇਸ ਤਸਵੀਰ 'ਚ ਉਨ੍ਹਾਂ ਦੇ ਘਰ ਅੰਦਰ ਬਣੇ ਮੰਦਰ ਨੇੜੇ ਆਸਾਰਾਮ ਬਾਪੂ ਦੀ ਤਸਵੀਰ ਨਜ਼ਰ ਆ ਰਹੀ ਹੈ, ਜੋ ਇਸ ਸਮੇਂ ਬਲਾਤਕਾਰ ਦੇ ਦੋਸ਼ 'ਚ ਜੋਧਪੁਰ ਜੇਲ 'ਚ ਬੰਦ ਹਨ।

AsaramAsaram

ਇਸ਼ਾਂਤ ਦੀ ਇਸ ਤਸਵੀਰ ਨੂੰ ਵੇਖ ਲੋਕ ਉਨ੍ਹਾਂ 'ਤੇ ਭੜਕ ਗਏ। ਇਸ਼ਾਂਤ ਸ਼ਰਮਾ ਨੂੰ ਸੋਸ਼ਲ ਮੀਡੀਆ 'ਤੇ ਇੰਨੀ ਖਰੀ-ਖੋਟੀ ਸੁਣਾਈ ਗਈ ਕਿ ਉਨ੍ਹਾਂ ਨੇ ਪ੍ਰੇਸ਼ਾਨ ਹੋ ਕੇ ਤਸਵੀਰ ਡਿਲੀਟ ਕਰ ਦਿੱਤੀ। ਇਸ ਤੋਂ ਬਾਅਦ ਇਸ਼ਾਂਤ ਨੇ ਉਸੇ ਫ਼ੋਟੋ ਨੂੰ ਕਰਾਪ ਕਰ ਕੇ ਦੁਬਾਰਾ ਪੋਸਟ ਕੀਤਾ।





Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement