S Jaishankar: ਭਾਰਤ ਦੀ ਸਮਰੱਥਾ, ਵੱਕਾਰ ਲਈ ਜ਼ਰੂਰੀ ਹੈ ਕਿ ਉਹ ਮੁਸ਼ਕਲ ਸਥਿਤੀਆਂ ’ਚ ਮਦਦ ਕਰੇ : ਜੈਸ਼ੰਕਰ
Published : Jan 30, 2024, 3:23 pm IST
Updated : Jan 30, 2024, 3:23 pm IST
SHARE ARTICLE
S Jaishankar
S Jaishankar

ਮਾਲਦੀਵ ’ਚ ‘ਇੰਡੀਆ ਆਊਟ’ ਮੁਹਿੰਮ ’ਤੇ ਜੈਸ਼ੰਕਰ ਨੇ ਕਿਹਾ, ਗੁਆਂਢੀਆਂ ਨੂੰ ਆਖਰਕਾਰ ਇਕ-ਦੂਜੇ ਦੀ ਜ਼ਰੂਰਤ ਹੈ

S Jaishankar : ਲਾਲ ਸਾਗਰ ’ਚ ਮਰਚੈਂਟ ਨੇਵੀ ਦੇ ਜਹਾਜ਼ਾਂ ’ਤੇ ਹਮਲਿਆਂ ਅਤੇ ਇਲਾਕੇ ’ਚ ਭਾਰਤੀ ਸਮੁੰਦਰੀ ਫ਼ੌਜ ਦੇ ਜਹਾਜ਼ਾਂ ਦੀ ਤਾਇਨਾਤੀ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਸਮਰੱਥਾ ਉਸ ਦੇ ਅਪਣੇ ਹਿੱਤਾਂ ਅਤੇ ਵੱਕਾਰ ਲਈ ਅੱਜ ਜ਼ਰੂਰੀ ਹੈ ਕਿ ਉਹ ਮੁਸ਼ਕਲ ਸਥਿਤੀਆਂ ’ਚ ਸੱਚਮੁਚ ਮਦਦ ਕਰੇ।

ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਮੁੰਬਈ ’ਚ ਇਕ ਸਵਾਲ-ਜਵਾਬ ਸੈਸ਼ਨ ਦੌਰਾਨ ਇਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤੀ ਸਮੁੰਦਰੀ ਫ਼ੌਜ ਨੇ ਇਸ ਇਲਾਕੇ ’ਚ ਅਪਣੇ 10 ਜਹਾਜ਼ ਤਾਇਨਾਤ ਕੀਤੇ ਹਨ।

ਉਨ੍ਹਾਂ ਕਿਹਾ, ‘‘ਭਾਰਤ ਦੀ ਸਮਰੱਥਾ, ਅਪਣੇ ਹਿੱਤਾਂ ਅਤੇ ਅਪਣੇ ਵੱਕਾਰ ਲਈ ਅੱਜ ਇਹ ਮਹੱਤਵਪੂਰਨ ਹੈ ਕਿ ਅਸੀਂ ਮੁਸ਼ਕਲ ਹਾਲਾਤ ’ਚ ਮਦਦ ਕਰੀਏ।’’ ਉਨ੍ਹਾਂ ਅੱਗੇ ਕਿਹਾ, ‘‘ਜੇਕਰ ਸਾਡੇ ਗੁਆਂਢ ’ਚ ਕੁੱਝ ਸਹੀ ਨਹੀਂ ਹੋ ਰਿਹਾ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤਾਂ ਸਾਨੂੰ ਜ਼ਿੰਮੇਵਾਰ ਦੇਸ਼ ਨਹੀਂ ਮੰਨਿਆ ਜਾ ਸਕਦਾ।’’

ਮਾਲਦੀਵ ’ਚ ‘ਇੰਡੀਆ ਆਊਟ’ ਮੁਹਿੰਮ ’ਤੇ ਜੈਸ਼ੰਕਰ ਨੇ ਕਿਹਾ ਕਿ ਗੁਆਂਢੀਆਂ ਨੂੰ ਆਖਰਕਾਰ ਇਕ-ਦੂਜੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ‘‘ਇਤਿਹਾਸ ਅਤੇ ਭੂਗੋਲ ਬਹੁਤ ਸ਼ਕਤੀਸ਼ਾਲੀ ਤਾਕਤਾਂ ਹਨ। ਇਸ ਤੋਂ ਬਚਿਆ ਨਹੀਂ ਜਾ ਸਕਦਾ।’’ ਭਾਰਤੀ ਜੰਗੀ ਜਹਾਜ਼ ਆਈ.ਐਨ.ਐਸ. ਸੁਮਿਤਰਾ ਨੇ ਸੋਮਾਲੀਆ ਦੇ ਪੂਰਬੀ ਤੱਟ ’ਤੇ ਈਰਾਨ ਦੇ ਝੰਡੇ ਵਾਲੇ ਮੱਛੀ ਫੜਨ ਵਾਲੇ ਜਹਾਜ਼ ’ਤੇ ਸਵਾਰ ਚਾਲਕ ਦਲ ਦੇ 19 ਮੈਂਬਰਾਂ ਨੂੰ ਬਚਾਇਆ। ਆਈ.ਐਨ.ਐਸ. ਸੁਮਿਤਰਾ ਨੂੰ ਅਦਨ ਦੀ ਖਾੜੀ ਅਤੇ ਸੋਮਾਲੀਆ ਦੇ ਪੂਰਬ ’ਚ ਡਕੈਤੀ ਵਿਰੋਧੀ ਅਤੇ ਸਮੁੰਦਰੀ ਸੁਰੱਖਿਆ ਮਿਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ। ਜਹਾਜ਼ ਨੇ ਸੋਮਵਾਰ ਨੂੰ ਈਰਾਨੀ ਮੱਛੀ ਫੜਨ ਵਾਲੇ ਜਹਾਜ਼ ‘ਈਮਾਨ’ ’ਤੇ ਡਕੈਤੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement