
ਵਿਰੋਧੀ ਧਿਰ ਦੇ ਹਮਲਾਵਰ ਰਵੱਈਏ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਇਸ ਮੁੱਦੇ 'ਤੇ ਸਰਕਾਰ ਦਾ ਪੱਖ ਪੇਸ਼ ਕੀਤਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਚੱਲ ਰਹੇ ਸਿਆਸੀ ਵਿਵਾਦ ਵਿਚਕਾਰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਚਾਲੇ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਵਿਰੋਧੀ ਧਿਰ ਦੇ ਨੇਤਾਵਾਂ ਦੇ ਹਮਲਾਵਰ ਰਵੱਈਏ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੇ ਇਸ ਮੁੱਦੇ 'ਤੇ ਸਰਕਾਰ ਦਾ ਪੱਖ ਪੇਸ਼ ਕੀਤਾ ਹੈ।
ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਨੇ ਪਾਰਟੀ ਆਗੂਆਂ ਖ਼ਿਲਾਫ਼ ਦਰਜ ਮਾਮਲਿਆਂ ਸਬੰਧੀ ਪੰਜਾਬ ਕਾਂਗਰਸ ਤੋਂ ਮੰਗੀ ਰਿਪੋਰਟ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ, "ਕਾਂਗਰਸ ਪਾਰਟੀ ਭਾਰਤੀ ਪਰੰਪਰਾਵਾਂ ਅਤੇ ਸੰਸਕ੍ਰਿਤੀ ਨੂੰ ਇੰਨੀ ਨਫ਼ਰਤ ਕਿਉਂ ਕਰਦੀ ਹੈ? ਪੰਡਿਤ ਨਹਿਰੂ ਨੂੰ ਤਾਮਿਲਨਾਡੂ ਵਿਚ ਇਕ ਪਵਿੱਤਰ ਸ਼ੈਵ ਮੱਠ ਦੁਆਰਾ ਭਾਰਤ ਦੀ ਆਜ਼ਾਦੀ ਦੇ ਪ੍ਰਤੀਕ ਵਜੋਂ ਇਕ ਪਵਿੱਤਰ 'ਸੇਂਗੋਲ' ਦਿਤਾ ਗਿਆ ਸੀ ਪਰ ਪਰ ਇਸ ਨੂੰ ਇਕ 'ਚੱਲਣ ਵਾਲੀ ਸੋਟੀ' ਵਜੋਂ ਇਕ ਅਜਾਇਬ ਘਰ ਵਿਚ ਭੇਜ ਦਿਤਾ ਗਿਆ... ਕਾਂਗਰਸ ਨੂੰ ਅਪਣੇ ਵਤੀਰੇ ’ਤੇ ਵਿਚਾਰ ਕਰਨ ਦੀ ਲੋੜ”।
ਇਹ ਵੀ ਪੜ੍ਹੋ: Meta ਨੇ ਕਈ ਕਰਮਚਾਰੀਆਂ ਨੂੰ ਫਿਰ ਤੋਂ ਕੱਢਿਆ, ਭਾਰਤ 'ਚ ਟਾਪ ਐਗਜ਼ੀਕਿਊਟਿਵ ਵੀ ਸੂਚੀ ਵਿਚ ਸ਼ਾਮਲ
ਇਸ ਮਗਰੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, “28 ਮਈ ਨੂੰ ਪ੍ਰਧਾਨ ਮੰਤਰੀ ਨਵੇਂ ਸੰਸਦ ਭਵਨ ਨੂੰ ਦੇਸ਼ ਨੂੰ ਸਮਰਪਤ ਕਰ ਕੇ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਨਵਾਂ ਅਧਿਆਏ ਜੋੜਨ ਜਾ ਰਹੇ ਹਨ। ਨਵਾਂ ਸੰਸਦ ਭਵਨ ਭਾਰਤ ਦੇ ਜਮਹੂਰੀ ਸੰਕਲਪ ਦੇ ਨਾਲ 140 ਕਰੋੜ ਭਾਰਤੀਆਂ ਦੇ ਸਵੈ-ਮਾਣ ਅਤੇ ਇੱਛਾਵਾਂ ਦਾ ਪ੍ਰਗਟਾਵਾ ਹੈ”।
ਇਹ ਵੀ ਪੜ੍ਹੋ: ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਇਕ ਸਾਲ ਦੇ ਬੱਚੇ ਦੀ ਹੋਈ ਮੌਤ
ਵਿਰੋਧੀ ਧਿਰਾਂ ਨੂੰ ਬਾਈਕਾਟ ਖ਼ਤਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਸਾਨੂੰ ਸੰਵਿਧਾਨਕ ਸੈਸ਼ਨ ਅਤੇ ਜਨਤਕ ਸਮਾਗਮ ਵਿਚ ਅੰਤਰ ਨੂੰ ਸਮਝਣਾ ਚਾਹੀਦਾ ਹੈ। ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਸਿਆਸੀ ਪਾਰਟੀਆਂ ਨੇ ਬਾਈਕਾਟ ਦਾ ਫ਼ੈਸਲਾ ਕੀਤਾ ਹੈ, ਉਨ੍ਹਾਂ ਨੂੰ ਸਿਆਸੀ ਨਫੇ-ਨੁਕਸਾਨ ਤੋਂ ਪਰੇ ਅਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ”।
ਇਹ ਵੀ ਪੜ੍ਹੋ: ਬਿਹਾਰ 'ਚ ਪੈਦਾ ਹੋਇਆ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਸੀਰੀਅਲ ਕਿਲਰ, 8 ਸਾਲ ਦੀ ਉਮਰ 'ਚ ਕੀਤੇ ਤਿੰਨ ਕਤਲ
ਉਧਰ ਵਿਰੋਧੀ ਧਿਰਾਂ ਵਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਬਾਈਕਾਟ ਕਰਨ ’ਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਸੰਸਦ ਭਵਨ ਦਾ ਉਦਘਾਟਨ ਲੋਕਤੰਤਰ ਦਾ ਜਸ਼ਨ ਹੈ ਅਤੇ ਸਾਨੂੰ ਇਸ ਨੂੰ ਇਸੇ ਤਰ੍ਹਾਂ ਮਨਾਉਣਾ ਚਾਹੀਦਾ ਹੈ। ਇਹ ਵਿਵਾਦ ਦਾ ਵਿਸ਼ਾ ਨਹੀਂ ਬਣਨਾ ਚਾਹੀਦਾ। ਜੇਕਰ ਇਹ ਵਿਵਾਦ ਦਾ ਵਿਸ਼ਾ ਬਣ ਜਾਂਦਾ ਹੈ ਤਾਂ ਇਹ ਮੰਦਭਾਗਾ ਹੈ। ਕੁੱਝ ਲੋਕ ਇਸ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਨੂੰ ਇਹ ਤਿਉਹਾਰ ਇਕੱਠੇ ਮਨਾਉਣਾ ਚਾਹੀਦਾ ਹੈ”।