
ਚੀਨ ਵਿਚ ਬਜ਼ੁਰਗ ਆਬਾਦੀ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ। ਪਿਛਲੇ ਸਾਲ 2016 ਵਿਚ ਚੀਨ ਦੀ ਬਜ਼ੁਰਗ ਆਬਾਦੀ 230.8 ਮਿਲੀਅਨ ਹੋ ਗਈ ਹੈ ਜੋ ਕੁਲ ਆਬਾਦੀ ਦਾ 10.8 ਫ਼ੀ ਸਦੀ
ਬੀਜਿੰਗ, 3 ਅਗੱਸਤ: ਚੀਨ ਵਿਚ ਬਜ਼ੁਰਗ ਆਬਾਦੀ ਵਿਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ। ਪਿਛਲੇ ਸਾਲ 2016 ਵਿਚ ਚੀਨ ਦੀ ਬਜ਼ੁਰਗ ਆਬਾਦੀ 230.8 ਮਿਲੀਅਨ ਹੋ ਗਈ ਹੈ ਜੋ ਕੁਲ ਆਬਾਦੀ ਦਾ 10.8 ਫ਼ੀ ਸਦੀ ਹੈ।
ਬੀਤੇ ਦਿਨੀਂ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ ਚੀਨ ਵਿਚ 230.8 ਮਿਲੀਅਨ ਲੋਕ ਅਜਿਹੇ ਹਨ ਜਿਨ੍ਹਾਂ ਦੀ ਉਮਰ 60 ਸਾਲ ਜਾਂ ਇਸ ਤੋਂ ਜ਼ਿਆਦਾ ਹੈ। ਇਹ ਕੁਲ ਆਬਾਦੀ ਦਾ 16.7 ਫ਼ੀ ਸਦੀ ਹੈ। ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਰੀਪੋਰਟ ਅਨੁਸਾਰ 230.8 ਮਿਲੀਅਨ ਦੀ ਆਬਾਦੀ ਵਿਚ 65 ਸਾਲ ਜਾਂ ਇਸ ਤੋਂ ਵਧ ਦੀ ਉਮਰ ਵਾਲੇ 150.03 ਲੋਕ ਹੈ ਜੋ ਕੁਲ ਆਬਾਦੀ ਦਾ 10.8 ਫ਼ੀ ਸਦੀ ਹੈ। ਕੌਮਾਂਤਰੀ ਪੱਧਰ ਅਨੁਸਾਰ ਜਿਸ ਦੇਸ਼ ਵਿਚ ਕੁਲ ਆਬਾਦੀ ਦੇ 10 ਫ਼ੀ ਸਦੀ ਲੋਕ 60 ਸਾਲ ਜਾਂ ਉਸ ਤੋ ਵਧ ਉਮਰ ਦੇ ਹੁੰਦੇ ਹਨ ਤਾਂ ਉਸ ਦੇਸ਼ ਨੂੰ ਬਜ਼ੁਰਗ ਸਮਾਜ ਵਜੋਂ ਵੇਖਿਆ ਜਾਂਦਾ ਹੈ। ਚੀਨ ਦੇ ਯੋਜਨਾ ਬੋਰਡ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 2020 ਤਕ ਚੀਨ ਵਿਚ 60 ਸਾਲ ਤੋਂ ਵਧ ਵਾਲਿਆਂ ਦੀ ਗਿਣਤੀ 255 ਮਿਲੀਅਨ ਪਹੁੰਚ ਜਾਵੇਗੀ। ਦੇਸ਼ ਵਿਚ ਲਗਾਤਾਰ ਵਧ ਰਹੀ ਬਜ਼ੁਰਗ ਆਬਾਦੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਚੀਨ ਨੇ ਪਿਛਲੇ ਸਾਲ ਅਪਣੀ ਲੰਮੇਂ ਸਮੇਂ ਤੋਂ ਚਲੀ ਆ ਰਹੀ ਇਕ ਬੱਚਾ ਨੀਤੀ ਨੂੰ ਨਰਮ ਕਰਦਿਆਂ ਵਿਆਹੁਤਾ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿਤੀ ਸੀ।
ਮੰਤਰਾਲੇ ਨੇ ਕਿਹਾ ਕਿ ਚੀਨ ਵਿਚ ਸਾਲ 2016 ਦੇ ਅਖ਼ੀਰ ਤਕ 7.3 ਮਿਲੀਅਨ ਤੋਂ ਵਧ ਬੈੱਡਾ ਨਾਲ 140,000 ਨਰਸਿੰਗ ਹੋਮ ਸਨ। ਨਰਸਿੰਗ ਹੋਮ 20.7 ਫ਼ੀ ਸਦੀ ਦੀ ਦਰ ਨਾਲ ਜਦਕਿ ਆਬਾਦੀ 8.6 ਫ਼ੀ ਸਦੀ ਦੀ ਦਰ ਨਾਲ ਹਰ ਸਾਲ ਵਧ ਰਹੀ ਹੈ। ਚੀਨ ਵਿਚ ਹਰ ਇਕ ਹਜ਼ਾਰ ਸੀਨੀਅਰ ਸਿਟੀਜ਼ਨ ਦੇ ਪਿੱਛੇ ਸਿਰਫ਼ 31.6 ਬੈੱਡ ਹਨ।