
ਗੁਜਰਾਤ ਦੇ ਕਾਂਗਰਸੀ ਵਿਧਾਇਕ ਬੰਗਲੌਰ ਦੇ ਬਾਹਰੀ ਇਲਾਕੇ ਵਿਚ ਸਥਿਤ ਰਿਜ਼ਾਰਟ ਵਿਚੋਂ ਇਕ ਹਫ਼ਤੇ ਮਗਰੋਂ ਪਹਿਲੀ ਵਾਰ ਬਾਹਰ ਨਿਕਲੇ ਅਤੇ ਕਰਨਾਟਕ ਦੇ ਰਾਜਪਾਲ ਨਾਲ ਮੁਲਾਕਾਤ..
ਬੰਗਲੌਰ, 5 ਅਗੱਸਤ : ਗੁਜਰਾਤ ਦੇ ਕਾਂਗਰਸੀ ਵਿਧਾਇਕ ਬੰਗਲੌਰ ਦੇ ਬਾਹਰੀ ਇਲਾਕੇ ਵਿਚ ਸਥਿਤ ਰਿਜ਼ਾਰਟ ਵਿਚੋਂ ਇਕ ਹਫ਼ਤੇ ਮਗਰੋਂ ਪਹਿਲੀ ਵਾਰ ਬਾਹਰ ਨਿਕਲੇ ਅਤੇ ਕਰਨਾਟਕ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ।
ਕਾਂਗਰਸ ਨੇ 29 ਜੁਲਾਈ ਨੂੰ ਅਪਣੇ 44 ਵਿਧਾਇਕਾਂ ਨੂੰ ਇਥੇ ਭੇਜ ਦਿਤਾ ਸੀ ਅਤੇ ਦੋਸ਼ ਲਾਇਆ ਸੀ ਕਿ ਭਾਜਪਾ ਉਸਦੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਾਰਨ ਇਹ ਕਦਮ ਉਠਾਇਆ ਗਿਆ। ਵਿਧਾਇਕਾਂ ਨੂੰ ਰਿਜ਼ਾਰਟ ਤੋਂ ਸਰਕਾਰੀ ਬੱਸ ਰਾਹੀਂ ਰਾਜ ਭਵਨ ਲਿਜਾਇਆ ਗਿਆ ਜਿਥੇ ਉਨ੍ਹਾਂ ਨੇ ਰਾਜਪਾਲ ਵਜੂਭਾਈ ਵਾਲਾ ਨਾਲ ਮੁਲਾਕਾਤ ਕੀਤੀ।
ਸੂਤਰਾਂ ਨੇ ਦਸਿਆ ਕਿ ਇਹ ਇਕ ਸਾਧਾਰਣ ਮੁਲਾਕਾਤ ਸੀ ਕਿਉਂਕਿ ਰਾਜਪਾਲ ਵੀ ਗੁਜਰਾਤ ਨਾਲ ਸਬੰਧਤ ਹਨ ਅਤੇ ਉਹ ਵਿਧਾਨ ਸਭਾ ਦੇ ਸਪੀਕਰ ਅਤੇ ਵਿੱਤ ਮੰਤਰੀ ਵਜੋਂ ਕੰਮ ਕਰ ਚੁੱਕੇ ਹਨ। ਵਿਧਾਇਕਾਂ ਦੇ ਉਨ੍ਹਾਂ ਨਾਲ ਚੰਗੇ ਸਬੰਧ ਹਨ। ਸ਼ਿਵਕੁਮਾਰ ਨਾਲ ਵਿਧਾਇਕ ਮਹਾਤਮਾ ਗਾਂਧੀ ਦੀ ਮੂਰਤੀ ਨੇੜੇ ਗਏ ਅਤੇ ਭਾਜਪਾ ਵਲੋਂ ਇਸ ਨੂੰ ਤੋੜੇ ਜਾਣ ਦੀਆਂ ਕਥਿਤ ਕੋਸ਼ਿਸ਼ਾਂ ਵਿਰੁਧ ਸੰਕੇਤਕ ਵਿਖਾਵਾ ਕੀਤਾ। ਸ਼ਿਵਕੁਮਾਰ ਨੇ ਕਿਹਾ ਕਿ ਸਾਰੇ ਵਿਧਾਇਕ ਖ਼ੁਸ਼ ਹਨ ਅਤੇ ਪੂਰੀ ਤਰ੍ਹਾਂ ਇਕਜੁਟ ਵੀ ਹਨ। ਵਿਧਾਇਕਾਂ ਨੇ ਪਿਛਲੇ ਦਿਨਾਂ ਦੌਰਾਨ 60 ਸਾਲ ਵਿਚ ਕਾਂਗਰਸ ਦੀਆਂ ਪ੍ਰਾਪਤੀਆਂ ਅਤੇ ਭਾਜਪਾ ਦੇ ਝੂਠ ਤੇ ਸੱਚ ਸਣੇ ਕਈ ਵਿਸ਼ਿਆਂ 'ਤੇ ਓਰੀਐਂਟੇਸ਼ਨ ਕਲਾਸਾਂ ਵਿਚ ਹਿੱਸਾ ਲਿਆ। (ਏਜੰਸੀ)