
ਉੱਤਰ ਪ੍ਰਦੇਸ਼ ਵਿਚ ਮਾਇਆਵਤੀ ਅਤੇ ਅਖਿਲੇਸ਼ ਦੇ ਵਿਚਕਾਰ ਹੋਣ ਜਾ ਰਹੇ ਗਠਜੋੜ ਨਾਲ ਭਾਜਪਾ ਦੇ ਨਾਲ-ਨਾਲ ਉਸ ਦੇ ਸਹਿਯੋਗੀ ਦਲ ਵੀ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਿਚ ਮਾਇਆਵਤੀ ਅਤੇ ਅਖਿਲੇਸ਼ ਦੇ ਵਿਚਕਾਰ ਹੋਣ ਜਾ ਰਹੇ ਗਠਜੋੜ ਨਾਲ ਭਾਜਪਾ ਦੇ ਨਾਲ-ਨਾਲ ਉਸ ਦੇ ਸਹਿਯੋਗੀ ਦਲ ਵੀ ਕਾਫ਼ੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਕੇਂਦਰ ਸਰਕਾਰ ਵਿਚ ਮੰਤਰੀ ਅਤੇ ਆਰਪੀਆਈ ਦੇ ਨੇਤਾ ਰਾਮਦਾਸ ਅਠਾਵਲੇ ਨੇ ਕਿਹਾ ਹੈ ਕਿ ਉਹ ਹੁਣੇ ਤੋਂ ਯੋਜਨਾ ਬਣਾ ਰਹੇ ਹਨ ਕਿ ਲੋੜ ਪਈ ਤਾਂ ਭਾਜਪਾ ਦੀ ਸਰਕਾਰ ਬਣਾਉਣ ਲਈ ਮਾਇਆਵਤੀ ਨਾਲ ਗੱਲਬਾਤ ਲਈ ਤਿਆਰ ਹਨ।
Ramdas Athawale says Ready to talk Mayawati
ਇਹ ਗੱਲ ਤਾਂ ਹੋਰ ਕੋਈ ਜਾਣਦਾ ਹੈ ਕਿ ਕੇਂਦਰ ਵਿਚ ਸਰਕਾਰ ਬਣਾਉਣ ਲਈ ਉੱਤਰ ਪ੍ਰਦੇਸ਼ ਤੋਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜ਼ਰੂਰੀ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 80 ਵਿਚੋਂ 71 ਸੀਟਾਂ ਜਿੱਤੀਆਂ ਸਨ ਪਰ ਸਵਾ ਅਤੇ ਬਸਪਾ ਦੇ ਮਿਲਣ ਨਾਲ ਉੱਤਰ ਪ੍ਰਦੇਸ਼ ਵਿਚ ਵੋਟਾਂ ਦਾ ਅੰਕ ਗਣਿਤ ਬਦਲ ਗਿਆ ਹੈ ਅਤੇ ਦੋਵੇਂ ਪਾਰਟੀਆਂ ਦਾ ਵੋਟ ਬੈਂਕ ਭਾਜਪਾ 'ਤੇ ਭਾਰੀ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਦਾ ਨਤੀਜਾ ਗੋਰਖ਼ਪੁਰ ਅਤੇ ਫੂਲਪੁਰ ਲੋਕ ਸਭਾ ਉਪ ਚੋਣਾਂ ਵਿਚ ਦੇਖਿਆ ਜਾ ਚੁੱਕਿਆ ਹੈ।
Ramdas Athawale says Ready to talk Mayawati
ਉਥੇ ਰਾਜ ਸਭਾ ਚੋਣਾਂ ਵਿਚ ਮਿਲੀ 9ਵੀਂ ਸੀਟ 'ਤੇ ਹਾਰ ਤੋਂ ਬਾਅਦ ਮਾਇਆਵਤੀ ਨੇ ਖੁੱਲ੍ਹ ਕੇ ਐਲਾਨ ਕੀਤਾ ਹੈ ਕਿ ਸਪਾ-ਬਸਪਾ ਦਾ ਗਠਜੋੜ ਅਟੁੱਟ ਹੈ ਅਤੇ ਇਹ 2019 ਤਕ ਜਾਰੀ ਰਹੇਗਾ। ਭਾਜਪਾ ਦੀ ਕੋਸ਼ਿਸ਼ ਹੈ ਕਿ ਇਹ ਗਠਜੋੜ ਕਿਸੇ ਤਰ੍ਹਾਂ ਨਾ ਹੋ ਸਕੇ। ਫਿ਼ਲਹਾਲ ਭਾਜਪਾ ਇਸ ਕੋਸ਼ਿਸ਼ ਵਿਚ ਸਫ਼ਲ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ।