
ਹਰਿਆਣਵੀ ਡਾਂਸਰ ਸਪਨਾ ਚੌਧਰੀ ਹੁਣ ਦਿੱਲੀ ਵਿਚ ਪ੍ਰਚਾਰ ਕਰ ਸਕਦੀ ਹੈ
ਨਵੀਂ ਦਿੱਲੀ- ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਝੂਠਾ ਦੱਸਣ ਦੇ ਬਾਅਦ ਮਸ਼ਹੂਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਹੁਣ ਦਿੱਲੀ ਵਿਚ ਪ੍ਰਚਾਰ ਕਰ ਸਕਦੀ ਹੈ। ਛੇਤੀ ਹੀ ਦਿੱਲੀ ਭਾਜਪਾ ਵੱਲੋਂ ਸਪਨਾ ਚੌਧਰੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਪ੍ਰਦੇਸ਼ ਭਾਜਪਾ ਦੇ ਸੂਤਰਾਂ ਮੁਤਾਬਕ ਸਪਨਾ ਚੌਧਰੀ ਦਿੱਲੀ ਦੇ ਬਾਹਰੀ ਅਤੇ ਪੇਂਡੂ ਖੇਤਰਾਂ ਵਿਚ ਭਾਜਪਾ ਲਈ ਪ੍ਰਚਾਰ ਕਰਨ ਆਵੇਗੀ। ਇਸ ਤੋਂ ਪਹਿਲਾਂ ਸਪਨਾ ਚੌਧਰੀ ਸੂਬਾ ਪ੍ਰਧਾਨ ਮਨੋਜ ਤਿਵਾੜੀ ਨਾਲ ਖੁਦ ਫੋਟੋ ਟਵੀਟ ਕਰ ਚੁੱਕੀ ਹੈ।
ਮੰਨਿਆ ਜਾ ਰਿਹਾ ਹੈ ਕਿ ਸਪਨਾ ਚੌਧਰੀ ਹਰਿਆਣਾ ਵਿਚ ਭਾਜਪਾ ਲਈ ਪ੍ਰਚਾਰ ਕਰ ਸਕਦੀ ਹੈ। ਕਈ ਭੋਜਪੁਰੀ ਅਭਿਨੇਤਾਵਾਂ ਨੂੰ ਬੁਲਾਇਆ ਜਾ ਸਕਦਾ ਹੈ। ਦਿੱਲੀ ਵਿਚ ਉਤਰੀ–ਪੂਰਵੀ, ਪੱਛਮੀ ਅਤੇ ਉਤਰੀ ਪੱਛਮੀ ਦਿੱਲੀ ਦੀ ਸੀਟ ਉਤੇ ਪੂਰਵਾਂਚਲੀ ਵੋਟਰ ਖਾਸਾ ਪ੍ਰਭਾਵ ਰੱਖਦੇ ਹਨ। ਅਜਿਹੇ ਵਿਚ ਪਾਰਟੀ ਇਨ੍ਹਾਂ ਵੋਟਰਾਂ ਨੂੰ ਲੁਭਾਉਣ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਸੂਤਰਾਂ ਮੁਤਾਬਕ ਪਾਰਟੀ ਭੋਜਪੁਰੀ ਸਟਾਰ ਰਵਿਕਿਸ਼ਨ ਦੇ ਨਾਲ ਨਾਲ ਕਈ ਵੱਡੇ ਅਭਿਨੇਤਾਵਾਂ ਅਤੇ ਗਾਇਕਾਂ ਦੇ ਸੰਪਰਕ ਵਿਚ ਹਨ, ਜਿਨ੍ਹਾਂ ਨੂੰ ਦਿੱਲੀ ਵਿਚ ਪ੍ਰਚਾਰ ਲਈ ਬੁਲਾਇਆ ਜਾ ਸਕਦਾ ਹੈ।