ਕੀ ਬਲੱਡ ਗਰੁੱਪ ਦੇਖ ਕੇ ਕੋਰੋਨਾ ਵਾਇਰਸ ਕਰਦਾ ਹੈ ਹਮਲਾ? ਜਾਣੋ ਕੀ ਸੱਚਾਈ!
Published : Mar 30, 2020, 11:41 am IST
Updated : Mar 30, 2020, 11:41 am IST
SHARE ARTICLE
Case rumors claims about blood group and covid 19
Case rumors claims about blood group and covid 19

ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ...

ਨਵੀਂ ਦਿੱਲੀ: ਚੀਨ ਦੇ ਮਾਹਰਾਂ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ A+ ਗਰੁੱਪ ਵਾਲੇ ਲੋਕਾਂ ਨੂੰ ਹੋਣ ਦਾ ਖ਼ਤਰਾ ਜ਼ਿਆਦਾ ਹੈ। ਚੀਨ ਵਿਚ ਛਪੇ ਇਕ ਲੇਖ ਅਨੁਸਾਰ ਚੀਨ ਦੇ ਖੋਜਕਰਤਾਵਾਂ ਨੇ ਅਪਣੀ ਖੋਜ ਵਿਚ 2000 ਕੋਰੋਨਾ ਵਾਇਰਸ ਦੇ ਪੀੜਤਾਂ ਤੇ ਸਟੱਡੀ ਕੀਤੀ ਹੈ। ਇਹਨਾਂ ਵਿਚੋਂ 206 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਹਨਾਂ 206 ਲੋਕਾਂ ਵਿਚ ਉਹ ਵਿਅਕਤੀ ਸਨ ਜਿਹਨਾਂ ਦਾ ਬਲੱਡ ਗਰੁੱਪ A+ ਸੀ। ਕੁੱਲ ਮੌਤਾਂ ਵਿਚ A+ ਬਲੱਡ ਗਰੁੱਪ ਵਾਲੇ 41%, ਅਤੇ O+ ਗਰੁੱਪ 25% ਸਨ।

PhotoPhoto

ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਹਨਾਂ ਦਾ ਬਲੱਡ ਗਰੁੱਪ A+ ਹੈ ਉਹਨਾਂ ਨੂੰ ਵਾਇਰਸ ਹੋਣ ਦਾ ਖਤਰਾ ਜ਼ਿਆਦਾ ਹੈ ਅਤੇ ਜਿਹਨਾਂ ਦਾ ਬਲੱਡ ਗਰੁੱਪ O+ ਹੈ ਉਹਨਾਂ ਨੂੰ ਇਸ ਵਾਇਰਸ ਦੇ ਹੋਣ ਦਾ ਡਰ ਘਟ ਰਹਿੰਦਾ ਹੈ। ਇਸ ਖੋਜ ਨੂੰ ਅਜੇ ਤੱਕ ਸਾਬਿਤ ਨਹੀਂ ਕੀਤਾ ਗਿਆ ਕਿ ਇਹ ਕਿੰਨਾ ਕੁ ਸੱਚ ਹੈ। ਇਹ ਸੱਚਾਈ ਅਜੇ ਤਕ ਕਿਸੇ ਪੇਪਰ ਵਿਚ ਨਹੀਂ ਛਪੀ ਕਿ ਇਹ ਬਿਲਕੁੱਲ ਸਹੀ ਖੋਜ ਹੈ। ਇਸ ਲਈ ਇਸ ਜਾਣਕਾਰੀ ਤੇ ਯਕੀਨ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਦਵਾਈ ਬਣਾ ਲਈ ਗਈ ਹੈ ਪਰ ਇਸ ਦੀ ਅਜੇ ਤਕ ਕੋਈ ਸੱਚਾਈ ਸਾਹਮਣੇ ਨਹੀਂ ਆਈ ਹੈ। ਇਸ ਪ੍ਰਕਾਰ ਇਸ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਇਹਨਾਂ ਦਾ ਕੋਈ ਠੋਸ ਸਬੂਤ ਅਜੇ ਤਕ ਹੱਥ ਨਹੀਂ ਲਗਿਆ। ਦਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।

ਇਸ ਦੌਰਾਨ ਇਹ ਵਾਇਰਸ ਦੇਸ਼ ਵਿਚ ਨਾ ਫੈਲੇ ਇਸ ਲਈ 21 ਦਿਨਾਂ ਦਾ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਲਗਾਤਾਰ ਇਹ ਚਰਚਾ ਚਲ ਰਹੀ ਹੈ ਕਿ ਸਰਕਾਰ ਲਾਕਡਾਊਨ ਦੀ ਤਰੀਕ ਅੱਗੇ ਵਧਾ ਸਕਦੀ ਹੈ। ਜਿਸ ਤੇ ਹੁਣ ਸਫ਼ਾਈ ਸਾਹਮਣੇ ਆਈ ਹੈ। ਕੈਬਨਿਟ ਸੈਕਰੈਟਰੀ ਰਾਜੀਵ ਗੌਬਾ ਨੇ ਬਿਆਨ ਦਿੱਤਾ ਹੈ ਕਿ ਸਰਕਾਰ ਦੀ ਲਾਕਡਾਊਨ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ 24 ਮਾਰਚ ਤੋਂ 21 ਦਿਨਾਂ ਦਾ ਲਾਕਡਾਊਨ ਦਾ ਐਲਾਨ ਕੀਤਾ ਸੀ।

ਇਹ ਲਾਕਡਾਊਨ 14 ਅਪ੍ਰੈਲ ਤਕ ਜਾਰੀ ਰਹੇਗਾ। ਇਸ ਦੌਰਾਨ ਕੋਰੋਨਾ ਦੇ ਸੰਕਟ ਨੂੰ ਦੇਖਦੇ ਹੋਏ ਲਗਾਤਾਰ ਇਸ ਤਰ੍ਹਾਂ ਦੀ ਚਰਚਾ ਹੋ ਰਹੀ ਸੀ ਕਿ ਸਰਕਾਰ 14 ਅਪ੍ਰੈਲ ਤੋਂ ਬਾਅਦ ਲਾਕਡਾਊਨ ਦੀ ਤਰੀਕ ਵਧਾ ਸਕਦੀ ਹੈ। ਪਰ ਹੁਣ ਇਹਨਾਂ ਸਾਰੀਆਂ ਖ਼ਬਰਾਂ ਤੇ ਕੈਬਨਿਟ ਸੈਕਰੈਟਰੀ ਨੇ ਰੋਕ ਲਗਾ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਤਰ੍ਹਾਂ ਦੀਆਂ ਰਿਪੋਰਟਾਂ ਦੇਖ ਕੇ ਹੈਰਾਨ ਹਨ ਅਤੇ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।

ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ, ਇਸ ਕਰ ਕੇ ਦੇਸ਼ ਵਿਚ ਮੈਟਰੋ, ਟ੍ਰੇਨ, ਜਹਾਜ਼ ਸਮੇਤ ਸਾਰੀਆਂ ਸੁਵਿਧਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਰ ਕਿਸੇ ਨੂੰ ਅਪਣੇ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਣ ਲਈ ਕਿਹਾ ਗਿਆ ਹੈ। ਕਈ ਰਾਜ ਸਰਕਾਰਾਂ ਨੇ ਹੋਮ ਡਿਲਵਰੀ ਦੀ ਵਿਵਸਥਾ ਵੀ ਕੀਤੀ ਹੈ ਤਾਂ ਕਿ ਲੋਕ ਘਰ ਵਿਚ ਹੀ ਰਹਿਣ।

21 ਦਿਨਾਂ ਦੇ ਲਾਕਡਾਊਨ ਕਾਰਨ ਕਰੋੜਾਂ ਲੋਕਾਂ ਤੇ ਕੰਮਕਾਜ ਦਾ ਸੰਕਟ ਆ ਗਿਆ, ਖਾਸ ਤੌਰ ਤੇ ਗਰੀਬਾਂ ਨੂੰ ਜ਼ਰੂਰਤ ਅਤੇ ਖਾਣ-ਪੀਣ ਦੇ ਸਮਾਨ ਨੂੰ ਲੈ ਕੇ ਸੰਕਟ ਦਾ ਸਾਹਮਣਾ ਕਰਨ ਪਿਆ ਹੈ। ਇਸ ਦੌਰਾਨ ਵਿੱਤੀ ਵਿਭਾਗ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਲਾਕਡਾਊਨ ਦੌਰਾਨ ਸਰਕਾਰ ਵੱਲੋਂ ਜਿੰਨੇ ਵੀ ਪੈਕੇਜ ਦਾ ਐਲਾਨ ਕੀਤਾ ਗਿਆ ਹੈ ਉਹ ਸਾਰੇ ਤਿੰਨ ਮਹੀਨਿਆਂ ਲਈ ਸਨ। ਫਿਰ ਚਾਹੇ ਉਹ ਕੇਂਦਰ ਸਰਕਾਰ ਹੋਵੇ ਜਾਂ ਫਿਰ ਰਾਜ ਸਰਕਾਰ।

ਇਸ ਦੇ ਚਲਦੇ ਹੀ ਚਰਚਾਵਾਂ ਸ਼ੁਰੂ ਹੋ ਗਈਆਂ ਸਨ ਕਿ ਸਰਕਾਰ ਲਾਕਡਾਊਨ ਵਧਾ ਸਕਦੀ ਹੈ। ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇਸ਼ ਵਿਚ ਲਗਾਤਾਰ ਪੈਰ ਪਸਾਰ ਰਹੀ ਹੈ। ਸੋਮਵਾਰ ਸਵੇਰੇ ਤਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 1139 ਪਹੁੰਚ ਗਈ ਹੈ। ਜਦਕਿ ਇਸ ਵਾਇਰਸ ਨਾਲ 30 ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਹੁਣ ਤਕ ਕਰੀਬ 98 ਲੋਕ ਇਸ ਬਿਮਾਰੀ ਨਾਲ ਠੀਕ ਹੋ ਕੇ ਡਿਸਚਾਰਜ ਕੀਤੇ ਜਾ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement