
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਹੁਣ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ।
ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਹੁਣ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ । ਹਾਲਾਂਕਿ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨਿਆਂ ਵੱਲੋਂ ਇਸ ਵਾਇਰਸ ਦੇ ਇਲਾਜ਼ ਦੀ ਖੋਜ ਕੀਤੀ ਜਾ ਰਹੀ ਹੈ ਪਰ ਦੱਸ ਦਈਏ ਕਿ ਹਾਲੇ ਤੱਕ ਇਸ ਖ਼ਤਰਨਾਕ ਵਾਇਰਸ ਦਾ ਕੋਈ ਵੀ ਇਲਾਜ਼ ਨਹੀ ਮਿਲਿਆ । ਦੁਜੇ ਪਾਸੇ ਚੀਨ ਦੇ ਹੁਬੀ ਪ੍ਰਾਂਤ ਦੇ ਇਕ ਹਸਪਤਾਲ ਦੇ ਡਾਕਟਰਾਂ ਵੱਲੋਂ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਗਿਆ ਹੈ।
File
ਜਿਸ ਵਿਚ ਉਨ੍ਹਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਬਲੱਡ ਗਰੁੱਪ ‘A’ ਵਾਲੇ ਵਿਅਕਤੀ ਨੂੰ ਇਹ ਵਾਇਰਸ ਛੇਤੀ ਨਾਲ ਫੜਦਾ ਹੈ ਅਤੇ ਜਦਕਿ ਗਰੁੱਪ ‘O’ ਵਾਲੇ ਇਨਸਾਨ ਨੂੰ ਇਸ ਦਾ ਪ੍ਰਭਾਵ ਛੇਤੀ ਨੂੰ ਹੁੰਦਾ । ਚੀਨ ਦੇ ਵਿਗਿਆਨੀਆਂ ਵੱਲੋਂ ਇਹ ਖੁਲਾਸਾ ਵੁਹਾਨ ਸ਼ਹਿਰ ਵਿਚ ਕੀਤਾ ਗਿਆ ਜਿਹੜਾ ਕਿ ਹੁਬੀ ਪ੍ਰਾਂਤੀ ਦੀ ਰਾਜਧਾਨੀ ਹੈ। ਦੱਸ ਦੱਈਏ ਕਿ ਵੁਹਾਨ ਉਹ ਹੀ ਸ਼ਹਿਰ ਹੈ ਜਿਥੋਂ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
Photo
ਵੁਹਾਨ ਦੇ ਵਿਚ ਵਿਗਿਆਨੀਆਂ ਦੇ ਦੁਆਰਾ ਕਰੋਨਾ ਵਾਇਰਸ ਤੋਂ ਪ੍ਰਭਾਵਿਤ 2173 ਲੋਕਾਂ ਤੇ ਅਧਿਐਨ ਕੀਤਾ ਸੀ ਜਿਨ੍ਹਾਂ ਵਿਚ 206 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ । ਇਨ੍ਹਾਂ ਮਰੇ 206 ਲੋਕਾਂ ਦੇ ਵਿਚ 85 ਲੋਕਾਂ ਦਾ ਬਲੱਡ ਗਰੁੱਪ ‘A’ ਸੀ ਮਤਲਬ 41 ਫੀਸਦੀ ਲੋਕ । ਜਦਕਿ 52 ਲੋਕ ਗਰੁੱਪ ‘O’ ਦੇ ਸਨ। ਇਹ ਵੀ ਖੁਲਾਸਾ ਹੋਇਆ ਹੈ ਕਿ ਗਰੁੱਪ ‘A’ ਵਾਲੇ ਲੋਕਾਂ ਨੂੰ ਇਸ ਵਾਇਰਸ ਜਿਆਦਾ ਮਾਤਰਾ ਵਿਚ ਹੁੰਦਾ ਹੈ।
Coronavirus
ਇਸ ਟੈਸਟ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਗਰੁੱਪ ‘O’ ਵਾਲੇ ਲੋਕਾਂ ਨੂੰ ਕਰੋਨਾ ਵਾਇਰਸ ਹੋਣ ਦੀ ਸੰਭਾਵਨਾ ਬਾਕੀ ਗਰੁੱਪ ਵਾਲੇ ਲੋਕਾਂ ਦੇ ਨਾਲੋਂ ਘੱਟ ਹੈ ਅਤੇ ਗਰੁੱਪ ‘A’ ਵਾਲੇ ਲੋਕਾਂ ਨੂੰ ਇਹ ਵਾਇਰਸ ਛੇਤੀ ਕਾਬੂ ਵਿਚ ਕਰਦਾ ਹੈ। ਵਿਗਿਆਨੀਆਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਜਦੋਂ ਸਾਰਸ-ਸੀਓਬੀ-2 ਦਾ ਹਮਲਾ ਹੋਇਆ ਸੀ ਉਸ ਸਮੇਂ ਵੀ ਗਰੁੱਪ ‘O’ ਵਾਲੇ ਲੋਕ ਘੱਟ ਬਿਮਾਰ ਹੋਏ ਸਨ।
Photo
ਹਾਲਾਂਕਿ ਇਹ ਵੀ ਦੱਸ ਦੱਈਏ ਕਿ ਹਾਲੇ ਤੱਕ ਇਸ ਰਿਸਰਚ ਦਾ ਰੀਵਿਊ ਨਹੀਂ ਹੋਇਆ ਪਰ ਫਿਰ ਵੀ ਚੀਨ ਦੀ ਸਿਟੀ ਦੇ ਵਿਗਿਆਨੀਆਂ ਵੱਲੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਵਾਇਰਸ ਦੇ ਇਲਜ ਵਿਚ ਬਹੁਤ ਕੰਮ ਆ ਸਕਦਾ ਹੈ। ਵਿਗਿਆਨੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਤੁਹਾਡਾ ਬਲੱਡ ਗਰੁੱਪ ‘A’ ਹੈ ਤਾਂ ਤੁਹਾਨੂੰ ਘਬਾਉਣ ਦੀ ਲੋੜ ਨਹੀਂ ਇਸ ਦਾ ਮਤਲਬ ਇਹ ਨਹੀ ਹੈ
coronavirus
ਕਿ ਤੁਸੀਂ 100 ਫੀਸਦੀ ਇਸ ਵਾਇਰਸ ਦੇ ਹੀ ਸ਼ਿਕਾਰ ਹੋਵੋਗੇ ਅਤੇ ਇਸ ਨਾਲ ਗਰੁੱਪ ‘O’ ਦੇ ਲੋਕਾਂ ਨੂੰ ਵੀ ਲਾਹਪਰਵਾਹੀ ਤੋਂ ਕੰਮ ਨਹੀਂ ਲੈਣਾ ਚਾਹੀਦਾ । ਇਸਤੋਂ ਇਲਾਵਾ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਹਨ ਜਿਸ ਵਿਚ ਗਰੁੱਪ ‘A’ ਤੇ ‘B’ ਅਤੇ ਗਰੁੱਪ ‘A-B’ ਵਾਲੇ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਜਿਆਦਾ ਹੋਣ ਬਾਰੇ ਦੱਸਿਆ ਗਿਆ ਹੈ।