
ਜੰਮੂ-ਕਸ਼ਮੀਰ ਸਰਕਾਰ ਦੇ ਮੰਤਰੀ ਮੰਡਲ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਸੂਬੇ ਦੇ ...
ਨਵੀਂ ਦਿੱਲੀ : ਜੰਮੂ-ਕਸ਼ਮੀਰ ਸਰਕਾਰ ਦੇ ਮੰਤਰੀ ਮੰਡਲ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਵਿਧਾਨ ਸਭਾ ਸਪੀਕਰ ਕਵਿੰਦਰ ਗੁਪਤਾ ਸੂਬੇ ਦੇ ਨਵੇਂ ਉਪ ਮੁੱਖ ਮੰਤਰੀ ਹੋਣਗੇ। ਪਹਿਲੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਐਤਵਾਰ ਰਾਤ ਨੂੰ ਅਸਤੀਫ਼ਾ ਦੇ ਦਿਤਾ ਸੀ। ਦਸ ਦਈਏ ਕਿ ਇੱਥੇ ਮਹਿਬੂਬਾ ਮੁਫ਼ਤੀ ਦੀ ਪੀਡੀਪੀ ਅਤੇ ਭਾਜਪਾ ਗਠਜੋੜ ਦੀ ਸਰਕਾਰ ਹੈ।
jammu kashmir cabinet reshuffle
ਨਵੇਂ ਮੰਤਰੀਆਂ ਵਿਚ ਕਵਿੰਦਰ ਗੁਪਤਾ ਤੋਂ ਇਲਾਵਾ ਮੁਹੰਮਦ ਖ਼ਲੀਲ ਬੰਡ, ਸਤਪਾਲ ਸ਼ਰਮਾ, ਮੁਹੰਮਦ ਅਸ਼ਰਫ਼ ਮੀਰ, ਸੁਨੀਲ ਕੁਮਾਰ ਸ਼ਰਮਾ, ਰਾਜੀਵ ਜਸਰੋਟੀਆ, ਦਵਿੰਦਰ ਕੁਮਾਰ ਮਨਯਾਲ ਅਤੇ ਸ਼ਕਤੀ ਰਾਜ ਦੇ ਨਾਮ ਸ਼ਾਮਲ ਹਨ। ਦਸਿਆ ਜਾ ਰਿਹਾ ਹੈ ਕਿ ਸੂਬਾਈ ਭਾਜਪਾ ਪ੍ਰਧਾਨ ਸਤਪਾਲ ਸ਼ਰਮਾ, ਕਠੂਆ ਦੇ ਵਿਧਾਇਕ ਰਾਜੀਵ ਜਸਰੋਟੀਆ ਅਤੇ ਸਾਂਬਾ ਤੋਂ ਵਿਧਾਇਕ ਦਵਿੰਦਰ ਕੁਮਾਰ ਮਨਯਾਲ ਨੂੰ ਸੂਬਾ ਸਰਕਾਰ ਵਿਚ ਕੈਬਨਿਟ ਮੰਤਰੀ ਬਣਾਇਆ ਜਾਵੇਗਾ।
jammu kashmir cabinet reshuffle
ਨਿਰਮਲ ਸਿੰਘ ਨੇ ਕਿਹਾ ਕਿ ਸੂਬੇ ਦੇ ਨਵੇਂ ਉਪ ਮੁੱਖ ਮੰਤਰੀ ਲਈ ਰਾਹ ਬਣਾਉਣ ਲਈ ਮੈਂ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਅਧਿਕਾਰੀਆਂ ਮੁਤਾਬਕ ਪੀਡੀਪੀ ਵਲੋਂ ਪੁਲਵਾਮਾ ਦੇ ਵਿਧਾਇਕ ਮੁਹੰਮਦ ਖ਼ਲੀਲ ਬੰਡ ਅਤੇ ਸੋਨਵਰ ਤੋਂ ਵਿਧਾਇਕ ਮੁਹੰਮਦ ਅਸ਼ਰਫ਼ ਮੀਰ ਨੂੰ ਕੈਬਨਿਟ ਮੰਤਰੀ ਬਣਾਇਆ ਜਾਵੇਗਾ, ਜਦਕਿ ਭਾਜਪਾ ਟਰਾਂਸਪੋਰਟ ਰਾਜ ਮੰਤਰੀ ਸੁਨੀਲ ਸ਼ਰਮਾ ਦੀ ਤਰੱਕੀ ਕਰ ਕੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇਵੇਗੀ। ਉਨ੍ਹਾਂ ਦਸਿਆ ਕਿ ਡੋਡਾ ਤੋਂ ਭਾਜਪਾ ਵਿਧਾਇਕ ਸ਼ਕਤੀ ਰਾਜ ਨੂੰ ਰਾਜ ਮੰਤਰੀ ਦੇ ਤੌਰ 'ਤੇ ਅਹੁਦਾ ਦੇ ਕੇ ਨਿਵਾਜ਼ਿਆ ਗਿਆ ਹੈ।
jammu kashmir cabinet reshuffle
ਦਸ ਦਈਏ ਕਿ ਭਾਜਪਾ ਨੇ 17 ਅਪ੍ਰੈਲ ਨੂੰ ਪੀਡੀਪੀ-ਭਾਜਪਾ ਸਰਕਾਰ ਵਿਚ ਅਪਣੇ ਸਾਰੇ 9 ਮੰਤਰੀਆਂ ਨੂੰ ਅਪਣਾ-ਅਪਣਾ ਅਸਤੀਫ਼ਾ ਦੇਣ ਲਈ ਕਿਹਾ ਸੀ ਤਾਕਿ ਇਸ ਦੋ ਸਾਲ ਪੁਰਾਣੇ ਮਹਿਬੂਬਾ ਮੁਫ਼ਤੀ ਮੰਤਰੀ ਮੰਡਲ ਵਿਚ ਨਵੇਂ ਚਿਹਰੇ ਲਿਆਂਦੇ ਜਾ ਸਕਣ। ਹਾਲਾਂਕਿ ਪਾਰਟੀ ਨੇ ਉਨ੍ਹਾਂ ਦੇ ਅਸਤੀਫ਼ੇ ਰਾਜਪਾਲ ਦੇ ਕੋਲ ਨਹੀਂ ਭੇਜੇ ਸਨ।
jammu kashmir cabinet reshuffle
ਭਾਜਪਾ ਉਦੋਂ ਤੋਂ ਦਬਾਅ ਵਿਚ ਹੈ ਜਦੋਂ ਤੋਂ ਉਸ ਦੇ ਦੋ ਮੰਤਰੀਆਂ ਲਾਲ ਸਿੰਘ ਅਤੇ ਚੰਦਰ ਪ੍ਰਕਾਸ਼ ਗੰਗਾ ਨੇ ਕਠੂਆ ਵਿਚ 8 ਸਾਲ ਦੀ ਲੜਕੀ ਨਾਲ ਬਲਾਤਕਾਰ ਅਤੇ ਉਸ ਦੀ ਹੱਤਿਆ ਦੇ ਦੋਸ਼ੀਆਂ ਦੇ ਸਮਰਥਨ ਵਿਚ ਰੈਲੀ ਵਿਚ ਹਿੱਸਾ ਲਿਆ ਸੀ। ਦੋਵੇਂ ਮੰਤਰੀਆਂ ਨੇ ਬਾਅਦ ਵਿਚ ਅਸਤੀਫ਼ਾ ਦੇ ਦਿਤਾ ਸੀ। ਸੂਬੇ ਵਿਚ ਮੁੱਖ ਮੰਤਰੀ ਸਮੇਤ ਜ਼ਿਆਦਾ ਤੋਂ ਜ਼ਿਆਦਾ 25 ਮੰਤਰੀ ਹੋ ਸਕਦੇ ਹਨ। ਫਿ਼ਲਹਾਲ 14 ਮੰਤਰੀ ਅਹੁਦੇ ਪੀਡੀਪੀ ਦੇ ਕੋਲ ਹਨ ਅਤੇ ਬਾਕੀ ਭਾਜਪਾ ਦੇ ਕੋਲ ਹਨ।