ਏਮਜ਼ ਤੋਂ ਛੁੱਟੀ ਦਿਤੇ ਜਾਣ ਪਿਛੇ ਲਾਲੂ ਨੇ ਲਾਇਆ ਸਿਆਸੀ ਸਾਜ਼ਸ਼ ਦਾ ਦੋਸ਼
Published : Apr 30, 2018, 11:50 pm IST
Updated : Apr 30, 2018, 11:50 pm IST
SHARE ARTICLE
Lallu Parsad Yadav
Lallu Parsad Yadav

ਮੈਨੂੰ ਕੁੱਝ ਹੋਇਆ ਤਾਂ ਏਮਜ਼ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ : ਲਾਲੂ

ਨਵੀਂ ਦਿੱਲੀ, 30 ਅਪ੍ਰੈਲ: ਕੁਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਨੇ ਸੋਮਵਾਰ ਨੂੰ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਛੁੱਟੀ ਦੇ ਦਿਤੀ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਦੀ ਸਿਹਤ ਵਿਚ ਸੁਧਾਰ ਦਸਦੇ ਹੋਏ ਉਨ੍ਹਾਂ ਨੂੰ ਰਾਂਚੀ ਮੈਡੀਕਲ ਕਾਲਜ ਵਿਚ ਜਾ ਕੇ ਇਲਾਜ ਕਰਵਾਉਣ ਦੇ ਲਿਹਾਜ਼ ਨਾਲ ਯਾਤਰਾ ਲਈ ਫ਼ਿੱਟ ਦਸਿਆ ਗਿਆ ਹੈ।ਜਦਕਿ ਲਾਲੂ ਨੇ ਏਮਜ਼ ਦੇ ਇਸ ਫ਼ੈਸਲੇ ਪਿਛੇ ਸਿਆਸੀ ਸਾਜ਼ਸ਼ ਹੋਣ ਦਾ ਦੋਸ਼ ਲਾਇਆ ਹੈ। ਲਾਲੂ ਨੇ ਏਮਜ਼ ਮੁਖੀ ਨੂੰ ਚਿੱਠੀ ਲਿਖ ਕੇ ਇਹ ਬੇਨਤੀ ਵੀ ਕੀਤੀ ਹੈ ਕਿ ਰਾਂਚੀ ਮੈਡੀਕਲ ਕਾਲਜ ਵਿਚ ਕਿਡਨੀ ਦੇ ਇਲਾਜ ਦਾ ਪੂਰਾ ਪ੍ਰਬੰਧ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਉਥੇ ਨਾ ਭੇਜਿਆ ਜਾਵੇ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਤਕ ਇਥੇ ਇਲਾਜ ਚਲਦਾ ਰਹਿਣ ਦਿਤਾ ਜਾਵੇ। ਲਾਲੂ ਨੇ ਏਮਜ਼ ਦੇ ਨਿਰਦੇਸ਼ਕ ਨੂੰ ਲਿਖੀ ਅਪਣੀ ਚਿੱਠੀ ਵਿਚ ਕਿਹਾ ਕਿ ਜੇਕਰ ਮੈਨੂੰ ਏਮਜ਼ ਤੋਂ ਰਾਂਚੀ ਮੈਡੀਕਲ ਕਾਲਜ ਭੇਜਿਆ ਜਾਂਦਾ ਹੈ ਅਤੇ ਇਸ ਨਾਲ ਮੇਰੇ ਜੀਵਨ 'ਤੇ ਕੋਈ ਖ਼ਤਰਾ ਪੈਦਾ ਹੁੰਦਾ ਹੈ ਤਾਂ ਇਸ ਦੀ ਪੂਰੀ ਜਵਾਬਦੇਹੀ ਤੁਹਾਡੀ ਲੋਕਾਂ ਦੀ ਹੋਵੇਗੀ। ਏਮਜ਼ ਦੇ ਫ਼ੈਸਲੇ 'ਤੇ ਵਿਰੋਧ ਪ੍ਰਗਟਾਉਂਦੇ ਹੋਏ ਲਾਲੂ ਦੇ ਹਮਾਇਤੀਆਂ ਨੇ ਹਸਪਤਾਲ ਕੰਪਲੈਕਸ ਵਿਚ ਹੰਗਾਮਾ ਕੀਤਾ। ਉਨ੍ਹਾਂ ਦੀ ਪਾਰਟੀ ਨੇ ਦੋਸ਼ ਲਾਇਆ ਕਿ ਏਮਜ਼ ਤੋਂ ਜ਼ਬਰਦਸਤੀ ਬਾਹਰ ਕਰਵਾ ਕੇ ਉਨ੍ਹਾਂ ਦੀ ਨੇਤਾ ਦੀ ਹਤਿਆ ਦੀ ਸਾਜ਼ਸ਼ ਕੀਤੀ ਜਾ ਰਹੀ ਹੈ ਜਦਕਿ ਉਹ ਕਈ ਬਿਮਾਰੀਆਂ ਨਾਲ ਜੂਝ ਰਹੇ ਹਨ। ਏਮਜ਼ ਦੇ ਸੂਤਰਾਂ ਦਾ ਦੋਸ਼ ਹੈ ਕਿ ਲਾਲੂ ਹਮਾਇਤੀਆਂ ਨੇ ਸ਼ੀਸ਼ੇ ਦੇ ਦਰਵਾਜ਼ੇ ਨੂੰ ਵੀ ਤੋੜ ਦਿਤਾ।

Lallu Parsad YadavLallu Parsad Yadav

ਉਨ੍ਹਾਂ ਸੁਰੱਖਿਆ ਮੁਲਾਜ਼ਮਾਂ ਅਤੇ ਏਮਜ਼ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ।ਏਮਜ਼ ਦੇ ਇਕ ਬੁਲਾਰੇ ਨੇ ਦਸਿਆ ਕਿ ਇਲਾਜ ਨਾਲ ਲਾਲੂ ਦੀ ਸਿਹਤ ਵਿਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਉਹ ਹੁਣ ਸਫ਼ਰ ਕਰ ਸਕਦੇ ਹਨ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਵਿਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੇ ਇਲਾਜ ਲਈ ਬਣਾਏ ਮੈਡੀਕਲ ਬੋਰਡ ਦੀ ਸਲਾਹ 'ਤੇ ਉਨ੍ਹਾਂ ਨੂੰ ਲੰਮੇ ਸਮੇਂ ਤਕ ਚੱਲਣ ਵਾਲੇ ਇਲਾਜ ਦੇ ਲਈ ਰਾਂਚੀ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਯਾਤਰਾ ਕਰਨ ਲਈ ਫ਼ਿੱਟ ਹਨ। ਲਾਲੂ ਨੂੰ ਕਿਡਨੀ ਅਤੇ ਸਿਹਤ ਸਬੰਧੀ ਦੂਜੀਆਂ ਸਮੱਸਿਆਵਾਂ ਹਨ। ਉਨ੍ਹਾਂ ਨੂੰ 29 ਮਾਰਚ ਨੂੰ ਇੱਥੇ ਭਰਤੀ ਕਰਵਾਇਆ ਗਿਆ ਸੀ। ਉਧਰ ਆਰ.ਜੇ.ਡੀ. ਬੁਲਾਰੇ ਮਨੋਜ ਝਾਅ ਨੇ ਲਾਲੂ ਨੂੰ ਵਾਪਸ ਰਾਂਚੀ ਭੇਜਣ ਦੇ ਏਮਜ਼ ਪ੍ਰਸ਼ਾਸਨ ਦੇ ਫ਼ੈਸਲੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਦੋਂ ਲੋਕ ਸਿਆਸੀ ਲੜਾਈ ਨਹੀਂ ਜਿੱਤ ਸਕੇ ਤਾਂ ਹੁਣ ਸਿਹਤ ਨਾਲ ਖਿਲਵਾੜ ਦਾ ਹਥਕੰਡਾ ਅਪਣਾ ਰਹੇ ਹਨ। ਲਾਲੂ ਪ੍ਰਸਾਦ ਯਾਦਵ ਚਾਰਾ ਘਪਲੇ ਦੇ ਮਾਮਲੇ ਵਿਚ 23 ਦਸੰਬਰ ਤੋਂ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement