
ਸਰਕਾਰ ਵਲੋਂ ਰਾਹਤ ਅਤੇ ਬਚਾਅ ਮੁਹਿੰਮਾਂ ਲਈ ਪ੍ਰਭਾਵਿਤ ਖੇਤਰਾਂ ਵਿਚ ਤਾਇਨਾਤ ਕੀਤੇ ਗਏ ਸੁਰੱਖਿਆ ਕਰਮੀ
ਨੇਪਾਲ: ਨੇਪਾਲ ਵਿਚ ਇਕ ਵਾਰ ਫਿਰ ਕੁਦਰਤ ਦਾ ਕਹਿਰ ਟੁੱਟਿਆ ਹੈ। ਦੱਖਣੀ ਨੇਪਾਲ ਦੇ ਸੈਂਕੜੇ ਪਿੰਡਾਂ ਵਿਚ ਭਿਆਨਕ ਹਨ੍ਹੇਰੀ ਅਤੇ ਤੂਫ਼ਾਨ ਕਾਰਨ ਘੱਟ ਤੋਂ ਘੱਟ 31 ਲੋਕਾਂ ਦੀ ਮੌਤ ਹੋ ਗਈ ਜਦਕਿ 400 ਦੇ ਲਗਭੱਗ ਲੋਕ ਜ਼ਖ਼ਮੀ ਹੋ ਗਏ। ਸਰਕਾਰ ਵਲੋਂ ਰਾਹਤ ਅਤੇ ਬਚਾਅ ਮੁਹਿੰਮਾਂ ਲਈ ਪ੍ਰਭਾਵਿਤ ਖੇਤਰਾਂ ਵਿਚ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ ਅਤੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ।
31 killed in Nepal floods and Hurricane
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਇਹ ਭਿਆਨਕ ਤੂਫ਼ਾਨ ਐਤਵਾਰ ਸ਼ਾਮ ਨੂੰ ਬਾਰਾ ਅਤੇ ਪਰਸਾ ਜ਼ਿਲ੍ਹਿਆਂ ਵਿਚ ਆਇਆ। ਰਾਜਧਾਨੀ ਕਾਠਮੰਡੂ ਤੋਂ 128 ਕਿਲੋਮੀਟਰ ਦੱਖਣ ਵਿਚ ਸਥਿਤ ਬਾਰਾ ਜ਼ਿਲ੍ਹਿਆਂ ਵਿਚ ਤੂਫ਼ਾਨ ਨਾਲ 24 ਲੋਕਾਂ ਦੀ ਅਤੇ ਪਰਸਾ ਜ਼ਿਲ੍ਹੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕੁੱਝ ਹੋਰ ਖੇਤਰਾਂ ਵਿਚ ਵੀ ਮੌਤਾਂ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
Flood and Hurricane in Nepal
ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਤੂਫ਼ਾਨ ਵਿਚ ਲੋਕਾਂ ਦੇ ਮਾਰੇ ਜਾਣ ਦੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਕਾਠਮੰਡੂ ਵਿਚ ਮਿਡ ਏਅਰ ਬੇਸ ਵਿਚ ਨਾਈਟ ਵਿਜ਼ਨ ਹੈਲੀਕਾਪਟਰਜ਼ ਨੂੰ ਬਚਾਅ ਮੁਹਿੰਮ ਲਈ ਤਿਆਰ ਰੱਖਿਆ ਗਿਆ ਹੈ।
ਦਸ ਦਈਏ ਕਿ ਭਾਰਤ ਦੇ ਉਤਰ-ਪੂਰਬੀ ਰਾਜ ਤ੍ਰਿਪੁਰਾ ਦੇ ਕੁੱਝ ਹਿੱਸਿਆਂ ਵਿਚ ਵੀ ਐਤਵਾਰ ਰਾਤ ਤੋਂ ਹੀ ਬਾਰਿਸ਼ ਹੋ ਰਹੀ ਹੈ।
ਤੇਜ਼ ਹਵਾਵਾਂ ਨਾਲ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਉਖੜ ਗਏ ਹਨ। ਬੀਤੇ 24 ਘੰਟਿਆਂ ਵਿਚ ਇਥੇ 72 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਹਨ੍ਹੇਰੀ ਤੂਫ਼ਾਨ ਅਤੇ ਭਾਰੀ ਬਾਰਿਸ਼ ਦਾ ਸ਼ੱਕ ਜਤਾਇਆ ਹੈ।