ਤੂਫ਼ਾਨ ਨਾਲ 22 ਲੋਕਾਂ ਦੀ ਹੋਈ ਮੌਤ
Published : Mar 4, 2019, 5:07 pm IST
Updated : Mar 4, 2019, 5:07 pm IST
SHARE ARTICLE
Storm in America
Storm in America

ਅਮਰੀਕਾ ਦੇ ਅਲਬਾਮਾ ਪਾ੍ਰ੍ਂਤ ਵਿਚ ਟਾਰਨੇਡੋ ਵਿਚ 22 ਲੋਕਾਂ ਦੀ

ਵਸ਼ਿੰਗਟਨ: ਅਮਰੀਕਾ ਦੇ ਅਲਬਾਮਾ ਪਾ੍ਰ੍ਂਤ ਵਿਚ ਟਾਰਨੇਡੋ ਵਿਚ 22 ਲੋਕਾਂ ਦੀ ਮੌਤ ਹੋ ਗਈ ਹੈ। ਲੀ ਕਾਉਂਟੀ ਦੇ ਸ਼ੋਰਿਫ ਜੇ ਜੋਂਸ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਘਾਇਲ ਹੋਏ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਤੂਫ਼ਾਨ ਦੇ ਚਲਦੇ 266 ਕਿ. ਮੀ. ਪ੍ਰ੍ਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੀ। 5 ਹਜ਼ਾਰ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ।

StormStorm

ਤਬਾਹ ਹੋਏ ਘਰਾਂ ਦਾ ਮਲ੍ਹ੍ਬਾ ਹਟਾਉਣ ਲਈ ਕਈ ਕਰਮਚਾਰੀ ਲੱਗੇ ਹੋਏ ਹਨ। ਕਈ ਏਜੰਸੀਆਂ ਲਾਪਤਾ ਲੋਕਾਂ ਦੀ ਤਲਾਸ਼ ਵਿਚ ਜੁਟੀ ਹੋਈ ਹੈ। ਇਸ ਦੇ ਚਲਦੇ ਰਾਜ ਵਿਚ ਐਮਰਜੈਂਸੀ ਵੀ ਲਗਾ ਦਿੱਤੀ ਗਈ ਹੈ। ਗਵਰਨਰ ਨੇ ਟਵੀਟ ਕੀਤਾ, “ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਤੂਫ਼ਾਨ ਨਾਲ ਜਿਹੜੇ ਲੋਕਾਂ ਦੇ ਕੰਮ ’ਤੇ ਮਾੜਾ ਅਸਰ ਪਿਆ ਹੈ, ਮੈਂ ਉਹਨਾਂ ਲਈ ਪਾ੍ਰ੍ਥਨਾ ਕਰਦੀ ਹਾਂ।”

ਅਲਬਾਮਾ ਦੇ ਸੇਲਮਾ ਵਿਚ ਕਈ ਲੋਕ ਇਕੱਠੇ ਹੋਏ ਸੀ। ਇਹ ਸਾਰੇ 1965 ਦੇ ਸਿਵਲ ਰਾਈਟਸ ਮਾਰਚ ਦੀ ਘਟਨਾ ਦੀ ਯਾਦ ਵਿਚ ਇਕ ਪੋ੍ਰ੍ਗਰਾਮ ਕਰ ਰਹੇ ਸੀ। ਜਾਰਜੀਆ ਦੇ ਟੈਲੋਬੋਟਨ ਇਲਾਕੇ ਵਿਚ ਤੂਫ਼ਾਨ ਨਾਲ ਇਕ ਅਪਾਰਟਮੈਂਟ ਸਮੇਤ 15 ਇਮਾਰਤਾਂ ਧੱਸ ਗਈਆਂ। ਇਸ ਵਿਚ 6 ਲੋਕ ਜ਼ਖ਼ਮੀ ਹੋ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement