
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁਧਵਾਰ ਨੂੰ ਰੀਅਲ ਅਸਟੇਟ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਨਕਦੀ ਦੀ ਸਥਿਤੀ ਨੂੰ ਬਿਹਤਰ ਬਣਾਉਣ ਅਤੇ ਕਰਜ਼ੇ 'ਤੇ
ਨਵੀਂ ਦਿੱਲੀ, 29 ਅਪ੍ਰੈਲ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁਧਵਾਰ ਨੂੰ ਰੀਅਲ ਅਸਟੇਟ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਨਕਦੀ ਦੀ ਸਥਿਤੀ ਨੂੰ ਬਿਹਤਰ ਬਣਾਉਣ ਅਤੇ ਕਰਜ਼ੇ 'ਤੇ ਵਿਆਜ ਦੀ ਬੱਚਤ ਕਰਨ ਲਈ ਨਹੀਂ ਵਿਕ ਸਕਣ ਵਾਲੇ ਘਰਾਂ ਦੇ ਸਟਾਕ ਨੂੰ ਉਨ੍ਹਾਂ ਦੀ ਲਾਗਤ ਦੇ ਆਧਾਰ 'ਤੇ ਹੀ ਵੇਚਣ ਦੀ ਕੋਸ਼ਿਸ਼ ਕਰਨ।
File Photo
ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਰਿਐਲਿਟੀ ਕੰਪਨੀਆਂ ਦੇ ਸੰਗਠਨ, ਨਾਰੇਡਕੋ ਦੇ ਇਕ ਵੈੱਬਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੀਅਲ ਅਸਟੇਟ ਖੇਤਰ ਪਹਿਲਾਂ ਤੋਂ ਹੀ ਮੰਗ 'ਚ ਕਮੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ। ਕੋਰੋਨਾ ਵਾਇਰਸ ਮਹਾਂਮਾਰੀ ਨਾਲ ਇਸ ਖੇਤਰ 'ਤੇ ਹੋਰ ਅਸਰ ਪੈ ਰਿਹਾ ਹੈ। ਬਿਲਡਰਾਂ ਨੂੰ ਅਪਣੇ ਵਲੋਂ ਪੂਰੇ ਸਮਰਥਨ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੇ ਮੌਜੂਦਾ ਸੰਕਟ ਤੋਂ ਬਾਹਰ ਨਿਕਲਣ ਦੇ ਉਪਾਅ ਦਾ ਸੁਝਾਅ ਲੈ ਕੇ ਰਿਹਾਇਸ਼ ਅਤੇ ਵਿੱਤ ਮੰਤਰਾਲਿਆਂ ਅਤੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਕਰਨ ਨੂੰ ਕਿਹਾ।
ਉਨ੍ਹਾਂ ਨੇ ਘਰਾਂ ਦੀ ਮੰਗ ਪੈਦਾ ਕਰਨ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਕਰਰ ਕੇ ਪੈਦਾ ਸੰਕਟ ਤੋਂ ਪਾਰ ਪਾਉਣ ਲਈ ਬਿਲਡਰਾਂ ਨੂੰ ਕਈ ਸੁਝਾਅ ਦਿਤੇ। ਇਨ੍ਹਾਂ ਸੁਝਾਵਾਂ 'ਚ ਪੇਂਡੂ ਖੇਤਰਾਂ 'ਚ ਕਾਰੋਬਾਰ ਦਾ ਵਿਸਤਾਰ ਕਰਨਾ, ਸੜਕ ਉਸਾਰੀ ਦੇ ਖੇਤਰ 'ਚ ਉਤਰਨਾ ਅਤੇ ਅਪਣੀ ਰਿਹਾਇਸ਼ ਵਿੱਤ ਕੰਪਨੀਆਂ ਬਣਾਉਣਾ ਆਦਿ ਸ਼ਾਮਲ ਹੈ। (ਪੀਟੀਆਈ)