
ਸੁਪਰੀਮ ਕੋਰਟ ਨੇ ਬੁਧਵਾਰ ਨੂੰ ਵੋਡਾਫ਼ੋਨ-ਆਈਡੀਆ ਨੂੰ ਅੰਸ਼ਕ ਰਾਹਤ ਦਿੰਦਿਆਂ ਆਮਦਨ ਟੈਕਸ ਵਿਭਾਗ ਨੂੰ ਹਦਾਇਤ ਦਿਤੀ ਹੈ ਕਿ ਉਹ ਟੈਕਸ ਵਰ੍ਹੇ 2014-15 ਲਈ
ਨਵੀਂ ਦਿੱਲੀ, 29 ਅਪ੍ਰੈਲ: ਸੁਪਰੀਮ ਕੋਰਟ ਨੇ ਬੁਧਵਾਰ ਨੂੰ ਵੋਡਾਫ਼ੋਨ-ਆਈਡੀਆ ਨੂੰ ਅੰਸ਼ਕ ਰਾਹਤ ਦਿੰਦਿਆਂ ਆਮਦਨ ਟੈਕਸ ਵਿਭਾਗ ਨੂੰ ਹਦਾਇਤ ਦਿਤੀ ਹੈ ਕਿ ਉਹ ਟੈਕਸ ਵਰ੍ਹੇ 2014-15 ਲਈ ਉਸ ਨੂੰ 733 ਕਰੋੜ ਰੁਪਏ ਵਾਪਸ ਕਰੇ। ਆਮਦਨ ਟੈਕਸ ਵਿਭਾਗ ਨੇ ਚਾਰ ਹਫ਼ਤਿਆਂ ਅੰਦਰ ਇਹ ਰਕਮ ਵਾਪਸ ਕਰਨੀ ਹੈ।
ਹਾਲਾਂਕਿ ਵੋਡਾਫ਼ੋਨ-ਆਈਡੀਆ, ਜੋ ਪਹਿਲਾਂ ਵੋਡਾਫ਼ੋਨ ਮੋਬਾਈਲ ਸਰਵੀਸੇਜ਼ ਲਿਮ. ਸੀ, ਨੇ ਟੈਕਸ ਵਰ੍ਹੇ 2014-15, 2015-16, 2016-17 ਅਤੇ 2017-18 ਲਈ 4,759.07 ਕਰੋੜ ਰੁਪਏ ਦਾ ਰੀਫ਼ੰਡ ਮੰਗਿਆ ਸੀ।
ਸਿਖਰਲੀ ਅਦਾਲਤ ਨੇ ਸਾਲ 2014-15 ਤੋਂ ਇਲਾਵਾ ਕਿਸੇ ਹੋਰ ਟੈਕਸ ਵਰ੍ਹੇ ਬਾਰੇ ਆਮਦਨ ਟੈਕਸ ਰੀਫ਼ੰਡ ਦਾ ਕੋਈ ਹੁਕਮ ਨਹੀਂ ਦਿਤਾ ਹੈ। ਅਦਾਲਤ ਨੇ ਕਿਹਾ ਆਮਦਨ ਟੈਕਸ ਵਿਭਾਗ ਨੂੰ ਕਿਹਾ ਕਿ ਟੈਕਸ ਨਿਰਧਾਰਣ ਵਰ੍ਹੇ 2016-17 ਅਤੇ 2017-18 ਲਈ ਦੂਰਸੰਚਾਰ ਫ਼ਰਮ ਦੀ ਰੀਫ਼ੰਡ ਦੀ ਮੰਗ ਨਾਲ ਸਬੰਧਤ ਕਾਰਵਾਈ ਛੇਤੀ ਤੋਂ ਛੇਤੀ ਪੂਰੀ ਕੀਤੀ ਜਾਵੇ। ਬੈਂਚ ਨੇ ਅਪਣੇ ਫ਼ੈਸਲੇ 'ਚ ਕਿਹਾ ਕਿ ਇਨ੍ਹਾਂ ਹਦਾਇਤਾਂ ਤੋਂ ਇਲਾਵਾ ਉਸ ਨੂੰ ਅਪੀਲਕਰਤਾ ਦੀਆਂ ਦਲੀਲਾਂ 'ਚ ਕੋਈ ਦਮ ਨਜ਼ਰ ਨਹੀਂ ਆਉਂਦਾ। ਇਸ ਲਈ ਅਪੀਲ ਖ਼ਾਰਜ ਕੀਤੀ ਜਾਂਦੀ ਹੈ। (ਪੀਟੀਆਈ)