ਮਾਰਕੁੱਟ ਤੋਂ ਪ੍ਰੇਸ਼ਾਨ ਸੀ ਔਰਤ ; ਪਤੀ ਦਾ ਸਿਰ ਵੱਢ ਕੇ ਲੈ ਗਈ ਥਾਣੇ
Published : May 30, 2019, 4:04 pm IST
Updated : May 30, 2019, 4:04 pm IST
SHARE ARTICLE
Assam: Lakhimpur woman kills husband, surrenders before police
Assam: Lakhimpur woman kills husband, surrenders before police

ਪੁਲਿਸ ਨੇ ਔਰਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ

ਲਖੀਮਪੁਰ : ਆਸਾਮ ਦੇ ਲਖੀਮਪੁਰ ਜ਼ਿਲ੍ਹੇ 'ਚ ਹੱਤਿਆ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪਤੀ ਦੀ ਮਾਰਕੁੱਟ ਤੋਂ ਪ੍ਰੇਸ਼ਾਨ ਇਕ ਔਰਤ ਨੇ ਉਸ ਦਾ ਸਿਰ ਵੱਢ ਦਿੱਤਾ। ਪਤੀ ਦੀ ਹੱਤਿਆ ਤੋਂ ਬਾਅਦ ਉਸ ਦਾ ਵੱਢਿਆ ਸਿਰ ਲੈ ਕੇ ਔਰਤ ਥਾਣੇ ਪੁੱਜ ਗਈ ਅਤੇ ਆਪਣਾ ਜੁਰਮ ਕਬੂਲ ਕਰ ਲਿਆ। ਔਰਤ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। 

Assam: Lakhimpur woman kills husband, surrenders before policeAssam: Lakhimpur woman kills husband, surrenders before police

ਜਾਣਕਾਰੀ ਮੁਤਾਬਕ ਲਖੀਮਪੁਰ 'ਚ 55 ਸਾਲਾ ਮੁਧੀਰਾਮ ਆਪਣੀ 48 ਸਾਲਾ ਪਤਨੀ ਗੁਣੇਸ਼ਵਰੀ ਬਰਕਟਕੀ ਨਾਲ ਰਹਿੰਦਾ ਸੀ। ਦੋਸ਼ ਹੈ ਕਿ ਉਹ ਆਏ ਦਿਨ ਆਪਣੀ ਪਤਨੀ ਗੁਣੇਸ਼ਵਰੀ ਨਾਲ ਮਾਰਕੁੱਟ ਕਰਦਾ ਸੀ। ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਬੁਧਵਾਰ ਨੂੰ ਉਸ ਦੀ ਪਤਨੀ ਜਦੋਂ ਕਾਫ਼ੀ ਪ੍ਰੇਸ਼ਾਨ ਹੋ ਗਈ ਤਾਂ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਪਤੀ ਮੁਧੀਰਾਮ ਦਾ ਸਿਰ ਵੱਢ ਦਿੱਤਾ।

Assam: Lakhimpur woman kills husbandAssam: Lakhimpur woman kills husband

ਪਤੀ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਔਰਤ ਗੁਣੇਸ਼ਵਰੀ ਨੇ ਉਸ ਦਾ ਵੱਢਿਆ ਸਿਰ ਇਕ ਪਲਾਸਟਿਕ ਦੀ ਥੈਲੀ 'ਚ ਪਾਇਆ ਅਤੇ ਸਿੱਧੇ ਪੁਲਿਸ ਥਾਣੇ ਪੁੱਜ ਗਈ। ਉਸ ਦੇ ਹੱਥ 'ਚ ਵੱਢਿਆ ਹੋਇਆ ਸਿਰ ਵੇਖ ਕੇ ਪੁਲਿਸ ਵਾਲਿਆਂ ਦੇ ਹੋਸ਼ ਉੱਡ ਗਏ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਮੁਧੀਰਾਮ ਉਸ ਨਾਲ ਰੋਜ਼ਾਨਾ ਮਾਰਕੁੱਟ ਕਰਦਾ ਸੀ। ਕਈ ਸਾਲ ਤੋਂ ਉਹ ਤਸ਼ੱਦਦ ਸਹਿ ਰਹੀ ਸੀ।

knife attackAttack

ਪੁਛਗਿਛ 'ਚ ਔਰਤ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਕਈ ਵਾਰ ਆਪਣੇ ਪਤੀ ਮੁਧੀਰਾਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਚ ਉਹ ਜ਼ਖ਼ਮੀ ਵੀ ਹੋਇਆ ਸੀ। ਗੁਣੇਸ਼ਵਰੀ ਨੇ ਕਈ ਵਾਰ ਆਪਣੇ ਪਤੀ ਤੋਂ ਵੱਖ ਹੋਣ ਬਾਰੇ ਸੋਚਿਆ ਸੀ ਪਰ ਆਪਣੇ ਬੱਚਿਆਂ ਕਾਰਨ ਉਹ ਅਜਿਹਾ ਨਹੀਂ ਕਰ ਸਕੀ। ਪੁਲਿਸ ਨੇ ਗੁਣੇਸ਼ਵਰੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਨਿਸ਼ਾਨਦੇਹੀ 'ਤੇ ਲਾਸ਼ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਹੱਤਿਆ ਲਈ ਵਰਤਿਆ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਗੁਣੇਸ਼ਵਰੀ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਸ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement