
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਅੱਜ (30 ਮਈ) ਨੂੰ ਪੂਰਾ ਹੋ ਰਿਹਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਅੱਜ (30 ਮਈ) ਨੂੰ ਪੂਰਾ ਹੋ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਦੇ ਨਾਮ ਇਕ ਆਡੀਓ ਮੈਸੇਜ ਜਾਰੀ ਕੀਤਾ ਹੈ। ਜਿਸ ਵਿਚ ਉਹਨਾਂ ਕਿਹਾ ਕਿ ਉਹ ਜਨਤਾ ਦਾ ਧੰਨਵਾਦ ਕਰਨ ਅਤੇ ਉਹਨਾਂ ਤੋਂ ਆਸ਼ੀਰਵਾਦ ਲੈਣ ਆਏ ਹਨ।
PM Narendra Modi
ਆਡੀਓ ਵਿਚ ਪੀਐਮ ਮੋਦੀ ਕਹਿੰਦੇ ਹਨ, 'ਦੇਸ਼ ਵਿਚ ਦਹਾਕਿਆਂ ਬਾਅਦ ਜਨਤਾ ਨੇ ਕਿਸੇ ਸਰਕਾਰ ਨੂੰ ਦੂਜੀ ਵਾਰ ਬਹੁਮਤ ਦੀ ਸਰਕਾਰ ਬਣਾ ਕੇ ਜ਼ਿੰਮੇਵਾਰੀ ਸੌਂਪੀ ਸੀ। ਇਸ -ਅਧਿਆਇ ਨੂੰ ਲਿਖਣ ਵਿਚ ਤੁਹਾਡੀ ਬਹੁਤ ਵੱਡੀ ਭੂਮਿਕਾ ਰਹੀ ਹੈ। ਅੱਜ ਦਾ ਦਿਨ ਮੇਰੇ ਲਈ ਮੌਕਾ ਹੈ ਤੁਹਾਨੂੰ ਨਮਨ ਕਰਨ ਦਾ ਅਤੇ ਭਾਰਤ ਮਾਤਾ ਨੂੰ ਨਮਨ ਕਰਨ ਦਾ'।
Tweet
ਉਹਨਾਂ ਕਿਹਾ ਕਿ ਜੇਕਰ ਆਮ ਹਾਲਾਤ ਹੁੰਦੇ ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਮਿਲਦਾ ਪਰ ਕੋਰੋਨਾ ਕਾਰਨ ਜੋ ਹਾਲਾਤ ਪੈਦਾ ਹੋਏ ਹਨ, ਮੈ ਇਸ ਪੱਤਰ ਦੇ ਜ਼ਰੀਏ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ।
Covid19
ਪੀਐਮ ਮੋਦੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਸਾਲ 2014 ਵਿਚ ਦੇਸ਼ ਦੇ ਲੋਕਾਂ ਨੇ ਦੇਸ਼ ਵਿਚ ਵੱਡੀ ਤਬਦੀਲੀ ਲਈ ਵੋਟ ਦਿੱਤੀ ਸੀ। ਦੇਸ਼ ਦੀ ਨੀਤੀ ਅਤੇ ਰੀਤ ਨੂੰ ਬਦਲਣ ਲਈ ਵੋਟ ਦਿੱਤੀ। ਉਹਨਾਂ ਪੰਜ ਸਾਲਾਂ ਦੌਰਾਨ ਦੇਸ਼ ਦੇ ਲੋਕਾਂ ਨੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਬਾਹਰ ਆਉਂਦੇ ਵੇਖਿਆ'।
PM Narendra Modi
ਪੀਐਮ ਮੋਦੀ ਨੇ ਇਸ ਦੌਰਾਨ ਏਅਰ ਸਟ੍ਰਾਈਕ, ਧਾਰਾ 370, ਰਾਮ ਮੰਦਰ ਨਿਰਮਾਣ, ਤਿੰਨ ਤਲਾਕ ਅਤੇ ਨਾਗਰਿਕਤਾ ਸੋਧ ਕਾਨੂੰਨ ਆਦਿ ਮੋਦੀ ਸਰਕਾਰ ਦੇ ਵੱਡੇ ਫੈਸਲਿਆਂ ਬਾਰੇ ਵੀ ਗੱਲ ਕੀਤੀ। ਮੋਦੀ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਅੱਗੇ ਵਧ ਰਿਹਾ ਹੈ। ਇਸ ਮੌਕੇ ਉਹਨਾਂ ਨੇ ਕੋਰੋਨਾ ਜੰਗ ਦੌਰਾਨ ਸਮਰਥਨ ਦੇਣ ਲਈ ਜਨਤਾ ਦਾ ਧੰਨਵਾਦ ਵੀ ਕੀਤਾ।