
ਉਸ ਨੇ ਪ੍ਰੇਮੀ ਨੂੰ ਮਿਲਣ ਲਈ ਘਰ ਬੁਲਾਇਆ ਪਰ ਅਚਾਨਕ ਮਾਂ ਦੀ ਨੀਂਦ ਖੁਲ੍ਹ ਗਈ
ਅਹਿਮਦਾਬਾਦ: ਗੁਜਰਾਤ ਦੇ ਜੂਨਾਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕਲਯੁਗੀ ਧੀ ਨੇ ਅਪਣੀ ਹੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਦਸਿਆ ਜਾ ਰਿਹਾ ਹੈ ਕਿ ਧੀ ਨੇ ਮਾਂ ਦੇ ਸਿਰ ’ਤੇ ਲੋਹੇ ਦੀ ਰਾਡ ਨਾਲ 17 ਤੋਂ ਜ਼ਿਆਦਾ ਵਾਰ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਚੀਨ ਨੇ ਸਫ਼ਲਤਾਪੂਰਵਕ ਲਾਂਚ ਕੀਤਾ ਮਨੁੱਖ ਵਾਲਾ ਪੁਲਾੜ ਯਾਨ ਸ਼ੇਨਜ਼ੂ-16
ਇਹ ਘਟਨਾ ਜੂਨਾਗੜ੍ਹ ਦੇ ਇਵਨਗਰ ਵਿਚ ਵਾਪਰੀ। ਜਾਂਚ ਵਿਚ ਪੁਲਿਸ ਨੂੰ ਪਤਾ ਚਲਿਆ ਕਿ ਧੀ ਨੇ ਅਪਣੀ ਮਾਂ ਨੂੰ ਨੀਂਦ ਦੀ ਦਵਾਈ ਦੇ ਕੇ ਸਵਾ ਦਿਤਾ ਸੀ। ਇਸ ਤੋਂ ਬਾਅਦ ਉਸ ਨੇ ਪ੍ਰੇਮੀ ਨੂੰ ਮਿਲਣ ਲਈ ਘਰ ਬੁਲਾਇਆ ਪਰ ਅਚਾਨਕ ਮਾਂ ਦੀ ਨੀਂਦ ਖੁਲ੍ਹ ਗਈ ਅਤੇ ਮਾਂ ਨੇ ਅਪਣੀ ਧੀ ਨੂੰ ਲੜਕੇ ਨਾਲ ਦੇਖ ਲਿਆ।
ਪੁਲਿਸ ਨੇ ਦਸਿਆ ਕਿ ਮਾਮਲਾ 28 ਮਈ ਦੀ ਰਾਤ ਦਾ ਹੈ। ਉਸ ਦਿਨ ਪ੍ਰਵਾਰ ਦੇ ਹੋਰ ਮੈਂਬਰ ਘਰੋਂ ਬਾਹਰ ਗਏ ਹੋਏ ਸਨ ਅਤੇ ਲੜਕੀ ਨੇ ਸੀਸੀਟੀਵੀ ਕੈਮਰੇ ਪਹਿਲਾਂ ਹੀ ਬੰਦ ਕਰ ਦਿਤੇ ਸਨ।
ਇਹ ਵੀ ਪੜ੍ਹੋ: ਚੁਬੱਚੇ ’ਚ ਡੁੱਬਣ ਕਾਰਨ ਸਵਾ ਦੋ ਸਾਲਾ ਮਾਸੂਮ ਦੀ ਮੌਤ
ਜਾਂਚ 'ਚ ਪਤਾ ਲੱਗਿਆ ਕਿ ਔਰਤ ਤੋਂ ਇਲਾਵਾ ਘਰ 'ਚ ਸਿਰਫ਼ ਬੱਚੇ ਹੀ ਸਨ। ਇਸ ਤੋਂ ਇਲਾਵਾ ਰਾਤ ਸਮੇਂ ਸੀਸੀਟੀਵੀ ਵੀ ਕੁੱਝ ਸਮੇਂ ਲਈ ਬੰਦ ਕਰ ਦਿਤਾ ਗਿਆ। ਕਿਸੇ ਦੇ ਘਰ ਜ਼ਬਰਦਸਤੀ ਆ ਕੇ ਕਤਲ ਕਰਨ ਦਾ ਕੋਈ ਕਾਰਨ ਨਹੀਂ ਮਿਲਿਆ। ਅਜਿਹੇ 'ਚ ਜਦ ਘਰ 'ਚ ਵੱਡੀ ਬੇਟੀ ਮੀਨਾਕਸ਼ੀ ਤੋਂ ਕਈ ਸਵਾਲ ਪੁਛੇ ਗਏ ਤਾਂ ਉਸ ਨੇ ਖੁਦ ਹੀ ਕਤਲ ਦੀ ਗੱਲ ਕਬੂਲ ਲਈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਖੱਡ 'ਚ ਡਿੱਗੀ: ਇੱਕੋ ਪਰਿਵਾਰ ਦੇ 10 ਲੋਕਾਂ ਦੀ ਮੌਤ, 12 ਜ਼ਖਮੀ
ਮੀਨਾਕਸ਼ੀ ਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਮਾਰ ਦਿਤਾ ਹੈ। ਮਾਂ ਨੂੰ ਮਾਰਨ ਤੋਂ ਬਾਅਦ ਉਹ ਅਪਣੇ ਕਮਰੇ ਵਿਚ ਸੌਣ ਚਲੀ ਗਈ ਤਾਂਕਿ ਕਿਸੇ ਨੂੰ ਉਸ ਉਤੇ ਸ਼ੱਕ ਨਾ ਹੋਵੇ। ਦਸਿਆ ਜਾ ਰਿਹਾ ਹੈ ਕਿ ਮੀਨਾਕਸ਼ੀ ਨੇ ਹਾਲ ਹੀ ਵਿਚ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ। ਉਹ ਅਪਣੇ ਪ੍ਰਵਾਰ ਦੀ ਮਜ਼ਦੂਰੀ ਵਿਚ ਵੀ ਮਦਦ ਕਰਦੀ ਸੀ।