
ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ 5 ਜਵਾਨਾਂ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਲੋਅਰ ਸਿਆਂਗ ਜ਼ਿਲ੍ਹੇ ਵਿਚ ਬਸਰ-ਅਕਾਜਨ ...
ਨਵੀਂ ਦਿੱਲੀ : ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ 5 ਜਵਾਨਾਂ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਲੋਅਰ ਸਿਆਂਗ ਜ਼ਿਲ੍ਹੇ ਵਿਚ ਬਸਰ-ਅਕਾਜਨ ਮਾਰਗ 'ਤੇ ਬਾਰਿਸ਼ ਦੇ ਕਾਰਨ ਜ਼ਮੀਨ ਖਿਸਕਣ ਨਾਲ ਪਹਾੜ ਤੋਂ ਇਕ ਵੱਡਾ ਪੱਥਰ ਟੁੱਟ ਕੇ ਉਨ੍ਹਾਂ ਦੇ ਵਾਹਨ 'ਤੇ ਡਿੱਗ ਪਿਆ। ਪੁਲਿਸ ਸੂਤਰਾਂ ਨੇ ਦਸਿਆ ਕਿ ਘਟਨਾ ਵੀਰਵਾਰ ਦੇਰ ਰਾਤ ਲਗਭਗ ਢਾਈ ਵਜੇ ਲੋਅਰ ਸਿਆਂਗ ਦੇ ਜ਼ਿਲ੍ਹਾ ਮੁੱਖ ਦਫ਼ਤਰ ਲਿਕਾਬਲੀ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਉਸ ਸਮੇਂ ਵਾਪਰੀ ਜਦੋਂ ਭਾਰਤ ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਦੇ ਜਵਾਨ ਪੱਛਮੀ ਸਿਆਂਗ ਜ਼ਿਲ੍ਹੇ ਦੇ ਬਸਰ ਤੋਂ ਹੇਠਲੇ ਸਿਆਂਗ ਜਾ ਰਹੇ ਸਨ।
itbp vehicle accident in arunachal pradeshਲੋਅਰ ਸਿਆਂਗ ਦੇ ਪੁਲਿਸ ਮੁਖੀ ਸਿੰਗਜਤਲਾ ਸਿੰਗਫੋ ਨੇ ਕਿਹਾ ਕਿ ਪਹਾੜ ਤੋਂ ਰੁੜ੍ਹਦਾ ਹੋਇਆ ਇਕ ਵਿਸ਼ਾਲ ਪੱਥਰ ਆਈਟੀਬੀਪੀ ਦੇ 20 ਜਵਾਨਾਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ 'ਤੇ ਡਿੱਗ ਗਿਆ। ਸੁਰੱਖਿਆ ਬਲ ਦੇ ਚਾਰ ਜਵਾਨਾਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਆਈਟੀਬੀਪੀ ਅਤੇ ਰਾਜ ਪੁਲਿਸ ਦੀ ਸਾਂਝੀ ਰਾਹਤ ਅਤੇ ਬਚਾਅ ਟੀਮ ਹੁਣ ਤਕ ਤਿੰਨ ਲਾਸ਼ਾਂ ਬਰਾਮਦ ਕਰ ਚੁੱਕੀ ਹੈ। ਸਥਾਨਕ ਲੋਕ ਟੀਮ ਦੀ ਮਦਦ ਕਰ ਰਹੇ ਹਨ। ਸੂਬੇ ਵਿਚ ਪੰਜ ਦਿਨ ਦੇ ਅੰਦਰ ਬਾਰਿਸ਼ ਨਾਲ ਸਬੰਧਤ ਇਹ ਦੂਜੀ ਘਟਨਾ ਹੈ।
itbp vehicle accident in arunachal pradeshਇਸ ਮਾਨਸੂਨ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਨੌਂ ਤਕ ਪਹੁੰਚ ਗਈ ਹੈ। ਪੁਲਿਸ ਮੁਖੀ ਨੇ ਦਸਿਆ ਕਿ ਵਾਹਨ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਸੀ ਕਿਉਂਕਿ ਸੜਕ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਉਹ ਵਿਸ਼ਾਲ ਪੱਥਰ ਦੀ ਲਪੇਟ ਵਿਚ ਆ ਗਿਆ। ਉਨ੍ਹਾਂ ਦਸਿਆ ਕਿ ਆਈਟੀਬੀਆਈ ਦੇ ਅੱਠ ਜਵਾਨ ਇਸ ਘਟਨਾ ਵਿਚ ਜ਼ਖ਼ਮੀ ਵੀ ਹੋ ਗਏ ਹਨ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ।
itbp vehicle accident in arunachal pradeshਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਜਵਾਨਾਂ ਨੂੰ ਲਿਕਾਬਲੀ ਸਥਿਤ ਫ਼ੌਜ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਮਾਮੂਲੀ ਰੂਪ ਨਾਲ ਜ਼ਖ਼ਮੀ ਜਵਾਨ ਸਥਾਨਕ ਸਿਹਤ ਕੇਂਦਰ ਵਿਚ ਭਰਤੀ ਕਰਵਾਏ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਗਸ਼ਤ ਕਰ ਰਹੀਆਂ ਸਾਰੀਆਂ ਟੀਮਾਂ ਨੂੰ ਅਲਰਟ ਕੀਤਾ ਗਿਆ ਹੈ ਕਿਉਂਕਿ ਮੌਸਮ ਖ਼ਰਾਬ ਹੋਣ ਕਾਰਨ ਕਿਤੇ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ। ਬਾਰਿਸ਼ ਦੇ ਮੌਸਮ ਵਿਚ ਅਕਸਰ ਇੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ।