ਜਿਸ ਘਰ 'ਚ ਪਖ਼ਾਨਾ ਨਹੀਂ, ਉਥੇ ਬੇਟੀਆਂ ਦਾ ਵਿਆਹ ਨਹੀਂ, ਹਰਿਆਣਾ ਦੀ ਪੰਚਾਇਤ ਦਾ ਫ਼ੈਸਲਾ
Published : Jun 30, 2018, 10:29 am IST
Updated : Jun 30, 2018, 10:29 am IST
SHARE ARTICLE
haryana village panchayat
haryana village panchayat

ਪਿਛਲੇ ਦਿਨੀਂ ਆਈ ਅਕਸ਼ੈ ਕੁਮਾਰ ਦੀ ਫ਼ਿਲਮ 'ਟਾਇਲਟ' ਇਕ ਪ੍ਰੇਮ ਕਥਾ' ਤੋਂ ਪ੍ਰੇਰਿਤ ਹੋ ਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਇਕ ਪਿੰਡ ਦੀ ਪੰਚਾਇਤ ਨੇ ਇਕ ਮਤਾ ...

ਚੰਡੀਗੜ੍ਹ : ਪਿਛਲੇ ਦਿਨੀਂ ਆਈ ਅਕਸ਼ੈ ਕੁਮਾਰ ਦੀ ਫ਼ਿਲਮ 'ਟਾਇਲਟ' ਇਕ ਪ੍ਰੇਮ ਕਥਾ' ਤੋਂ ਪ੍ਰੇਰਿਤ ਹੋ ਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਇਕ ਪਿੰਡ ਦੀ ਪੰਚਾਇਤ ਨੇ ਇਕ ਮਤਾ ਪਾਸ ਕੀਤਾ ਹੈ ਕਿ ਉਹ ਅਪਣੀਆਂ ਬੇਟੀਆਂ ਦਾ ਵਿਆਹ ਅਜਿਹੇ ਪਰਵਾਰਾਂ ਵਿਚ ਨਹੀਂ ਕਰਨਗੇ, ਜਿਨ੍ਹਾਂ ਦੇ ਘਰਾਂ ਵਿਚ ਟਾਇਲਟ ਨਹੀਂ ਹਨ। ਸਰਪੰਚ ਧਰਮਪਾਲ ਮੁੰਡਲੀਆ ਨੇ ਦਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਗੋਡੀਕਾਨ ਪਿੰਡ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ। ਜਿਸ ਨੂੰ ਸਾਰੇ ਪਿੰਡ ਵਾਸੀਆਂ ਨੇ ਮੰਨਣ ਲਈ ਹਾਮੀ ਭਰੀ ਹੈ। 

toilet toiletਉਨ੍ਹਾਂ ਦਸਿਆ ਕਿ ਪੰਚਾਇਤ ਨੇ 8 ਜੂਨ ਨੂੰ ਇਹ ਮਤਾ ਪਾਸ ਕੀਤਾ ਸੀ। ਹਰਿਆਣਾ ਸਰਕਾਰ ਨੇ ਰਾਜ ਦੇ ਪਿੰਡਾਂ ਦੇ ਸਰਪੰਚਾਂ ਨੂੰ 'ਸਵੱਛ ਭਾਰਤ' ਵੱਲ ਕੰਮ ਕਰਨ ਲਈ ਪ੍ਰੇਰਿਤ ਕਰਨ ਅਤੇ ਸਵੱਛਤਾ ਸਬੰਧੀ ਉਨ੍ਹਾਂ ਨੂੰ ਜਾਗਰੂਕ ਕਰਨ ਲਈ 'ਟਾਇਲਟ : ਇਕ ਪ੍ਰੇਮ ਕਥਾ' ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਦਾ ਪ੍ਰਬੰਧ ਕੀਤਾ ਸੀ। ਮਤੇ ਵਿਚ ਕਿਹਾ ਗਿਆ ਹੈ ਕਿ ਪਿੰਡ ਦੇ ਰਹਿਣ ਵਾਲੇ ਲੋਕ ਅਪਣੀਆਂ ਬੇਟੀਆਂ ਅਤੇ ਭੈਣਾਂ ਦਾ ਵਿਆਹ ਸਿਰਫ਼ ਉਨ੍ਹਾਂ ਪਰਵਾਰਾਂ ਵਿਚ ਕਰਨਗੇ, ਜਿਨ੍ਹਾਂ ਦੇ ਘਰਾਂ ਵਿਚ ਟਾਇਲਟ ਬਣੇ ਹੋਣਗੇ। 

haryana womensharyana womensਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਚਾਇਤ ਨੂੰ ਉਸ ਦੇ ਫ਼ੈਸਲੇ ਲਈ ਵਧਾਈ ਦਿਤੀ ਹੈ। ਮੁੱਖ ਮੰਤਰੀ ਨੇ ਇਕ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵੱਛ ਭਾਰਤ ਅਭਿਆਨ ਖੁੱਲ੍ਹੇ ਵਿਚ ਪਖ਼ਾਨਾ ਮੁਕਤ ਭਾਰਤ ਅਤੇ ਹਰ ਘਰ ਵਿਚ ਪਖ਼ਾਨੇ ਦੀ ਕਲਪਨਾ ਕਰਦਾ ਹੈ। ਗੋਡੀਕਾਨ ਪਿੰਡ ਦਾ ਫ਼ੈਸਲਾ ਸੱਚ ਵਿਚ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕ ਿਹੋਰ ਪੰਚਾਇਤਾਂ ਨੂੰ ਵੀ ਇਸ ਪ੍ਰਸਤਾਵ ਦਾ ਪਾਲਣ ਕਰਨਾ ਚਾਹੀਦਾ ਹੈ। 

haryana womensharyana womensਦਸ ਦਈਏ ਕਿ ਪਿਛਲੇ ਦਿਨੀਂ ਹੀ ਉਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਤੋਂ ਖ਼ਬਰ ਆਈ ਸੀ ਕਿ 'ਟਾਇਲਟ : ਇਕ ਪ੍ਰੇਮ ਕਥਾ' ਫਿਲਮ ਤੋਂ ਪ੍ਰੇਰਿਤ ਹੋ ਕੇ ਇਕ ਮਹਿਲਾ ਅਪਣੇ ਸਹੁਰੇ ਘਰ ਨੂੰ ਛੱਡ ਕੇ ਇਸ ਲਈ ਪੇਕੇ ਚਲੀ ਗਈ ਕਿਉਂਕਿ ਉਥੇ ਟਾਇਲਟ ਨਹੀਂ ਸੀ। ਔਰਤ ਦੇ ਵਾਰ ਵਾਰ ਕਹਿਣ ਦੇ ਬਾਅਦ ਵੀ ਸਹੁਰੇ ਘਰ ਵਿਚ ਪਖ਼ਾਨਾ ਨਹੀਂ ਬਣਾਇਆ ਜਾ ਰਿਹਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਪੇਕੇ ਜਾਣ ਦਾ ਫ਼ੈਸਲਾ ਕਰ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement