
ਹਰਿਆਣਾ ਪੁਲਿਸ ਦੀ ਇਕ ਵਿਸ਼ੇਸ਼ ਟਾਸਕ ਫ਼ੋਰਸ ਨੇ ਬੁੱਧਵਾਰ ਨੂੰ ਅੰਤਰਰਾਜੀ ਗੈਂਗਸਟਰ ਸੰਪਤ ਨਹਿਰਾ ਨੂੰ ਗਿਫ਼ਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ
ਚੰਡੀਗੜ੍ਹ (ਏਜੰਸੀ): ਹਰਿਆਣਾ ਪੁਲਿਸ ਦੀ ਇਕ ਵਿਸ਼ੇਸ਼ ਟਾਸਕ ਫ਼ੋਰਸ ਨੇ ਬੁੱਧਵਾਰ ਨੂੰ ਅੰਤਰਰਾਜੀ ਗੈਂਗਸਟਰ ਸੰਪਤ ਨਹਿਰਾ ਨੂੰ ਗਿਫ਼ਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜੋ ਕਿ ਲੁਟਖੋਹ, ਜ਼ਬਰਦਸਤੀ ਕਾਰਾਂ ਖੋਹਣ, ਫ਼ਿਰੌਤੀ ਅਤੇ ਡਕੈਤੀ ਆਦਿ ਦੇ ਦਰਜਨ ਤੋਂ ਵੱਧ ਮਾਮਲਿਆਂ ਵਿਚ ਸ਼ਾਮਲ ਹੈ।
Haryana Police28 ਸਾਲਾ ਨਹਿਰਾ ਕੌਮੀ ਪੱਧਰ ਦਾ ਖਿਡਾਰੀ ਹੈ ਤੇ ਹੁਣ ਉਹ ਸੱਭ ਤੋਂ ਜ਼ਿਆਦਾ ਲੋੜੀਂਦੇ ਗੈਂਗਸਟਰਾਂ ਵਿਚੋਂ ਇਕ ਹੈ ਅਤੇ ਲਾਰੈਂਸ ਬਿਸ਼ਨੋਨੀ ਗੈਂਗ ਦੀ ਪ੍ਰਮੁੱਖ ਗੁਰਗਾ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਬੀ.ਐਸ. ਸੰਧੂ ਨੇ ਨਹਿਰਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ ਤੇ ਇਸ ਸਬੰਧੀ ਐਸਟੀਐਫ ਦੇ ਡੀ.ਆਈ.ਜੀ ਸਤੀਸ਼ ਬਾਲਨ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸੰਪਤ ਦੀ ਹੈਦਰਾਬਾਦ 'ਚ ਹੋਣ ਦੀ ਖ਼ਬਰ ਮਿਲ ਰਹੀ ਸੀ ਤੇ ਹਰਿਆਣਾ ਪੁਲਿਸ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਉਸ ਦੀ ਹੈਦਰਾਬਾਦ ਵਿਚ ਤਲਾਸ਼ ਕਰ ਰਹੀ ਸੀ।
Lawrence Bishnoiਅੱਜ ਉਸ ਟੀਮ ਨੂੰ ਸਫ਼ਲਤਾ ਮਿਲੀ ਤੇ ਟੀਮ ਨੇ ਸੰਪਤ ਗਿਫ਼ਤਾਰ ਕਰ ਕੇ ਹਰਿਆਣਾ ਲਿਆਂਦਾ ਗਿਆ ਹੈ। ਉਨ੍ਹਾਂ ਦਸਿਆ ਕਿ ਸੰਪਤ ਚੰਡੀਗੜ੍ਹ ਪੁਲਿਸ ਦੇ ਸੇਵਾ ਮੁਕਤ ਸਹਾਇਕ ਇੰਸਪੈਕਟਰ (ਏਐਸਆਈ) ਰਾਮ ਚੰਦਰ ਦਾ ਪੁੱਤਰ ਹੈ ਅਤੇ ਸੈਕਟਰ 10 ਦੇ ਡੀ.ਏ.ਵੀ. ਕਾਲਜ ਵਿਚ ਪੜ੍ਹਿਆ ਹੈ। ਉਨ੍ਹਾਂ ਦਸਿਆ ਕਿ ਉਸ ਨੂੰ ਫੜ੍ਹਨ ਵਾਸਤੇ ਹਰਿਆਣਾ ਪੁਲਿਸ ਨੇ ਉਸ ਦੇ ਨਜ਼ਦੀਕੀ ਨੂੰ ਰਾਜਸਥਾਨ ਦੇ ਰਾਜਗੜ੍ਹ 'ਚੋਂ ਫੜ੍ਹਿਆ ਤੇ ਫਿਰ ਸੰਪਤ ਬਾਰੇ ਪਤਾ ਲਗਿਆ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਉੁਸ ਨੇ ਫ਼ੇਸਬੁੱਕ ਪੋਸਟ ਵਿਚ ਮੋਹਾਲੀ ਵਿਚ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਤੇ ਇਸ ਮਾਮਲੇ ਵਿਚ ਇਕ ਹੋਰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਫ਼ਰਾਰ ਹੈ। ਇਸ ਤੋਂ ਇਲਾਵਾ ਜੂਨ 2017 ਨੂੰ ਸੰਪਤ ਨੇ ਡਿਊਟੀ 'ਤੇ ਤੈਨਾਤ ਪੁਲਿਸ ਅਫਸਰ ਦੀਆਂ ਅੱਖਾਂ ਵਿਚ ਮਿਰਚ ਪਾਊਡਰ ਪਾ ਕੇ ਪੰਚਕੂਲਾ ਸਿਵਲ ਹਸਪਤਾਲ ਤੋਂ ਅਪਣੇ ਮੁੱਖ ਸਹਿਯੋਗੀ ਅਤੇ ਕੈਦੀ ਦੀਪਕ ਕੁਮਾਰ ਨੂੰ ਛੁਡਵਾਇਆ ਸੀ।
Gurpreet Dhahanਪੁਲਿਸ ਅਧਿਕਾਰੀ ਅਨੁਸਾਰ ਉਕਤ ਘਟਨਾ ਤੋਂ ਕਰੀਬ ਇਕ ਮਹੀਨੇ ਬਾਅਦ ਦੋਹਾਂ ਨੇ ਕੋਟਕਪੂਰਾ 'ਚ 25 ਸਾਲਾ ਗੈਂਗਸਟਰ ਲਵੀ ਦਿਓਰਾ ਦਾ ਕਤਲ ਕੀਤਾ। ਇਸ ਤੋਂ ਇਲਾਵਾ ਸੰਪਤ ਦੀ ਲੋੜ ਮੋਹਾਲੀ ਪੁਲਿਸ ਨੂੰ ਵੀ ਹੈ। ਮੋਹਾਲੀ ਪੁਲਿਸ ਅਨੁਸਾਰ ਸੰਪਤ ਨੇ ਬਨੂੜ ਦੇ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਵਾਲੀਆ ਦਾ ਕਤਲ ਕੀਤਾ ਸੀ।
Vicky Gounderਨਹਿਰਾ ਨੂੰ ਪਹਿਲੀ ਵਾਰ 21 ਜਨਵਰੀ 2016 ਨੂੰ ਇਕ ਕਾਰਖ਼ਾਨੇ ਦੇ ਮਾਮਲੇ 'ਚ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਉਹ ਲਾਰੇਂਸ ਬਿਸ਼ਨੋਈ ਦੇ ਸੰਪਰਕ ਵਿਚ ਆ ਗਿਆ ਤੇ ਗੈਂਗਸਟਰ ਬਣ ਗਿਆ।