
ਲਗਭਗ ਤਿੰਨ ਲੱਖ ਦੀ ਦੱਸੀ ਜਾ ਰਹੀ ਹੈ ਇਹ ਅਨੋਖੀ ਜੜੀ ਬੂਟੀ
ਭਦਰਵਾਹ: ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਤੋਂ ਤਸਕਰੀ ਕਰ ਕੇ ਲਿਆਂਦੀ ਜਾ ਰਹੀ ਤਿੰਨ ਲੱਖ ਰੁਪਏ ਮੁੱਲ ਦੀ ਅਨੋਖੀ ਔਸ਼ਧੀ ਜੜੀ ਬੂਟੀ ਜ਼ਬਤ ਕੀਤੀ ਗਈ ਹੈ। ਇਕ ਜੰਗਲ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਜੰਗਲ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਿਮਾਚਲ ਪ੍ਰਦੇਸ਼ ਤੋਂ ਡੋਡਾ ਨੂੰ ਜੋੜਨ ਵਾਲੇ ਅੰਤਰੀ ਰਾਜ ਭਦਰਵਾਹ ਚੰਬਾ ਮਾਰਗ 'ਤੇ ਸ਼ਨੀਵਾਰ ਦੀ ਰਾਤ ਇਕ ਅਭਿਐਨ ਦੌਰਾਨ 500 ਕਿਲੋਗ੍ਰਾਮ ਬਰਗਨਿਆ ਸਿਲਿਆਟਾ ਜਿਸ ਨੂੰ ਸਥਾਨਕ ਰੂਪ ਤੋਂ ਜ਼ਖਮ-ਏ-ਹਯਾਤ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ ਜ਼ਬਤ ਕੀਤੀ ਗਈ ਹੈ।
Forest
ਉਹਨਾਂ ਨੇ ਦਸਿਆ ਕਿ ਕਥਿਤ ਤੌਰ 'ਤੇ ਤਸਕਰ ਭੱਜਣ ਵਿਚ ਸਫ਼ਲ ਹੋ ਗਏ ਹਨ। ਭਦਰਵਾਹ ਵਿਚ ਜੰਗਲ ਅਧਿਕਾਰੀ ਚੰਦਰ ਸ਼ੇਖਰ ਨੇ ਦਸਿਆ ਕਿ ਜ਼ਬਤ ਕੀਤੀ ਗਈ ਔਸ਼ਧੀ ਦੀ ਕੀਮਤ ਬਜ਼ਾਰ ਵਿਚ ਸਾਢੇ ਤਿੰਨ ਰੁਪਏ ਹੈ। ਇਹ ਜੜੀ ਬੂਟੀ ਹਿਮਾਚਲ ਪ੍ਰਦੇਸ਼ ਦੇ ਚੰਬਾ ਸ਼ਹਿਰ ਤੋਂ ਖੱਚਰਾਂ ਤੇ ਲਜਾਈ ਜਾ ਰਹੀ ਸੀ। ਉਹਨਾਂ ਨੇ ਦਸਿਆ ਕਿ ਤਸਕਰ ਥਾਨਹਲਾ ਪਿੰਡ ਤੋਂ ਹਨ ਅਤੇ ਇਹਨਾਂ ਵਿਰੁਧ ਜੰਮੂ-ਕਸ਼ਮੀਰ ਜੰਗਲ ਕਾਨੂੰਨ 1987 ਦੀ ਧਾਰਾ ਛੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਅਧਿਕਾਰੀ ਨੇ ਦਸਿਆ ਕਿ ਇਹ ਅਨੋਖੀ ਜੜੀ ਬੂਟੀ ਹਿਮਚਾਲੀ ਖੇਤਰ ਵਿਚ 2500 ਤੋਂ 3800 ਮੀਟਰ ਦੀ ਉਚਾਈ 'ਤੇ ਪਾਈ ਜਾਂਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਦੀ ਜੜੀ ਦਾ ਉਪਯੋਗ ਗੁਰਦਿਆਂ ਦੀਆਂ ਪੱਥਰੀਆਂ, ਖਰਾਬ ਗੁਰਦੇ, ਚੱਕਰ ਅਤੇ ਸਿਰਦਰਦ ਦੇ ਇਲਾਜ਼ ਲਈ ਕੀਤਾ ਜਾਂਦਾ ਹੈ।