
ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ
ਖੰਨਾ: ਜ਼ਿਲ੍ਹਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਾਕੇ ਦੌਰਾਨ 22 ਕਿੱਲੋ 300 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਸੋਨੇ ਦੀ ਕੀਮਤ 7 ਕਰੋੜ ਦੇ ਲਗਭੱਗ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਸੋਨਾ ਜਾਂਚ ਲਈ ਸੇਲਜ਼ ਟੈਕਸ ਵਿਭਾਗ ਦੇ ਮੋਬਾਈਲ ਵਿੰਗ ਨੂੰ ਸੌਂਪ ਦਿਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਡੀ.ਐਸ.ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਨਾਕਾ ਲਗਾਇਆ ਗਿਆ ਸੀ।
22 Kg gold recovered by Khanna Police
ਨਾਕੇ ਦੌਰਾਨ ਇਕ ਬੈਗ ਵਿਚੋਂ ਲਗਪਗ 22 ਕਿੱਲੋ ਸੋਨਾ ਫੜਿਆ ਗਿਆ ਸੀ, ਜਿਸ ਨੂੰ ਸੇਲਜ਼ ਟੈਕਸ ਵਿਭਾਗ ਨੂੰ ਜਾਂਚ ਲਈ ਸੌੰਪ ਦਿਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸੋਨਾ ਲੁਧਿਆਣਾ ਦੀ ਕਿਸੇ ਫਰਮ ਦਾ ਹੈ ਜੋ ਦੇਹਰਾਦੂਨ ਤੋਂ ਲਿਆਂਦਾ ਜਾ ਰਿਹਾ ਸੀ।