ਫ਼ਰਜ਼ੀ ਟੀਕਾਕਰਨ ਦੇ ਮਾਮਲਿਆਂ ਵਿਚ ‘ਵੱਡੀ ਮੱਛੀ’ ਨਾ ਛੱਡੋ : ਬੰਬਈ ਹਾਈ ਕੋਰਟ
Published : Jun 30, 2021, 9:11 am IST
Updated : Jun 30, 2021, 9:11 am IST
SHARE ARTICLE
Bombay High Court
Bombay High Court

ਅਦਾਲਤ ਨੇ ਕੋਰੋਨਾ ਵਿਰੁਧ ਟੀਕਾਕਰਨ ਮੁਹਿੰਮ ਦੀ ਨਾਗਰਿਕਾਂ ਤਕ ਪਹੁੰਚ ਵਧਾਉਣ ’ਤੇ ਕਈ ਜਨਹਿਤ ਪਟੀਸ਼ਨਾਂ (ਪੀ.ਆਈ.ਐਲ.) ’ਤੇ ਸੁਣਵਾਈ ਕਰ ਰਹੀ ਸੀ। 

ਮੁੰਬਈ : ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸ਼ਹਿਰ ਵਿਚ ਫ਼ਰਜ਼ੀ ਕੋਰੋਨਾ ਟੀਕਾਕਰਨ ਕੈਂਪਾਂ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਨੂੰ ਅਜਿਹੇ ਮਾਮਲਿਆਂ ’ਚ ਸ਼ਾਮਲ ‘ਵੱਡੀ ਮੱਛੀ’ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਨਹੀਂ ਛਡਣਾ ਚਾਹੀਦਾ। ਚੀਫ਼ ਜਸਟਿਸ ਦੀਪਾਂਕਰ ਦੱਤਾ ਅਤੇ ਜੱਜ ਜੀ. ਐੱਸ. ਕੁਲਕਰਨੀ ਦੀ ਬੈਂਚ ਨੇ ਬ੍ਰਹਿਨਮੁੰਬਈ ਮਹਾਂਨਗਰ ਪਾਲਿਕਾ (ਬੀ.ਐਮ.ਸੀ.) ਨੂੰ ਵੀ ਨਿਰਦੇਸ਼ ਦਿਤਾ ਕਿ ਉਹ ਅਦਾਲਤ ਨੂੰ ਉਨ੍ਹਾਂ ਕਦਮਾਂ ਬਾਰੇ ਸੂਚਤ ਕਰੇ, ਜੋ ਨਗਰ ਬਾਡੀ ਨੇ ਐਂਟੀਬਾਡੀ ਲਈ ਅਜਿਹੇ ਕੈਂਪਾਂ ਵਲੋਂ ਠੱਗੇ ਗਏ ਲੋਕਾਂ ਅਤੇ ਨਕਲੀ ਟੀਕੇ ਕਾਰਨ ਉਨ੍ਹਾਂ ਦੀ ਸਿਹਤ ’ਤੇ ਕਿਸੇ ਵੀ ਵਿਰੋਧੀ ਪ੍ਰਭਾਵ ਦੀ ਜਾਂਚ ਲਈ ਕੀਤੇ ਹਨ।

Corona vaccineCorona vaccine

ਅਦਾਲਤ ਨੇ ਕੋਰੋਨਾ ਵਿਰੁਧ ਟੀਕਾਕਰਨ ਮੁਹਿੰਮ ਦੀ ਨਾਗਰਿਕਾਂ ਤਕ ਪਹੁੰਚ ਵਧਾਉਣ ’ਤੇ ਕਈ ਜਨਹਿਤ ਪਟੀਸ਼ਨਾਂ (ਪੀ.ਆਈ.ਐਲ.) ’ਤੇ ਸੁਣਵਾਈ ਕਰ ਰਹੀ ਸੀ। ਸੂਬੇ ਦੇ ਵਕੀਲ, ਐਡਵੋਕੇਟ ਦੀਪਕ ਠਾਕਰੇ ਨੇ ਹਾਈ ਕੋਰਟ ਨੂੰ ਦਸਿਆ ਕਿ ਇਸ ਮਾਮਲੇ ਵਿਚ 7 ਪਰਚੇ ਦਰਜ ਕੀਤੇ ਗਏ ਹਨ ਅਤੇ 13 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ।

Corona Vaccine Corona Vaccine

ਇਹ ਵੀ ਪੜ੍ਹੋ - ਸੁਪਰੀਮ ਕੋਰਟ ਦਾ ਹੁਕਮ : 31 ਜੁਲਾਈ ਤਕ ਲਾਗੂ ਹੋਵੇ 'ਇਕ ਦੇਸ਼, ਇਕ ਰਾਸ਼ਨ ਕਾਰਡ' ਯੋਜਨਾ

ਬੀ.ਐਮ.ਸੀ. ਦੇ ਵਕੀਲ, ਸੀਨੀਅਰ ਐਡਵੋਕੇਟ ਅਨਿਲ ਸਖਾਰੇ ਨੇ ਅਦਾਲਤ ਨੂੰ ਦਸਿਆ ਕਿ ਰਿਹਾਇਸ਼ ਕਮੇਟੀਆਂ ਅਤੇ ਦਫ਼ਤਰਾਂ ਲਈ ਨਿਜੀ ਕੋਰੋਨਾ ਟੀਕਾਕਰਨ ਕੈਂਪਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸ.ਓ.ਪੀ.) ਨੂੰ ਬੁਧਵਾਰ ਤਕ ਅੰਤਮ ਰੂਪ ਦਿਤਾ ਜਾਵੇਗਾ। ਇਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਐਡਵੋਕੇਟ ਠਾਕਰੇ ਨੂੰ ਮਾਮਲੇ ’ਚ ਜਾਂਚ ਅਧਿਕਾਰੀਆਂ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਘਪਲੇ ’ਚ ਸ਼ਾਮਲ ਮਿਲੇ ਕਿਸੇ ਵੀ ਵਿਅਕਤੀ ਨੂੰ ਨਾ ਬਖਸ਼ਣ।

ਅਦਾਲਤ ਨੇ ਕਿਹਾ,‘‘ਹੋ ਸਕਦਾ ਹੈ ਕਿ ਵੱਡੀ ਮੱਛੀ ਦੀ ਪਛਾਣ ਕੀਤੀ ਜਾਣੀ ਬਾਕੀ ਹੋਵੇ। ਉਨ੍ਹਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਪੁਲਿਸ ਨੂੰ ਕਿਹਾ ਜਾਵੇ ਕਿ ਜਾਂਚ ਸਹੀ ਹੋਣੀ ਚਾਹੀਦੀ ਅਤੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਬਚਣ ਨਹੀਂ ਦੇਣਾ ਚਾਹੀਦਾ।’’ 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement