
ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿਚ 40 ਸਾਲਾਂ ਦੇ ਆਦਿਵਾਸੀ ਵਿਅਕਤੀ ਦੀ ਪਤਨੀ ਨੇ ਦਾਅਵਾ ਕੀਤਾ ਕਿ ਭੁੱਖ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਔਰਤ ਅਨੁਸਾਰ....
ਰਾਮਗੜ੍ਹ : ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿਚ 40 ਸਾਲਾਂ ਦੇ ਆਦਿਵਾਸੀ ਵਿਅਕਤੀ ਦੀ ਪਤਨੀ ਨੇ ਦਾਅਵਾ ਕੀਤਾ ਕਿ ਭੁੱਖ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਔਰਤ ਅਨੁਸਾਰ ਉਸ ਦੇ ਕੋਲ ਰਾਸ਼ਨ ਕਾਰਡ ਨਹੀਂ ਸੀ। ਆਦਿਮ ਬਿਰਹੋਰ ਆਦਿਵਾਸੀ ਕਬੀਲੇ ਨਾਲ ਸਬੰਧ ਰੱਖਣ ਵਾਲੇ ਰਾਜੇਂਦਰ ਬਿਰਹੋਰ ਦੀ ਮਾਂਡੂ ਖੇਤਰ ਦੇ ਨਵਾਡੀਹ ਪਿੰਡ ਵਿਚ ਮੌਤ ਹੋ ਗਈ।
Jharkhand Rashanਨਵਾਡੀਹ ਪਿੰਡ ਇੱਥੋਂ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਫਿਲਹਾਲ ਜ਼ਿਲ੍ਹਾ ਅਧਿਕਾਰੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਬਿਰਹੋਰ ਦੀ ਮੌਤ ਬਿਮਾਰੀ ਕਾਰਨ ਹੋਈ ਹੈ ਨਾ ਕਿ ਭੁੱਖ ਕਾਰਨ। ਬਿਰਹੋਰ ਦੀ ਪਤਨੀ ਸ਼ਾਂਤੀ ਦੇਵੀ (35) ਨੇ ਦਸਿਆ ਕਿ ਉਸ ਦੇ ਪਤੀ ਨੂੰ ਪੀਲੀਆ ਸੀ ਅਤੇ ਉਸ ਦੇ ਪਰਵਾਰ ਦੇ ਕੋਲ ਇੰਨਾ ਪੈਸਾ ਨਹੀਂ ਸੀ ਕਿ ਉਹ ਉਸ ਦੇ ਲਈ ਡਾਕਟਰ ਵਲੋਂ ਦੱਸੇ ਗਏ ਖਾਦ ਪਦਾਰਥ ਅਤੇ ਦਵਾਈ ਖ਼ਰੀਦ ਸਕਣ।
Deathੋਸ਼ਾਂਤੀ ਨੇ ਦਸਿਆ ਕਿ ਉਸ ਦੇ ਪਰਵਾਰ ਦੇ ਕੋਲ ਰਾਸ਼ਨ ਕਾਰਡ ਕਾਰਡ ਨਹੀਂ ਸੀ, ਜਿਸ ਨਾਲ ਉਹ ਸੂਬਾ ਸਰਕਾਰ ਦੀ ਜਨਤਕ ਵੰਡ ਯੋਜਨਾ ਦੇ ਤਹਿਤ ਸਬਸਿਡੀ ਵਾਲੇ ਅਨਾਜ ਪ੍ਰਾਪਤ ਕਰ ਪਾਉਂਦੇ। ਛੇ ਬੱਚਿਆਂ ਦਾ ਪਤਾ ਬਿਰਹੋਰ ਪਰਵਾਰ ਵਿਚ ਇਕੋ ਇਕ ਕਮਾਉਣ ਵਾਲੇ ਮੈਂਬਰ ਸਨ। ਉਸ ਨੂੰ ਹਾਲ ਹੀ ਵਿਚ ਇੱਥੋਂ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਚ ਭਰਤੀ ਕਰਵਾਇਆ ਸੀ ਪਰ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਸੀ।
ਮਾਂਡੂ ਦੇ ਖੇਤਰੀ ਵਿਕਾਸ ਅਧਿਕਾਰੀ (ਬੀਡੀਓ) ਮਨੋਜ ਕੁਮਾਰ ਗੁਪਤਾ ਨੇ ਆਦਿਵਾਸੀ ਵਿਅਕਤੀ ਦੀ ਭੁੱਖ ਨਾਲ ਹੋਈ ਮੌਤ ਦੀ ਗੱਲ ਤੋਂ ਇਨਕਾਰ ਕੀਤਾ ਹੈ।
Jharkhand Hungry Childਉਨ੍ਹਾਂ ਨੇ ਬਿਰਹੋਰ ਦੇ ਘਰ ਦਾ ਦੌਰਾ ਕੀਤਾ ਅਤੇ ਦਾਅਵਾ ਕੀਤਾ ਕਿ ਬਿਰਹੋਰ ਦੀ ਮੌਤ ਬਿਮਾਰੀ ਕਾਰਨ ਹੋਈ ਹੈ। ਬੀਡੀਓ ਨੇ ਸਵੀਕਾਰ ਕੀਤਾ ਕਿ ਪਰਵਾਰ ਦੇ ਕੋਲ ਰਾਸ਼ਨ ਕਾਰਡ ਨਹੀਂ ਸੀ। ਉਨ੍ਹਾਂ ਨੇ ਸ਼ਾਂਤੀ ਦੇਵੀ ਨੂੰ ਅਨਾਜ ਅਤੇ ਪਰਵਾਰ ਦੇ ਲਈ 10 ਹਜ਼ਾਰ ਰੁਪਏ ਦਿਤੇ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਉਨ੍ਹਾਂ ਦੇ ਪਰਵਾਰ ਦਾ ਨਾਮ ਸਰਕਾਰ ਵਲੋਂ ਦਿਤੀ ਜਾਣ ਵਾਲੀ ਸਬਸਿਡੀ ਯੁਕਤ ਰਾਸ਼ਨ ਕਾਰਡ ਪਾਉਣ ਵਾਲਿਆਂ ਦੀ ਸੂਚੀ ਵਿਚ ਦਰਜ ਕਿਉਂ ਨਹੀਂ ਸੀ।