ਝਾਰਖੰਡ 'ਚ ਬੱਚਾ ਵੇਚੇ ਜਾਣ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਦੇ ਬਾਲ ਸੰਭਾਲ ਕੇਂਦਰਾਂ ਦੀ ਹੋਵੇਗੀ ਜਾਂਚ
Published : Jul 17, 2018, 11:09 am IST
Updated : Jul 17, 2018, 11:09 am IST
SHARE ARTICLE
Menka Gandhi
Menka Gandhi

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਹੈ ਕਿ ਦੇਸ਼ ਭਰ ਵਿਚ 'ਮਿਸ਼ੀਗਨ ਆਫ਼ ਚੈਰਿਟੀ' ਦੁਆਰਾ ਚਲਾਏ ਜਾਣ ...

ਨਵੀਂ ਦਿੱਲੀ : ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਹੈ ਕਿ ਦੇਸ਼ ਭਰ ਵਿਚ 'ਮਿਸ਼ੀਗਨ ਆਫ਼ ਚੈਰਿਟੀ' ਦੁਆਰਾ ਚਲਾਏ ਜਾਣ ਵਾਲੇ ਬਾਲ ਸੁਵਿਧਾ ਗ੍ਰਹਾਂ ਦੀ ਤੁਰਤ ਜਾਂਚ ਕੀਤੀ ਜਾਵੇ। ਝਾਰਖੰਡ ਵਿਚ ਮਿਸ਼ੀਗਨ ਆਫ਼ ਚੈਰਿਟੀ ਨਾਲ ਜੁੜੀ ਇਕ ਸੰਸਥਾ ਵਲੋਂ ਬੱਚਿਆਂ ਨੂੰ ਕਥਿਤ ਤੌਰ 'ਤੇ ਵੇਚੇ ਜਾਣ ਦੀ ਘਟਨਾ ਸਾਹਮਣੇ ਆਉਣ ਦੇ ਪਿਛੋਕੜ ਵਿਚ ਮੇਨਕਾ ਨੇ ਇਹ ਨਿਰਦੇਸ਼ ਜਾਰੀ ਕੀਤਾ ਹੈ। ਮੰਤਰੀ ਨੇ ਸਾਰੇ ਬਾਲ ਆਸ਼ਰਮਾਂ (ਚਾਈਲਡ ਕੇਅਰ ਇੰਸਟੀਚਿਊਸ਼ਨ) ਦੀ ਰਜਿਸਟ੍ਰੇਸ਼ਨ ਯਕੀਨੀ ਕਰਨ ਲਈ ਆਖਿਆ ਹੈ ਅਤੇ ਅਗਲੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਕੇਂਦਰੀ ਅਦਾਰਿਆਂ ਨਾਲ ਜੋੜਿਆ ਜਾਵੇ।

Missionaries of  Charity Shelter Homes RanchiMissionaries of Charity Shelter Homes Ranchiਮੰਤਰਾਲਾ ਅਨੁਸਾਰ ਮੇਨਕਾ ਨੇ ਰਾਜਾਂ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿਤਾ ਹੈ ਕਿ ਸਾਰੀਆਂ ਬੱਚੀਆਂ ਦੀ ਦੇਖਭਾਲ ਦੀਆਂ ਸੰਸਥਾਵਾਂ ਰਜਿਟ੍ਰਡ ਹੋਣ ਅਤੇ ਮਹੀਨੇ ਦੇ ਅੰਦਰ ਕੇਂਦਰੀ ਸੰਸਥਾਵਾਂ ਨਾਲ ਜੋੜੀਆਂ ਜਾਣ। ਬਾਲ ਦੇਖਭਾਲ ਅਤੇ ਸੁਰੱਖਿਆ ਕਾਨੂੰਨ 2015 ਦੇ ਤਹਿਤ ਸੀਸੀਆਈ ਵਿਚ ਰਜਿਸਟ੍ਰੇਸ਼ਨ ਅਤੇ ਕਾਰਾ ਨਾਲ ਜੋੜੇ ਜਾਣ ਦੀ ਲੋੜ ਹੈ। ਇਹ ਕਾਨੂੰਨ ਦੋ ਸਾਲ ਪਹਿਲਾਂ ਲਾਗੂ ਕੀਤਾ ਗਿਆ ਸੀ ਪਰ ਕੁੱਝ ਅਨਾਥ ਆਸ਼ਰਮ ਇਸ ਨੂੰ ਚੁਣੌਤੀ ਦਿੰਦੇ ਹਨ। ਸੁਪਰੀਮ ਕੋਰਟ ਨੇ ਚੁਣੌਤੀ ਦੇਣ ਦੇ ਮਾਮਲੇ ਵਿਚ ਅਰਜ਼ੀਆਂ ਨੂੰ ਖ਼ਾਰਜ ਕਰ ਦਿਤਾ ਹੈ ਅਤੇ 2015 ਦੇ ਕਾਨੂੰਨ ਨੂੰ ਅਪਣੇ ਦਸੰਬਰ 2017 ਦੇ ਆਦੇਸ਼ ਵਿਚ ਕਾਇਮ ਰਖਿਆ ਹੈ। 

Missionaries of  Charity Shelter Homes RanchiMissionaries of Charity Shelter Homes Ranchiਇਸ ਦੇ ਬਾਅਦ ਤੋਂ ਕਰੀਬ 2300 ਸੀਸੀਆਈ ਨੂੰ ਕਾਰਾ ਨਾਲ ਜੋੜਿਆ ਗਿਆ ਹੈ ਅਤੇ ਕਰੀਬ 4000 ਅਜੇ ਵੀ ਜੋੜੇ ਜਾਣ ਲਈ ਲਟਕ ਰਹੇ ਹਨ। ਕੇਂਦਰੀ ਮੰਤਰੀ ਨੇ ਕਾਰਾ ਨਾਲ ਜੁੜੇ 2300 ਸੰਸਥਾਨਾਂ 'ਤੇ ਵੀ ਨਾਰਾਜ਼ਗੀ ਜਤਾਈ ਹੈ ਕਿਉਂਕਿ ਬੱਚਿਆਂ ਨੂੰ ਅਜੇ ਵੀ ਗੋਦ ਲੈਣ ਦੀ ਪ੍ਰਣਾਲੀ ਵਿਚ ਨਹੀਂ ਲਿਆਂਦਾ ਗਿਆ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮੰਤਰੀ ਦੇ ਇਸ ਮੁੱਦੇ ਨੂੰ ਰਾਜਾਂ ਦੇ ਡਬਲਯੂਸੀਡੀ ਮੰਤਰੀਆਂ ਦੀ ਮੀਟਿੰਗ ਵਿਚ ਸਖ਼ਤੀ ਦਿਖਾਉਣ ਦੀ ਉਮੀਦ ਹੈ। ਇਹ ਮੀਟਿੰਗ 17 ਜੁਲਾਈ ਨੂੰ ਹੋਣੀ ਹੈ। ਰਾਸ਼ਟਰੀ ਬਾਲ ਅਧਿਕਾਰ ਸੰਭਾਲ ਕਮਿਸ਼ਨ (ਐਨਸੀਪੀਸੀਆਰ) ਦੇ 11 ਜੁਲਾਈ 2018 ਤਕ ਦੇ ਅੰਕੜਿਆਂ ਦੇ ਹਵਾਲੇ ਨਾਲ ਖ਼ਬਰ ਦਿਤੀ ਸੀ ਕਿ ਦੇਸ਼ ਭਰ ਵਿਚ 1339 ਬਾਲ ਗ੍ਰਹਿ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਹਨ।

Missionaries of  Charity Shelter Homes RanchiMissionaries of Charity Shelter Homes Ranchi ਬੱਚਿਆਂ ਦੀ ਦੇਖਭਾਲ ਅਤੇ ਸੰਭਾਲ ਕਾਨੂੰਨ 2015 ਤਹਿਤ ਬਾਲ ਸੰਭਾਲ ਨਾਲ ਜੁੜੀ ਹਰ ਸੰਸਥਾ ਦਾ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। ਇਹ ਸੋਧਿਆ ਹੋਇਆ ਕਾਨੂੰਨ ਜਨਵਰੀ 2016 ਵਿਚ ਲਾਗੂ ਹੋਇਆ ਸੀ। ਐਨਸੀਪੀਸੀਆਰ ਵਲੋਂ ਉਪਲਬਧ ਕਰਵਾਏ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ 5880 ਬਾਲ ਗ੍ਰਹਿ ਰਜਿਸਟ੍ਰਡ ਹਨ ਤਾਂ 1339 ਬਾਲ ਗ੍ਰਹਿ ਬਿਨਾਂ ਰਜਿਸਟ੍ਰੇਸ਼ਨ ਦੇ ਚਲਦੇ ਹਨ।

Missionaries of  Charity Shelter Homes RanchiMissionaries of Charity Shelter Homes Ranchiਐਨਸੀਪੀਸੀਆਰ ਦਾ ਕਹਿਣਾ ਹੈ ਕਿ ਕੇਰਲ ਵਿਚ 26 ਬਾਲ ਗ੍ਰਹਿ ਰਜਿਸਟਰਡ ਹਨ ਜਦਕਿ 1165 ਬਾਲ ਗ੍ਰਹਿ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਹਨ।ਇਸ ਤੋਂ ਇਲਾਵਾ ਮਹਾਰਾਸ਼ਟਰ ਵਿਚ 110, ਮਨੀਪੁਰ ਵਿਚ 13, ਤਾਮਿਲਨਾਡੂ ਵਿਚ 9, ਗੋਆ ਵਿਚ 8, ਰਾਜਸਥਾਨ ਵਿਚ 4 ਅਤੇ ਨਾਗਾਲੈਂਡ ਵਿਚ 2 ਬਾਲ ਗ੍ਰਹਿ ਰਜਿਸਟ੍ਰਡ ਨਹੀਂ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement