
ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਸ ਸੂਚੀ ਵਿਚ ਪੰਜਾਬ ‘ਚ ਕੁੱਲ 76 ਫਰਜ਼ੀ ਟਰੈਵਲ ਏਜੰਟ ਹਨ। ਇਸ ਸੂਚੀ ਵਿਚ ਹਰਿਆਣਾ ਦੇ 13 ਏਜੰਟ ਹਨ। ਇਸੇ ਤਰ੍ਹਾਂ ਇਸ ਸੂਚੀ ਵਿਚ ਹਿਮਾਚਲ ਪ੍ਰਦੇਸ਼ ਦਾ ਇਕ ਅਤੇ ਚੰਡੀਗੜ੍ਹ ਦੇ 22 ਏਜੰਟਾਂ ਦੇ ਨਾਂਅ ਸ਼ਾਮਲ ਹਨ।
Punjab Fake Travel Agent
ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪੂਰੇ ਦੇਸ਼ ਦੇ ਅਜਿਹੇ ਫਰਜੀ ਏਜੰਟਾਂ ਦੀ ਸੂਚੀ ਵਿਚ ਸਿਰਫ਼ ਪੰਜਾਬ ਦੇ ਹੀ 76 ਏਜੰਟ ਹਨ। ਇਹ ਲਿਸਟ ਮੰਤਰਾਲੇ ਦੀ ਵੈਬਸਾਈਟ emigrate.gov.in ਉੱਤੇ ਵੀ ਮੌਜੂਦ ਹੈ। ਇਸ ਸੂਚੀ ਵਿਚ ਦੇਸ਼ ਦੀ ਰਾਜਧਾਨੀ ਵਿਚ ਹੀ ਕੁੱਲ 85 ਏਜੰਟ ਮੌਜੂਦ ਹਨ।
Fake travel agent
ਪੰਜਾਬ ਵਿਚੋਂ ਲੁਧਿਆਣਾ ਜ਼ਿਲ੍ਹੇ ਦੇ 19, ਜਲੰਧਰ ਦੇ 9, ਹੁਸ਼ਿਆਰਪੁਰ ਦੇ 2, ਗੁਰਦਾਸਪੁਰ ਜੇ 2, ਮੋਹਾਲੀ ਦੇ 22, ਪਟਿਆਲਾ ਦੇ 3, ਰੋਪੜ ਦੇ 3, ਅੰਮ੍ਰਿਤਸਰ ਦੇ 4, ਪਠਾਨਕੋਟ 1, ਜ਼ੀਰਕਪੁਰ ਦੇ 5, ਮੋਗਾ 1, ਬਠਿੰਡਾ ਤੋਂ 1 ਟਰੈਵਲ ਏਜੰਟ ਹੈ।
Fake travel agent
ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਠੱਗੀ ਖਾਣ ਤੋਂ ਪਹਿਲਾਂ ਇੱਕ ਵਾਰ ਸੂਚੀ ਜਰੂਰ ਦੇਖ ਲਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।