ਟ੍ਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੈਨੇਡਾ ਅੰਬੈਸੀ ਦੀ ਵੱਡੀ ਚਿਤਾਵਨੀ
Published : Jun 10, 2019, 4:54 pm IST
Updated : Jun 10, 2019, 7:39 pm IST
SHARE ARTICLE
Canada Ambassy
Canada Ambassy

ਕੈਨੇਡਾ ਦੇ ਕਾਲਜਾਂ ਵਿਚ ਸਿੱਖਿਆ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਠੱਗ ਟ੍ਰੈਵਲ ਏਜੰਟਾਂ ਦੀ ਲੁੱਟ...

ਚੰਡੀਗੜ੍ਹ: ਕੈਨੇਡਾ ਦੇ ਕਾਲਜਾਂ ਵਿਚ ਸਿੱਖਿਆ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਠੱਗ ਟ੍ਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਕੈਨੇਡਾ ਅੰਬੈਸੀ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਸਾਰੇ ਅਖਬਾਰਾਂ ਵਿਚ ਇਕ ਇਸ਼ਤਿਹਾਰ ਜਾਰੀ ਕਰਕੇ ਕੀਤੀ ਗਈ ਹੈ। ਇਹ ਇਸ਼ਤਿਹਾਰ ਤਿੰਨ ਭਾਸ਼ਾਵਾਂ ਵਿਚ ਜਾਰੀ ਕੀਤਾ ਗਿਆ ਹੈ। ਪੰਜਾਬ ਦੀਆਂ ਅਖਬਾਰਾਂ ਵਿਚ ਇਹ ਇਸ਼ਤਿਹਾਰ ਪੰਜਾਬ ਅਤੇ ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ ਹੈ ਜਦਕਿ ਹਿੰਦੀ ਦੀਆਂ ਅਖਬਾਰਾਂ ਵਿਚ ਇਹ ਇਸ਼ਤਿਹਾਰ ਹਿੰਦੀ ਅਤੇ ਅੰਗਰੇਜ਼ੀ ਵਿਚ ਜਾਰੀ ਕੀਤਾ ਗਿਆ ਹੈ।

Canada Canada

ਇਸ਼ਤਿਹਾਰ ਵਿਚ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਕੈਨੇਡਾ ਜਾਣ ਲਈ ਵੀਜ਼ਾ ਫ਼ੀਸ ਭਾਰਤੀ ਮੁਦਰਾ ਮੁਤਾਬਿਕ 5200 ਰੁਪਏ ਹੈ ਅਤੇ ਕਈ ਇਮੀਗ੍ਰੇਸ਼ਨ ਏਜੰਟ ਇਸ ਫੀਸ ਨਾਲੋਂ ਕਿਤੇ ਵੱਧ ਪੈਸੇ ਵਸੂਲ ਰਹੇ ਹਨ। ਲੋਕ ਅਪਣਾ ਪੈਸਾ ਬਰਬਾਦ ਨਾ ਕਰਨ ਅਤੇ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬ ਸਾਈਟ ‘ਤੇ ਜਾ ਕੇ ਇਮੀਗ੍ਰੇਸ਼ਨ ਫਾਰਮ ਡਾਊਨਲੋਡ ਕਰਕੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਸਾਰੀ ਜਾਣਕਾਰੀ ਲੈਂ। ਜਦੋਂ ਅਸੀਂ ਕੈਨੇਡਾ ਸਰਕਾਰ ਦੀ ਅਧਿਕਾਰਤ ਵੈਬ ਸਾਈਟ ‘ਤੇ ਜਾਂਦੇ ਹਾਂ ਤਾਂ ਉਸ ਵੈੱਬ ਸਾਈਟ ਜ਼ਰੀਏ ਕੈਨੇਡਾ ਵਿਚ ਵੀਜ਼ੇ ਦੀ ਰਜ਼ੀ ਲਗਾਉਣ ਲਈ ਚਾਹਵਾਨਾਂ ਨੂੰ ਨਿਯਮ ਅਤੇ ਕਾਇਦੇ ਦੱਸੇ ਜਗਏ ਹਨ।

CanadaCanada

ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਵੀਜ਼ਾ ਅਰਜ਼ੀ ਦੇ ਨਾਲ-ਨਾਲ ਕਿਹੜੇ-ਕਿਹੜੇ ਦਸਤਾਵੇਜ਼ ਅਤੇ ਕਿਨੇ ਫੰਡ ਹੋਣੇ ਜ਼ਰੂਰੀ ਹਨ। ਵੈੱਬ ਸਾਈਟ ‘ਤੇ ਆਨਲਾਈਨ ਅਰਜ਼ੀ ਲਗਾਉਣ ਦੀ ਵਿਵਸਥਾ  ਹੈ। ਫਿਰ ਵੀ ਵਿਦਿਆਰਥੀ ਜਾਂ ਕੈਨੇਡਾ ਜਾਣ ਦਾ ਕੋਈ ਚਾਹਵਾਨ ਇਸ ਵੈੱਬਸਾਈਟ ਰਾਹੀਂ ਵੀ ਅਪਣੀ ਅਰਜ਼ੀ ਲਗਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਆਉਣ ਵਾਲੇ ਦਿਨਾਂ ਵਿਚ ਕਾਲਜਾਂ ਵਿਚ ਦਾਖਲਿਆਂ ਦਾ ਸੀਜ਼ਨ ਸ਼ੁਰੂ ਹੋਣ ਵਾਲੇ ਹੈ ਅਤੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਕੈਨੇਡਾ ਜਾ ਕੇ ਅਪਣਾ ਸੁਨਹਿਰੀ ਭਵਿੱਖ ਦੀ ਆਸ ਵਿਚ ਟ੍ਰੈਵਲ ਏਜੰਟਾਂ ਦੇ ਹੱਥੀਂ ਚੜ੍ਹ ਜਾਂਦੇ ਹਨ।

ਹਾਲਾਂਕਿ ਸਾਰੇ ਟ੍ਰੈਬਲ ਏਜੰਟ ਧੋਖਾਧੜੀ ਨਹੀਂ ਕਰਦੇ ਪਰ ਵੱਡੀ ਗਿਣਤੀ ਵਿਚ ਟ੍ਰੈਵਲ ਏਜੰਟ ਵਿਦਿਆਰਥੀਆਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ। ਵਿਦਿਆਰਥੀਆਂ ਨੂੰ ਇਸ ਲੁੱਟ ਤੋਂ ਬਚਾਉਣ ਲਈ ਹੀ ਕੈਨੇਡਾ ਦੀ ਅੰਬੈਸੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement