
ਪਰਸਰਾਮ ਨਗਰ ਦੀਆਂ ਦੋ ਭੈਣਾਂ Tourist visa ਤੇ ਦੁਬਈ ਗਈਆਂ ਸਨ, ਜਿੱਥੇ ਬੰਧਕ ਬਣਾ ਲਿਆ ਗਿਆ ਹੈ।
ਬਠਿੰਡਾ: ਪਰਸਰਾਮ ਨਗਰ ਦੀਆਂ ਦੋ ਭੈਣਾਂ Tourist visa ਤੇ ਦੁਬਈ ਗਈਆਂ ਸਨ, ਜਿੱਥੇ ਬੰਧਕ ਬਣਾ ਲਿਆ ਗਿਆ ਹੈ। ਜਿੱਥੇ ਹੋਟਲ ਮਾਲਿਕਾਂ ਨੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਅਤੇ ਹੁਣ ਉਨ੍ਹਾਂ ਨੂੰ ਡਾਂਸ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਪੀੜਿਤ ਮਹਿਲਾ ਨੇ ਆਪਣੇ ਪਤੀ ਨੂੰ ਕਿਸੇ ਤਰ੍ਹਾਂ ਵਾਇਸ ਮੈਸੇਜ ਭੇਜ ਹੋਟਲ ਵਿਚ ਬੰਧਕ ਹੋਣ ਦੀ ਗੱਲ ਦੱਸੀ। ਉਸ ਤੋਂ ਬਾਅਦ ਪੁਲਿਸ ਨੇ ਤਿੰਨ ਟਰੈਵਲ ਏਜੰਟਾਂ 'ਤੇ ਮਾਮਲਾ ਦਰਜ ਕਰ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਇਨ੍ਹਾਂ ਨੇ ਹੋਟਲਾਂ ਵਿੱਚ ਨੱਚਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਨੂੰ ਬੰਧਕ ਬਣਾ ਲਿਆ।
two sisters went to dubai on tourist visa
ਦਰਅਸਲ ਟ੍ਰੈਵਲ ਏਜੰਟ ਨੇ ਟੂਰਿਸਟ ਵੀਜ਼ੇ ਰਾਹੀਂ ਦੋਵਾਂ ਭੈਣਾਂ ਨੂੰ ਦੁਬਈ ਭੇਜਿਆ ਸੀ। 3 ਦਿਨ ਪਹਿਲਾਂ ਹੀ ਦੋਵੇਂ ਦੁਬਈ ਪਹੁੰਚੀਆਂ ਤਾਂ ਹੋਟਲ ਮਾਲਕ ਨੇ ਇਨ੍ਹਾਂ ਨੂੰ ਕਲੱਬਾਂ ਵਿੱਚ ਨੱਚਣ ਲਈ ਕਿਹਾ। ਇਨਕਾਰ ਕਰਨ 'ਤੇ ਹੋਟਲ ਮਾਲਕ ਨੇ ਦੋਵਾਂ ਦੇ ਪਾਸਪੋਰਟ ਜ਼ਬਤ ਕਰ ਲਏ ਤੇ ਬੰਧਕ ਬਣਾ ਲਿਆ। ਇਨ੍ਹਾਂ ਵਿੱਚੋਂ ਇੱਕ ਨੇ ਵਾਇਸ ਮੈਸੇਜ ਜ਼ਰੀਏ ਆਪਣੇ ਪਤੀ ਨੂੰ ਸਾਰੀ ਘਟਨਾ ਦੱਸੀ। ਪਤੀ ਨੇ ਬਠਿੰਡਾ ਦੇ ਥਾਣੇ ਵਿੱਚ ਇਸ ਦੀ ਸ਼ਿਕਾਇਤ ਕੀਤੀ ਹੈ। 3 ਜਣਿਆਂ 'ਤੇ ਕੇਸ ਦਰਜ ਕਰਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਤੇ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ। ਤੀਜੇ ਮੁਲਜ਼ਮ ਸਲਮਾਨ ਖ਼ਾਨ ਦੀ ਭਾਲ ਕੀਤੀ ਜਾ ਰਹੀ ਹੈ।
two sisters went to dubai on tourist visa
ਜਸਵੰਤ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਿਆ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਉਸ ਨੂੰ ਤੇ ਉਸ ਦੀ ਭੈਣ ਪ੍ਰੀਤੀ ਨੂੰ ਟੂਰਿਸਟ ਵੀਜ਼ੇ 'ਤੇ ਦੁਬਈ ਭੇਜ ਰਹੇ ਹਨ। ਇਸ ਦੇ ਲਈ ਸੁਖਦੇਵ ਸਿੰਘ, ਜੋਬਨਪ੍ਰੀਤ ਸਿੰਘ ਤੇ ਸਲਮਾਨ ਖ਼ਾਨ ਨਾਲ ਗੱਲ ਕੀਤੀ ਗਈ ਸੀ। 7 ਜੂਨ ਨੂੰ ਉਸ ਦੀ ਪਤਨੀ ਪ੍ਰਿਆ ਆਪਣੀ ਭੈਣ ਪ੍ਰੀਤੀ ਨਾਲ ਦਿੱਲੀ ਹਵਾਈ ਅੱਡੇ ਤੋਂ ਦੁਬਈ ਰਵਾਨਾ ਹੋਈਆਂ ਤੇ 8 ਜੂਨ ਨੂੰ ਸਵੇਰੇ 12 ਵਜੇ ਦੁਬਈ ਪਹੁੰਚ ਗਈਆਂ।
two sisters went to dubai on tourist visa
ਦੁਬਈ ਵਿੱਚ ਦੁਪਹਿਰ ਇੱਕ ਵਜੇ ਦੇ ਕਰੀਬ ਜਸਵੰਤ ਸਿੰਘ ਨੂੰ ਵਾਇਸ ਮੈਸੇਜ ਆਇਆ ਕਿ ਉਹ ਦੋਵੇਂ ਜਣੀਆਂ ਦੁਬਈ ਵਿੱਚ ਫਸ ਗਈਆਂ ਹਨ। ਜਿਸ ਹੋਟਲ ਵਿੱਚ ਉਹ ਠਹਿਰੀਆਂ ਹਨ, ਉਸ ਦੇ ਮਾਲਕ ਨੇ ਦੋਵਾਂ ਦੇ ਪਾਸਪੋਰਟ ਜ਼ਬਤ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੁਬਈ ਦੇ ਹੋਟਲ ਮੈਨੇਜਰ ਨਾਲ ਗੱਲ ਕਰਕੇ ਲੜਕੀਆਂ ਦੇ ਪਾਸਪੋਰਟ ਵਾਪਸ ਕਰਵਾ ਦਿੱਤੇ ਹਨ। ਕੁੜੀਆਂ ਜਲਦ ਵਾਪਸ ਆ ਜਾਣਗੀਆਂ।