
ਜਿੱਥੇ ਰਾਧੇ ਮਾਂ ਹੋਵੇ ਉੱਥੇ ਵਿਵਾਦ ਨਾ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ। ਆਪਣੇ ਆਪ ਨੂੰ ਦੇਵੀ ਮਾਂ ਦਾ ਅਵਤਾਰ ਸਮਝਣ...
ਪਾਣੀਪਤ : ਜਿੱਥੇ ਰਾਧੇ ਮਾਂ ਹੋਵੇ ਉੱਥੇ ਵਿਵਾਦ ਨਾ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ। ਆਪਣੇ ਆਪ ਨੂੰ ਦੇਵੀ ਮਾਂ ਦਾ ਅਵਤਾਰ ਸਮਝਣ ਵਾਲੀ ਰਾਧੇ ਮਾਂ ਇੱਕ ਵਾਰ ਫਿਰ ਨਵੇਂ ਵਿਵਾਦ 'ਚ ਫਸ ਗਈ ਹੈ। ਇਸ ਵਾਰ ਉਨ੍ਹਾਂ 'ਤੇ ਇੱਕ ਪੱਤਰਕਾਰ ਦੇ ਨਾਲ ਮਾਰ ਕੁੱਟ ਕਰਨ ਅਤੇ ਉਸਨੂੰ ਅਗਵਾ ਕਰਨ ਦਾ ਇਲਜ਼ਾਮ ਲੱਗਿਆ ਹੈ।ਰਾਧੇ ਮਾਂ ਐਤਵਾਰ ਰਾਤ ਨੂੰ ਹਰਿਆਣਾ ਦੇ ਪਾਣੀਪਤ ਪਹੁੰਚੀ ਸੀ। ਇਸੇ ਦੌਰਾਨ ਪੱਤਰਕਾਰ ਨੇ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਤਾਂ ਉਹ ਭੜਕ ਗਈ।
Radhe Maa
ਉਸ ਨੇ ਪੱਤਰਕਾਰ ਨਾਲ ਬਦਤਮੀਜ਼ੀ ਵੀ ਕੀਤੀ। ਇਹੀ ਨਹੀਂ, ਉਸ ਦੇ ਸਮਰਥਕਾਂ ਨੇ ਪੱਤਰਕਾਰ ਦੀ ਕੁੱਟਮਾਰ ਵੀ ਕੀਤੀ ਤੇ ਆਪਣੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਪੱਤਰਕਾਰ ਨੂੰ ਰਾਧੇ ਮਾਂ ਦੇ ਸਮਰਥਕਾਂ ਕੋਲੋਂ ਛੁਡਵਾਇਆ ਗਿਆ। ਪੱਤਰਕਾਰ ਨੇ ਇਸ ਸਬੰਧ ਵਿੱਚ ਪਾਣੀਪਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਰਾਧੇ ਮਾਂ ਤੇ ਉਸ ਦੇ 15 ਸਮਰਥਕਾਂ ਖ਼ਿਲਾਫ਼ FIR ਦਰਜ ਕੀਤੀ ਹੈ।
Radhe Maa
ਐਸਪੀ ਸੁਮਿਤ ਕੁਮਾਰ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਰਾਧੇ ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਪੱਤਰਕਾਰਾਂ ਦਾ ਇਕੱਠ ਸੀ ਤੇ ਰਾਧੇ ਮਾਂ ਜਵਾਬ ਵੀ ਦੇ ਰਹੀ ਸੀ। ਪੱਤਰਕਾਰਾਂ ਨੇ ਉਸ ਨੂੰ ਪੁੱਛਿਆ ਕਿ ਤੁਹਾਡੇ ਕਰਕੇ ਵਿਵਾਦ ਕਿਉਂ ਹੁੰਦਾ ਹੈ? ਇਸ ਦੇ ਜਵਾਬ ਵਿੱਚ ਰਾਧੇ ਮਾਂ ਨੇ ਕਿਹਾ ਕਿ ਕੋਈ ਵਿਵਾਦ ਨਹੀਂ ਹੈ। ਇਸੇ ਦੌਰਾਨ ਰਾਧੇ ਮਾਂ ਇੱਕ ਪੱਤਰਕਾਰ 'ਤੇ ਭੜਕ ਗਈ ਤੇ ਉਸ ਦੇ ਸਮਰਥਕਾਂ ਨੇ ਪੱਤਰਕਾਰ ਦੀ ਕੁੱਟਮਾਰ ਕੀਤੀ।