ਅਗਸਤ ਮਹੀਨੇ ਤੋਂ ਬਦਲ ਜਾਣਗੇ PF ਯੋਗਦਾਨ ਨਾਲ ਜੁੜੇ ਨਿਯਮ
Published : Jul 30, 2020, 8:50 pm IST
Updated : Jul 30, 2020, 8:50 pm IST
SHARE ARTICLE
FILE PHOTO
FILE PHOTO

ਮਈ ਵਿਚ ਸਰਕਾਰ ਨੇ 3 ਮਹੀਨਿਆਂ ਲਈ ਪੀ.ਐੱਫ. ਦੇ ਯੋਗਦਾਨ ਨੂੰ 12% ਤੋਂ ਘਟਾ ਕੇ 10% ਕਰਨ ਦਾ ਫੈਸਲਾ ਕੀਤਾ।

ਮਈ ਵਿਚ ਸਰਕਾਰ ਨੇ 3 ਮਹੀਨਿਆਂ ਲਈ ਪੀ.ਐੱਫ. ਦੇ ਯੋਗਦਾਨ ਨੂੰ 12% ਤੋਂ ਘਟਾ ਕੇ 10% ਕਰਨ ਦਾ ਫੈਸਲਾ ਕੀਤਾ। ਇਹ ਕਦਮ ਇਸ ਲਈ ਚੁੱਕਿਆ ਗਿਆ ਸੀ ਤਾਂ ਜੋ ਕੋਰੋਨਾ ਪੀਰੀਅਡ ਵਿੱਚ  ਕੰਮ ਕਰਨ ਵਾਲੇ ਅਤੇ ਮਾਲਕ ਜੋ ਉਨ੍ਹਾਂ ਨੂੰ ਤਨਖਾਹ ਦਿੰਦੇ ਸੀ ਦੇ ਹੱਥਾਂ ਵਿੱਚ ਕੁਝ ਹੋਰ ਪੈਸਾ ਰਹੇ।

MoneyMoney

3 ਮਹੀਨੇ ਹੁਣ ਪੂਰੇ ਹੋ ਗਏ ਹਨ, ਇਸ ਲਈ ਹੁਣ ਅਗਸਤ ਤੋਂ ਤੁਹਾਡਾ ਮਾਲਕ ਪੁਰਾਣੀ ਕਟੌਤੀ ਦੀਆਂ ਦਰਾਂ ਤੇ ਵਾਪਸ ਆ ਜਾਵੇਗਾ। ਯਾਨੀ ਅਗਸਤ ਤੋਂ ਈਪੀਐਫ ਵਿਚ ਪਹਿਲਾਂ ਦੀ ਤਰ੍ਹਾਂ 12 ਪ੍ਰਤੀਸ਼ਤ ਦੀ ਕਟੌਤੀ ਕੀਤੀ ਜਾਵੇਗੀ।

MoneyMoney

ਕਰਮਚਾਰੀਆਂ ਨੂੰ ਹਰ ਮਹੀਨੇ 2,250 ਕਰੋੜ ਰੁਪਏ ਵਧੇਰੇ ਤਨਖਾਹ ਮਿਲਦੀ ਹੈ। ਮਈ ਵਿਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 3 ਮਹੀਨਿਆਂ ਲਈ ਈਪੀਐਫ ਦੇ ਯੋਗਦਾਨ ਵਿਚ 4 ਪ੍ਰਤੀਸ਼ਤ ਦੀ ਕਟੌਤੀ ਕੀਤੀ। ਨਤੀਜੇ ਵਜੋਂ, ਲਗਭਗ 6.5 ਲੱਖ ਕੰਪਨੀਆਂ ਦੇ ਕਰਮਚਾਰੀਆਂ ਨੂੰ ਹਰ ਮਹੀਨੇ ਲਗਭਗ 2,250 ਕਰੋੜ ਰੁਪਏ ਦਾ ਫਾਇਦਾ ਹੋਇਆ।

MoneyMoney

ਪੀਐਫ ਫੰਡ ਵਿਚ ਕਿੰਨਾ ਨੁਕਸਾਨ ਹੋਇਆ?
ਨਿਯਮ ਦੇ ਅਨੁਸਾਰ, ਕਰਮਚਾਰੀ ਦਾ ਪੀ.ਐੱਫ. ਫੰਡ ਲਈ ਜਿੰਨਾ ਪੈਸਾ ਕਟਦਾ ਹੈ, ਉਨੀ ਹੀ ਰਕਮ ਮਾਲਕ ਨੂੰ ਇਸ ਫੰਡ ਲਈ ਭੁਗਤਾਨ ਕਰਨੀ ਪੈਂਦੀ ਹੈ। ਇਸ ਸਥਿਤੀ ਵਿੱਚ, ਜੇ ਤੁਹਾਡੀ ਮੁਢਲੀ ਤਨਖਾਹ 15 ਹਜ਼ਾਰ ਰੁਪਏ ਹੈ, ਤਾਂ ਪੀਐਫ ਵਿੱਚ 1,800 ਰੁਪਏ ਦੀ ਬਜਾਏ, ਹੁਣ 1,500 ਦਾ ਯੋਗਦਾਨ ਜਾਵੇਗਾ ਅਤੇ ਇਹ ਤੁਹਾਡੀ ਕੰਪਨੀ ਵਿੱਚ ਸ਼ਾਮਲ ਹੋ ਜਾਵੇਗਾ।

MoneyMoney

ਯਾਨੀ ਕਿ ਹਰ ਮਹੀਨੇ ਤੁਹਾਡਾ ਪੀਏਐਫ ਫੰਡ 600 ਰੁਪਏ ਘੱਟ ਪਹੁੰਚੇਗਾ। ਇਹ ਨਿਯਮ 3 ਮਹੀਨਿਆਂ ਲਈ ਹੈ, ਇਸਦਾ ਅਰਥ ਹੈ ਕਿ ਤੁਹਾਡੇ ਪੀਐਫ ਖਾਤੇ ਵਿੱਚ ਕੁੱਲ 1800 ਰੁਪਏ ਘੱਟ ਜਾਣਗੇ।

ਜੇ ਤੁਸੀਂ 30 ਸਾਲ ਦੇ ਹੋ ਅਤੇ ਤੁਹਾਡੇ ਖਾਤੇ ਵਿਚ 1800 ਘੱਟ ਹਨ, ਤਾਂ 60 ਸਾਲਾਂ ਦੀ ਉਮਰ ਵਿਚ ਤੁਹਾਨੂੰ 22,445 ਰੁਪਏ ਮਿਲ ਜਾਣਗੇ। ਦੂਜੇ ਪਾਸੇ, ਜੇ ਤੁਸੀਂ 40 ਸਾਲਾਂ ਦੇ ਹੋ, ਤਾਂ 60 ਸਾਲਾਂ ਦੀ ਉਮਰ ਵਿਚ ਤੁਹਾਨੂੰ 9,679 ਰੁਪਏ ਮਿਲਣਗੇ। ਵਰਤਮਾਨ ਵਿੱਚ 8.5% ਸਾਲਾਨਾ ਵਿਆਜ PF ਖਾਤੇ ਤੇ ਪ੍ਰਾਪਤ ਕੀਤਾ ਜਾ ਰਿਹਾ ਹੈ।

ਨਿਯਮ ਕੀ ਹੈ?
ਕਰਮਚਾਰੀ ਅਤੇ ਮਾਲਕ ਈਪੀਐਫਓ ਨਿਯਮ ਦੇ ਅਨੁਸਾਰ 24%ਜਮਾਂ ਕਰਦੇ ਹਨ। ਇਸ ਵਿੱਚ 12% ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤਾ (ਡੀ.ਏ.) ਹੁੰਦਾ ਹੈ ਕਰਮਚਾਰੀ ਭਵਿੱਖ ਨਿਧੀ ਫੰਡ ਸੰਗਠਨ ਦੁਆਰਾ ਬਣਾਏ ਗਏ ਰਿਟਾਇਰਮੈਂਟ ਫੰਡ ਲਈ ਹਰ ਮਹੀਨੇ ਈਪੀਐਫ ਦੀ ਕਟੌਤੀ ਦੇ ਰੂਪ ਵਿੱਚ ਹੁੰਦਾ ਹੈ। ਕੰਪਨੀ ਇੰਨਾ ਪੈਸਾ ਈਪੀਐਫਓ ਵਿਚ ਜਮ੍ਹਾ ਕਰਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement